ਮਾਂ ਦੀ ਗੋਦ ਬਿਨਾਂ

ਬਚਪਨ ਵਿਲਕਦਾ ਰਹਿ ਜਾਂਦਾ ਮਾਂ ਦੀ ਗੋਦ ਬਿਨਾਂ ,
ਓਹ ਹਸੋਂਦੀ ਸੀ,ਓਹ ਨਵਾਂਦੀ ਸੀ,
ਓਹ ਕੁਟ-ਕੁਟ ਚੂਰੀਆਂ ਖਵਾਂਦੀ ਸੀ,
ਓਹ ਲਾਡ ਬੜੇ ਹੀ ਲਾਡਉਂਦੀ ਸੀ,
ਸਭ ਹੀ ਸੁਫਨਾ ਰਹਿ ਜਾਂਦਾ ਮਾਂ ਦੀ ਗੋਦ ਬਿਨਾਂ,
ਓਹ ਤਤੀ ਵਾਅ ਤੋਂ ਬਚਾਉਂਦੀ ਸੀ,
ਓਹ ਪਿਆਰ ਨਾਲ ਸਮਝਾਉਂਦੀ ਸੀ,
ਓਹ ਲੌਰੀਆਂ ਦੇ-ਦੇ ਸਵਾਉਂਦੀ ਸੀ,
ਦਿਲ ਸੁੰਨਾ-ਸੁੰਨਾ ਰਹਿ ਜਾਂਦਾ ਮਾਂ ਦੀ ਗੋਦ ਬਿਨਾਂ,
ਉਸ ਬਿਨਾਂ ਨਾ ਕੋਈ ਪਿਆਰ ਕਰੇ,
ਨਾ ਪੂਰੇ ਦਿਲ ਦੇ ਚਾਅ ਕਰੇ,
ਬਚਪਨ ਉਜੜ ਕੇ ਰਹਿ ਜਾਂਦਾ ਮਾਂ ਦੀ ਗੋਦ ਬਿਨਾਂ,
ਜਦ ਮਾਂ ਕਿਸੇ ਦੀ ਮੋਈ ਏ,ਰੱਬ ਅਗੇ ਮੇਰੀ ਅਰਜੋਈ ਏ,
ਰਬਾ ਨਾ ਮਾਂ ਕਿਸੇ ਦੀ ਖੋਈਂ ਵੇ,
ਦਿਲ ਰੋਂਦਾ-ਰੋਂਦਾ ਕਹਿ ਜਾਂਦਾ,ਮਾਂ ਦੀ ਗੋਦ ਬਿਨਾਂ,
ਬਚਪਨ ਵਿਲਕਦਾ ਰਹਿ ਜਾਂਦਾ,ਮਾਂ ਦੀ ਗੋਦ ਬਿਨਾਂ

Writer-Sarbjit Kaur Toor
 
Last edited by a moderator:

JUGGY D

BACK TO BASIC
ਦਿਲ ਰੋਂਦਾ-ਰੋਂਦਾ ਕਹਿ ਜਾਂਦਾ,ਮਾਂ ਦੀ ਗੋਦ ਬਿਨਾਂ,
ਬਚਪਨ ਵਿਲਕਦਾ ਰਹਿ ਜਾਂਦਾ,ਮਾਂ ਦੀ ਗੋਦ ਬਿਨਾਂ।

:wah :wah
 
Ginni%20Singh.gif
dr.gif
 
ਦਿਲ ਰੋਂਦਾ-ਰੋਂਦਾ ਕਹਿ ਜਾਂਦਾ,ਮਾਂ ਦੀ ਗੋਦ ਬਿਨਾਂ,
ਬਚਪਨ ਵਿਲਕਦਾ ਰਹਿ ਜਾਂਦਾ,ਮਾਂ ਦੀ ਗੋਦ ਬਿਨਾਂ।
:wah :wah
 
Top