ਤੂੰ ਮੇਰੀ ਜਿੰਦਗੀ ਵਿਚ ਹੋਵੇ

Lally Apra

_love_punjab_love_me_
ਤੂੰ ਮੇਰੀ ਜਿੰਦਗੀ ਵਿਚ ਹੋਵੇ ,ਮੈਂ ਤੇਰੀ ਜਿੰਦਗੀ ਵਿਚ ਹੋਵਾ

ਤੂੰ ਹੰਝੂ ਪੂੰਝੇ ਮੇਰੇ ਮੁਖੜੇ ਤੋ, ਮੈਂ ਜਦ ਵੀ ਕਿਸੇ ਗੱਲੋਂ ਰੋਵਾ

ਮੈਂ ਬਣਕੇ ਫੁੱਲ ਗੁਲਾਬ ਦਾ ,ਤੇਰੇ ਹਸਦੇ ਚੇਹਰੇ ਨੂੰ ਛੋਹਵਾ

ਮੈਂ ਦਾਗ ਤੇਰੇ ਦਰਦਾਂ ਵਾਲੇ,ਨਿਤ ਆਪਣੇ ਪਿਆਰ ਨਾਲ ਧੋਵਾਂ

ਤੂੰ ਸਾਹਮਣੇ ਮੇਰੇ ਹੋਵੇ ਲਾਲੀ ਬੂਹਾ ਪਲਕਾਂ ਦਾ ਆਖਰ ਜਦ ਢੋਵਾਂ

ਤੂੰ ਮੇਰੀ ਜਿੰਦਗੀ ਵਿਚ ਹੋਵੇ ,ਮੈਂ ਤੇਰੀ ਜਿੰਦਗੀ ਵਿਚ ਹੋਵਾ ..........

..............................ਬਸ ਮੈਂ ਤੇਰੀ ਜਿੰਦਗੀ ਵਿਚ ਹੋਵਾ .

written by........Lally Appra...........
 
smiley32.gif
smiley32.gif
 
Top