ਲਿਖਣ ਦੀ ਕੀ ਫਾਇਦਾ...??

Arun Bhardwaj

-->> Rule-Breaker <<--
ਦੋਸਤੋ ਜਿੱਦਾਂ ਦਾ ਵੀ ਲੱਗਿਆ ਇਹ ਪ੍ਲੀਜ ਆਪਣੇ ਕੀਮਤੀ ਵਿਚਾਰ ਜਰੁਰ ਦਿਓ ਜੀ .......

ਜੇ ਮੇਰਾ ਕੋਈ ਲਫ਼ਜ਼ ਕਿਸੇ ਦੇ ਦਿਲ ਵਿਚ ਲਹਿ ਨਹੀ ਸਕਿਆ ,ਤਾ ਲਿਖਣ ਦੀ ਕੀ ਫਾਇਦਾ...??
ਜੇਕਰ ਮੈਂ ਸ਼ਬਦਾਂ ਨਾਲ ਆਪਣਾ ਦਰਦ ਵੀ ਕਹਿ ਨਹੀ ਸਕਿਆ ,ਤਾ ਲਿਖਣ ਦੀ ਕੀ ਫਾਇਦਾ...??ਮੈਂ ਕਿਸੇ ਦੇ ਨੈਣਾਂ ਦਾ ਖਾਰਾ ਪਾਣੀ ਬਣਕੇ ਜਾ ਫਿਰ ਕਿਸੇ ਦੇ ਦਿਲ ਦਾ ਖੂਨ ਬਣਕੇ

ਜੇਕਰ ਕਿਸੇ ਦੀ ਯਾਦ ਵਿਚ ਦਿਨ ਰਾਤ ਨੂੰ ਵਹਿ ਨਹੀ ਸਕਿਆ, ਤਾ ਲਿਖਣ ਦੀ ਕੀ ਫਾਇਦਾ...??

ਬੇਵਸ ਹਾ ਉਂਝ ਤਾ ਮੈਂ ਹਾਲਾਤਾਂ ਨੂੰ ਆਪਣੇ ਮੁਤਾਬਿਕ ਕਦੇ ਢਾਲ ਵੀ ਨਹੀ ਸਕਦਾ
ਜੇਕਰ ਲਿਖਤਾਂ ਸਹਾਰੇ ਤਾਹਨਿਆਂ ਨਾਲ ਖਹਿ ਨਹੀ ਸਕਿਆ ,ਤਾ ਲਿਖਣ ਦੀ ਕੀ ਫਾਇਦਾ...??


ਮਰ ਜਾਵਾਂਗਾ ਸਭ ਦੇ ਖਿਆਲਾਂ ਚੋ ਮੈਂ, ਤੇ ਮਰ ਜਾਵਾਂਗਾ ਸਭ ਦੇ ਚੇਤਿਆਂ ਚੋ ਮੈਂ
ਪਰ ਜੇਕਰ ਅੱਖਾ ਵਿਚ ਵੀ ਮੈਂ ਜਿਉਂਦਾ ਰਹਿ ਨਹੀ ਸਕਿਆ, ਤਾ ਲਿਖਣ ਦੀ ਕੀ ਫਾਇਦਾ...??

ਦੂਜਿਆਂ ਦੇ ਦੁੱਖਾਂ ਨੂੰ ਬਾਅਦ ਵਿਚ ਬਿਆਨ ਕਰੀ,ਪਹਿਲਾ ਭੁੱਖੇ ਪੇਟ ਬਾਰੇ ਸੋਚ
ਲਾਲੀ ਜੇ ਤੇਰੇ ਲਿਖਣ ਦਾ ਜਨੂੰਨ ਰੋਟੀ ਪਾਣੀ ਦੇ ਨਹੀ ਸਕਿਆ , ਤਾ ਲਿਖਣ ਦਾ ਕੀ ਫਾਇਦਾ ..??

Written bye :- Lally Apra
 
Last edited by a moderator:
smiley32.gif
smiley32.gif
 
Top