~Guri_Gholia~
VIP
ਗ਼ਜ਼ਲ
ਨਾ ਆਦਤ ਹੀ ਜਾਂਦੀ, ਨਾ ਮਨ ਹੀ ਹੈ ਭਰਦਾ।
ਹੈ ਕਹਿਣੀ ਤੇ ਕਰਨੀ ’ਚ, ਇੱਕ ਮੇਰੇ ਪਰਦਾ।
ਮੈਂ ਕਹਿੰਦਾ ਤਾਂ ਰਹਿੰਨਾ, ਕਿ ਸੱਚ ਦਾ ਹਾਂ ਸਾਥੀ,
ਇਹ ਦੱਸਿਆ ਕਦੇ ਨਹੀਂ, ਕਿ ‘ਅੰਦਰ’ ਹੈ ਡਰਦਾ।
ਮੈਂ ਇਨਸਾਨ ਬਣਕੇ ਵਿਖਾਇਆ ਕਦੇ ਨਾ,
ਕਰਾਂ ਸਿੱਖ, ਹਿੰਦੂ ਜਾਂ ਮੁਸਲਿਮ ਦਾ ਪਰਦਾ।
ਰਹਾਂ ਸਭ ਤੋਂ ਅੱਗੇ ਇਹ ਖਾਹਿਸ਼ ਨਾ ਜਾਵੇ,
ਸਦਾ ਕਤਲ ਇਸ ਲਈ ਮੈਂ ਸੱਚ ਦਾ ਹਾਂ ਕਰਦਾ।
ਮੈਂ ਆਪੇ ਦੀ ਦਲਦਲ ’ਚਿ, ਸਿਰ ਤੀਕ ਡੁੱਬਿਆ,
ਐਪਰ ਆਕਾਸ਼ਾਂ ’ਤੇ, ਕਬਜ਼ਾ ਹਾਂ ਕਰਦਾ।
ਅਜਬ ਨੇ ਮੇਰੇ ਦਿਲ ਦੇ ਹਾਲਾਤ ਯਾਰੋ,
ਇਹ ਖਾਰਾਂ ਦਾ ਸਾਥੀ ਹੈ ਫੁੱਲਾਂ ਤੋਂ ਡਰਦਾ।
ਅਸਰ ਇਸ ਤੇ ਕੋਈ ਵੀ ਹੁੰਦਾ ਨਹੀਂ ਹੈ,
ਇਹ ਮਨ ਹੈ ਕਿ ਪੱਥਰ ਨਾ ਭੁਰਦਾ ਨਾ ਖਰਦਾ।
ਜੋ ਸੱਚ ਦੇ ਨੇ ਸਾਥੀ ਭੁਲਾ ਕੇ ਹਾਂ ਬੈਠਾ,
ਅਜੇ ਝੂਠ ਨਾ' ਮੇਰਾ ਰਹਿੰਦਾ ਹੈ ਸਰਦਾ।
ਤੇਰਾ ਨਾਂ ਹੈ ਸੂਲੀ ਤੇ ‘ਕੰਗ’ ਸੋਚ ਨਾ ਹੁਣ,
ਕਿਸੇ ਦੀ ਜਗ੍ਹਾ ਇੱਥੇ ਕੋਈ ਨੀ ਮਰਦਾ।
kamal kang
ਨਾ ਆਦਤ ਹੀ ਜਾਂਦੀ, ਨਾ ਮਨ ਹੀ ਹੈ ਭਰਦਾ।
ਹੈ ਕਹਿਣੀ ਤੇ ਕਰਨੀ ’ਚ, ਇੱਕ ਮੇਰੇ ਪਰਦਾ।
ਮੈਂ ਕਹਿੰਦਾ ਤਾਂ ਰਹਿੰਨਾ, ਕਿ ਸੱਚ ਦਾ ਹਾਂ ਸਾਥੀ,
ਇਹ ਦੱਸਿਆ ਕਦੇ ਨਹੀਂ, ਕਿ ‘ਅੰਦਰ’ ਹੈ ਡਰਦਾ।
ਮੈਂ ਇਨਸਾਨ ਬਣਕੇ ਵਿਖਾਇਆ ਕਦੇ ਨਾ,
ਕਰਾਂ ਸਿੱਖ, ਹਿੰਦੂ ਜਾਂ ਮੁਸਲਿਮ ਦਾ ਪਰਦਾ।
ਰਹਾਂ ਸਭ ਤੋਂ ਅੱਗੇ ਇਹ ਖਾਹਿਸ਼ ਨਾ ਜਾਵੇ,
ਸਦਾ ਕਤਲ ਇਸ ਲਈ ਮੈਂ ਸੱਚ ਦਾ ਹਾਂ ਕਰਦਾ।
ਮੈਂ ਆਪੇ ਦੀ ਦਲਦਲ ’ਚਿ, ਸਿਰ ਤੀਕ ਡੁੱਬਿਆ,
ਐਪਰ ਆਕਾਸ਼ਾਂ ’ਤੇ, ਕਬਜ਼ਾ ਹਾਂ ਕਰਦਾ।
ਅਜਬ ਨੇ ਮੇਰੇ ਦਿਲ ਦੇ ਹਾਲਾਤ ਯਾਰੋ,
ਇਹ ਖਾਰਾਂ ਦਾ ਸਾਥੀ ਹੈ ਫੁੱਲਾਂ ਤੋਂ ਡਰਦਾ।
ਅਸਰ ਇਸ ਤੇ ਕੋਈ ਵੀ ਹੁੰਦਾ ਨਹੀਂ ਹੈ,
ਇਹ ਮਨ ਹੈ ਕਿ ਪੱਥਰ ਨਾ ਭੁਰਦਾ ਨਾ ਖਰਦਾ।
ਜੋ ਸੱਚ ਦੇ ਨੇ ਸਾਥੀ ਭੁਲਾ ਕੇ ਹਾਂ ਬੈਠਾ,
ਅਜੇ ਝੂਠ ਨਾ' ਮੇਰਾ ਰਹਿੰਦਾ ਹੈ ਸਰਦਾ।
ਤੇਰਾ ਨਾਂ ਹੈ ਸੂਲੀ ਤੇ ‘ਕੰਗ’ ਸੋਚ ਨਾ ਹੁਣ,
ਕਿਸੇ ਦੀ ਜਗ੍ਹਾ ਇੱਥੇ ਕੋਈ ਨੀ ਮਰਦਾ।
kamal kang