ਅੱਜਕੱਲ - ਸਰਦਾਰ ਧਾਮੀ.

JUGGY D

BACK TO BASIC
ਗਿੱਧੇ ਪੈਦੇਂ ਸੀ ਕਦੀ ਇਨਾਂ ਘਰਾਂ ਚੇ
ਖਾਕ ਉੱਡਦੀ ਹੈ ਅੱਜਕੱਲ ਜਿਨਾ ਦਰਾਂ ਚੇ
ਨਜਰ ਲਗੀ ਹੈ ਕਿਸਦੀ ਪੰਜਾਬ ਨੂੰ
ਪਲ ਪਲ ਗੁਜਰਦਾ ਹੈ ਅੱਜਕੱਲ ਡਰਾਂ ਚੇ
ਤੀਰ ਤਾਂ ਕੱਸ ਲਏ ਉਸਨੇ ਸਾਨੂੰ ਪੰਛੀ ਜਾਣਕੇ
ਛੁਪਾਏ ਨੇ ਅਸੀਂ ਵੀ ਖੰਜਰ ਆਪਣੇ ਪਰਾਂ ਚੇ
ਕਿੰਜ ਹੋਇਆ ਇਹ ਹਸ਼ਰ ਮੇਰੇ ਪੰਜਾਬ ਦਾ
ਪੁੱਛ ਨਾ ਹੜ ਜਾਵਾਂਗਾ ਮੈ ਹੰਝੂਆ ਦੇ ਹੜਾਂ ਚੇ
ਕੁਝ ਮਾਰ ਗਈ ਸਾਨੂੰ ਆਪਸ ਦੀ ਲੜਾਈ ਵੀ
ਕਮੀ ਵੀ ਬਹੁਤ ਸੀ ਸਾਡੇ ਰਹਿਬਰਾਂ ਚੇ
ਵਾਰ ਦਿੰਦੇ ਸੀ ਸਭ ਕੁਝ ਆਪਣਾ ਪਲਾਂ ਚੇ
ਕੈਸੀ ਦਿਲਕਸ਼ੀ ਸੀ ਉਨਾਂ ਜਾਦੂਗਰਾਂ ਚੇ
ਨਸ਼ਾ ਹੀ ਨਸ਼ਾ ਹੈ ਚਾਰ ਚੁਫੇਰੇ
ਮੇਲੇ ਵੀ ਲਗਦੇ ਸੀ ਕਦੀ ਮੇਰੇ ਗਰਾਂ ਚੇ
 
Top