ਆਖਰੀ ਮੁਕਾਮ

ਜਦੋਂ ਜਿੰਦਗੀ ਦਾ ਆਖਰੀ
ਮੁਕਾਮ ਨੇੜੇ ਆਉਂਦਾ ਏ,
ਸ਼ੱਡ ਜਾਂਦੇ ਸਾਥ ਸਾਰੇ
ਨਾ ਕੋਈ ਗਲ ਲਾਉਂਦਾ ਏ,

ਇਕ ਰੱਬ, ਦੂਜਾ ਹਥ ਚ
ਡੰਗੋਰੀ ਰਿਹ ਜਾਂਦੀ ਏ,
ਬੁਢਾ ਬੁਢਾ ਕਹ ਕੇ
ਦੁਨੀਆਂ ਬੁਲਾਂਦੀ ਏ,

ਦਿਸਣੋ ਵੀ ਘੱਟ ਜਾਂਦਾ
ਨਾ ਗੋਡੇ ਕੰਮ ਕਰਦੇ,
ਧੀਆਂ-ਪੁੱਤ ਵੀ ਨਾ
ਗਲ ਕੋਈ ਜਰਦੇ,

ਹੋਵੇ ਕੋਈ ਸਾਂਭਣ ਵਾਲਾ
ਜਾਂ ਆਵੇ ਨਾ ਬੁਢਾਪਾ ਓਏ,
ਨਈ ਤੇ “ਰਾਏ” ਲਗਦੀ ਏ
ਜਿੰਦਗੀ ਸਿਆਪਾ ਓਏ,

ਨੂੰਹਾਂ ਵੀ ਕੇਹਨ
ਬਾਪੁ ਐਵੇਂ ਰੌਲਾ ਪਾਉਂਦਾ ਏ,
ਜਦੋਂ ਜ਼ਿੰਦਗੀ ਦਾ ਆਖਰੀ
ਮੁਕਾਮ ਨੇੜੇ ਆਉਂਦਾ ਏ.,,,,,



unknwn
 
Top