ਪੰਜਾਬ ਨੂੰ ਭੁੱਲਿਓ ਨਾ

ਬਲ੍ਹਦਾਂ ਦੇ ਗਲ ਟੱਲੀਆਂ ਭੁੱਲ ਗਏ
ਖਾਣੀਆਂ ਭੁੰਨ ਕੇ ਛੱਲੀਆਂ ਭੁੱਲ ਗਏ
ਵਿਰਸਾ ਏ ਅਨਮੋਲ ਸਾਡਾ ਛੱਡ ਹੋਰ ਤੇ ਡੁਲਿਓ ਨਾ
ਲੱਖ ਜਾਇਓ ਪਰਦੇਸ ਕਦੀ ਵੀ ਪੰਜਾਬ ਨੂੰ ਭੁੱਲਿਓ ਨਾ

baldan de gal tallian bhul gaye
khania bhun k challian bhul gaye
virsa ee anmol sada chad hor te dhulio na
Lakh Jaio Pardes kadi v PUNJAB nu Bhulio naa

ਰੰਬਾ ਦਾਤੀ ਟਕੂਆ ਖੋ ਗਏ
ਗੋਰਿਆਂ ਵਿੱਚ ਆ ਗੋਰੇ ਹੋ ਗਏ
ਦੇਸੀ ਪਹਿਰਾਵੇ ਨੂੰ ਛੱਡ ਕੇ ਜ਼ੀਨ ਪਾ ਫੁੱਲਿਓ ਨਾ
ਲੱਖ ਜਾਇਓ ਪਰਦੇਸ ਕਦੀ ਵੀ ਪੰਜਾਬ ਨੂੰ ਭੁੱਲਿਓ ਨਾ

Ramba Daati Takua Kho gaye
Gorian wich aa Gore ho gaye
Desi Pehrave nu chad k jean te dhulio naa
Lakh Jaio Pardes kadi v PUNJAB nu Bhulio naa

ਖੇਤ 'ਚ ਬਹਿ ਕੇ ਰੋਟੀ ਖਾਣੀ
ਖਾਲੇ ਵਿੱਚੋਂ ਪੀਣਾਂ ਪਾਣੀ
ਅਸਲੀ ਹਾਸੇ ਰੱਖਿਓ ਜਾ ਫਿਕਰਾਂ ਵਿੱਚ ਤੁਲਿਓ ਨਾ
ਲੱਖ ਜਾਇਓ ਪਰਦੇਸ ਕਦੀ ਵੀ ਪੰਜਾਬ ਨੂੰ ਭੁੱਲਿਓ ਨਾ

Khet ch beh k Roti Khani
Khale wicho peena paani
asli hasse rakhio jaa phikran wich tulio naa
Lakh Jaio Pardes kadi v PUNJAB nu Bhulio naa


singh kulwinder
 
Top