ਅਸੀ ਬੋਲੀਏ ਜੇ ਸੱਚ ਤਾ

Yaar Punjabi

Prime VIP
ਜੋ ਆਖ ਲਾਵਾਰਿਸ ਸਮਸਾਨਾ ਚ ਜਲਾਏ
ਹੀਰੇ ਜੋ ਨਹਿਰਾ ਚ ਸੁਟਾਏ
ਉਹ ਲਾਵਾਰਿਸ ਨਹੀ ਉਹਨਾ ਦੀਆ ਵੀ ਭੈਣਾ ਸੀ
ਕੱਲਾ ਕੱਲਾ ਪੁੱਤ ਉਹ ਮਾਪਿਆ ਦਾ ਗਹਿਣਾ ਸੀ
ਦੱਸ ਕਿਹਦੇ ਕੋਲ ਜਾਕੇ ਕਰੀਏ ਗਿਲੇ
ਉਹਨਾ ਮਾਵਾ ਨੂੰ ਅਜੇ ਪੁੱਤ ਨਾ ਮਿਲੇ
ਖੋਰੇ ਕਿਹਦੇ ਖੂਨ ਨਾਲ ਲਾਲ ਹੋਈ ਬੈਠੇ ਨੇ
ਕਿੰਨੀਆ ਹੀ ਲਾਸਾ ਸਮੋਈ ਬੈਠੇ ਨੇ
ਜਾਕੇ ਪੁੱਛ ਉਹਨਾ ਨਹਿਰਾ ਦਰਿਆਵਾ ਨੂੰ

ਅਸੀ ਬੋਲੀਏ ਜੇ ਸੱਚ ਤਾ ਕਹਿਣ ਭੜਕਾਉਣ ਸਿੱਖ ਭਾਵਨਾਵਾ ਨੂੰ

ਦੱਸ ਕੀ ਸੀ ਵਿਗਾੜਿਆ ਉਹਨਾ ਦਾ "ਖਾਲੜੇ" ਦੀ ਜਿੰਦ ਨੇ
ਜੋ ਕੋਹ ਕੋਹ ਮਾਰਿਆ ਉਹਨੂੰ ਤੇਰੇ ਹਿੰਦ ਨੇ
ਅੰਗਰੇਜਾ ਨੇ ਗੈਰ ਬਣ ਮਾਰਿਆ ਕੋਈ ਸੱਕ ਨਾ
ਇਹ ਆਪਣਾ ਬਣ ਮਾਰਦੇ ਦੋਹਾ ਚ ਕੁਝ ਵੱਖ ਨਾ
ਮੈ ਆਪਣੇ ਵੱਲੋ ਗੱਲ ਨਾ ਬਣਾਈ
ਉਹਨਾ ਚੁਣ ਚੁਣ ਪੰਜਾਬ ਦੀ ਜਵਾਨੀ ਮਰਵਾਈ
ਕਦੇ ਹਥਿਆਰਾ ਨਾਲ ਅੱਜ ਨਸਿਆ ਨਾਲ ਮਾਰਦੇ ਨੇ
ਪੁੱਤ ਕਰ ਵੇਲੇ ਜਹਾਜਾ ਨੂੰ ਚਾੜਦੇ ਨੇ
ਜਾਕੇ ਪੁੱਛ ਲੈ ਤੂੰ ਸਹੀਦਾ ਦੀਆ ਤੇ ਪਰਦੇਸੀ ਪੁੱਤਾ ਦੀਆ ਮਾਵਾ ਨੂੰ

ਅਸੀ ਬੋਲੀਏ ਜੇ ਸੱਚ ਤਾ ਕਹਿਣ ਭੜਕਾਉਣ ਸਿੱਖ ਭਾਵਨਾਵਾ ਨੂੰ
 
Top