ਦੁਨੀਆ 'ਚ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ 'ਚ ਸ਼ੁਮਾਰ &#

Android

Prime VIP
Staff member
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੱਕਾਰੀ ਮੈਗਜ਼ੀਨ 'ਟਾਈਮ' ਨੇ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿਚ ਸ਼ਾਮਿਲ ਕੀਤਾ ਹੈ। ਮਮਤਾ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਉਦਯੋਗਪਤੀ ਵਾਰੇਨ ਬਫੇ, ਪਾਕਿਸਤਾਨ ਵਲੋਂ ਆਸਕਰ ਜਿੱਤਣ ਵਾਲੀ ਫਿਲਮਕਾਰ ਸ਼ਰਮੀਨ ਓਬੈਦ ਚਿਨਾਏ, ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਫੇਸਬੁੱਕ ਸੀ. ਓ. ਓ. ਸ਼ੇਰਲਿਨ ਸੈਂਡਬਰਗ ਦੇ ਨਾਲ 100 ਵਿਅਕਤੀਆਂ ਦੀ ਸੂਚੀ ਵਿਚ ਜਗ੍ਹਾ ਮਿਲੀ ਹੈ। ਟਾਈਮ ਨੇ ਕਿਹਾ ਹੈ ਕਿ ਮਮਤਾ ਨੂੰ ਉਨ੍ਹਾਂ ਦੇ ਹਮਾਇਤੀ ਦੀਦੀ ਕਹਿੰਦੇ ਹਨ ਅਤੇ ਅਲੋਚਕ ਵੀ ਉਨ੍ਹਾਂ ਦੇ ਸੰਘਰਸ਼ ਨੂੰ ਸਵੀਕਾਰ ਕਰਦੇ ਹਨ। ਟਾਈਮ ਨੇ ਸਾਲ 2012 ਲਈ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਮੈਗਜ਼ੀਨ ਨੇ ਲਿਖਿਆ ਕਿ ਮਮਤਾ ਨੇ ਖੁਦ ਨੂੰ ਇਕ ਪਰਿਪੂਰਨ ਨੇਤਾ ਦੇ ਤੌਰ 'ਤੇ ਸਾਬਿਤ ਕੀਤਾ ਹੈ। ਇਕ ਤੋਂ ਬਾਅਦ ਇਕ ਚੋਣਾਂ ਵਿਚ ਉਨ੍ਹਾਂ ਨੇ ਆਪਣੀ ਤਾਕਤ ਦਾ ਵਿਸਥਾਰ ਕੀਤਾ ਹੈ।
 
Top