ਨਿਰਮਲ ਬਾਬੇ ਦੇ ਚੇਲਿਆਂ ਵਲੋਂ ਮੀਡੀਆ 'ਤੇ ਹਮਲਾ

Android

Prime VIP
Staff member
ਸਮਾਗਮਾਂ 'ਚ ਬੋਲਣ ਦੀ ਫਿਕਸਿੰਗ ਨਹੀਂ ਹੁੰਦੀ : ਬਾਬਾ
ਨਵੀਂ ਦਿੱਲੀ :- ਨਿਰਮਲ ਬਾਬੇ ਨੇ ਅੱਜ ਇਥੇ ਤਾਲਕਟੋਰਾ ਸਟੇਡੀਅਮ ਵਿਖੇ ਆਪਣੇ ਸਮਾਗਮ ਦੌਰਾਨ ਸਫਾਈ ਦਿੰਦੇ ਹੋਏ ਕਿਹਾ ਕਿ ਪਹਿਲੀ ਲਾਈਨ ਵਿਚ ਬੈਠਣ ਵਾਲਿਆਂ ਤੋਂ ਅਲੱਗ ਪੈਸੇ ਨਹੀਂ ਲਏ ਜਾਂਦੇ। ਬਾਬੇ ਨੇ ਇਸ ਦੋਸ਼ ਦਾ ਵੀ ਖੰਡਨ ਕੀਤਾ ਕਿ ਸਮਾਗਮ ਵਿਚ ਬੋਲਣ ਦੀ ਫਿਕਸਿੰਗ ਹੁੰਦੀ ਹੈ। ਬਾਬੇ ਨੇ ਕਿਹਾ ਕਿ ਸਮਾਗਮ 'ਚ ਕੋਈ ਵੀ ਵਿਅਕਤੀ ਸਵਾਲ ਪੁੱਛ ਸਕਦਾ ਹੈ। ਇਸੇ ਦੌਰਾਨ ਸਟੇਡੀਅਮ ਦੇ ਬਾਹਰ ਨਿਰਮਲ ਬਾਬੇ ਦੇ ਚੇਲਿਆਂ ਨੇ ਮੀਡੀਆ ਵਾਲਿਆਂ 'ਤੇ ਹੱਲਾ ਬੋਲ ਦਿੱਤਾ ਅਤੇ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ ਅਤੇ ਫੋਟੋਗ੍ਰਾਫਰਾਂ ਦੇ ਕੈਮਰਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ। ਇਸ ਸੰਬੰਧ ਵਿਚ ਪੁਲਸ ਨੇ ਨਿਰਮਲ ਬਾਬੇ ਦੇ 4 ਚੇਲਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
 
Top