ਬੁੱਢਾ ਦਲ ਦੀ ਗੱਦੀ ਨੂੰ ਲੈਕੇ ਹੋਈ ਹਿੰਸਕ ਝੜਪ

Yaar Punjabi

Prime VIP
ਬੁੱਢਾ ਦਲ ਦੀ ਗੱਦੀ ਨੂੰ ਲੈਕੇ ਹੋਈ ਹਿੰਸਕ ਝੜਪ

ਤਖ਼ਤ ਸ਼੍ਰੀ ਦਮਦਮਾ ਸਾਹਿਬ ’ਚ ਬਣਿਆ ਦਹਿਸ਼ਤ ਦਾ ਮਾਹੌਲ, ਚੱਲੀਆਂ ਗੋਲੀਆਂ, ਇੱਕ ਗੁੱਟ ਦੇ ਛੇ ਸਿੰਘ ਜਖ਼ਮੀ, ਬਾਬਾ ਬਲਵੀਰ ਸਿੰਘ ਗਰੁੱਪ ਤੇ ਹਮਲਾ ਕਰਨ ਦੇ ਦੋਸ਼ ਲਾਏ

http://www.punjabspectrum.com/images/2012/04/Nihang_budda_dal.jpg
https://www.youtube.com/watch?feature=player_embedded&v=6lSH7TIkDUg


ਤਲਵੰਡੀ ਸਾਬੋ :- ਬਾਬਾ ਬੁੱਢਾ ਦਲ ਦੀ ਗੱਦੀ ਨੂੰ ਲੈਕੇ ਦੋ ਗੁੱਟਾਂ ਵਿੱਚ ਚਲ ਰਿਹਾ ਲੰਬੇ ਸਮੇਂ ਤੋਂ ਵਿਵਾਦ ਅੱਜ ਫਿਰ ਭੜ੍ਹਕ ਉਠਿਆ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬਾਬਾ ਬਲਵੀਰ ਸਿੰਘ ਗਰੁੱਪ ਅਤੇ ਬਾਬਾ ਜੋਗਿੰਦਰ ਸਿੰਘ ਰਕਬਾ ਗਰੁੱਪ ਵਿਚਕਾਰ ਟਕਰਾਅ ਹੋ ਗਿਆ। ਸ਼ਰੇਆਮ ਚੱਲੀਆਂ ਗੋਲੀਆਂ ਵਿੱਚ ਬਾਬਾ ਜੋਗਿੰਦਰ ਸਿੰਘ ਰਕਬਾ ਗਰੁੱਪ ਦੇ ਮੁੱਖ ਮੈਂਬਰ ਬਾਬਾ ਬਹਾਦਰ ਸਿੰਘ ਸਮੇਤ ਛੇ ਸਿੰਘ ਜਖਮੀ ਹੋ ਗਏ ਜਿਹਨਾਂ ਨੂੰ ਤੁਰੰਤ ਸਿਵਲ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਥੇ ਹੀ ਥਾਣਾ ਤਲਵੰਡੀ ਸਾਬੋ ਦੇ ਏ.ਐਸ.ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਜੇਰੇ ਇਲਾਜ ਜਖਮੀ ਬਹਾਦਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਬੋਪਾਰਾਏ ਕਲਾਂ ਦੀ ਸ਼ਿਕਾਇਤ ਤੇ ਬਾਬਾ ਬਲਵੀਰ ਸਿੰਘ ਦੇ ਪੀ.ਏ. ਜਸਪਾਲ ਸਿੰਘ ਪੁੱਤਰ ਜੁਗਰਾਜ ਸਿੰਘ, ਸੁਖਵਿੰਦਰ ਸਿੰਘ ਪੁੱਤਰ ਜੁਗਰਾਜ ਸਿੰਘ, ਜੁਗਰਾਜ ਸਿੰਘ ਪੁੱਤਰ ਜੀਤ ਸਿੰਘ ਵਾਸੀਆਨ ਤਲਵੰਡੀ ਸਾਬੋ, ਬਲਦੇਵ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਢੋਡੀ ਪਿੰਡ, ਦਰਸ਼ਨ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਟਿਆਲਾ, ਅਰਜਨ ਦੇਵ ਪੁੱਤਰ ਗੁਰਦਿਆਲ ਸਿੰਘ ਵਾਸੀ ਤਲਵੰਡੀ ਸਾਬੋ, ਚਮਕੌਰ ਸਿੰਘ ਪੁੱਤਰ ਕਾਰਤਾਰ ਸਿੰਘ ਵਾਸੀ ਸੇਖਾਂ, ਦਿਨੇਸ਼ ਰਾਏ ਪੁੱਤਰ ਜੋਧਾ ਰਾਏ ਵਾਸੀ ਰਿਵਾੜੀਕਾ, ਦੋ ਅਣਪਛਾਤੇ ਵਿਅਕਤੀਆਂ ਖਿਲਾਫ ਇਰਾਦਾ ਕਤਲ ਅਤੇ ਅਸਲਾ ਐਕਟ ਦਾ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਹਸਪਤਾਲ ਵਿੱਚ ਜੇਰੇ ਇਲਾਜ ਬਾਬਾ ਬਹਾਦਰ ਸਿੰਘ ਨੇ ਦੱਸਿਆ ਕਿ ਉਹ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਮਨਾਉਣ ਲਈ ਤਖਤ ਸ਼੍ਰੀ ਦਮਦਮਾ ਸਾਹਿਬ ਆਏ ਸਨ ਤੇ ਅੱਜ ਜਾਣ ਲਈ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸੂਏ ਕੋਲ ਗਿੱਲ ਢਾਬੇ ਤੇ ਆਪਣੇ ਘੋੜਿਆਂ ਦੀ ਸਫਾਈ ਕਰ ਰਹੇ ਸਨ ਕਿ ਅਚਾਨਕ ਬਾਬਾ ਬਲਵੀਰ ਸਿੰਘ ਦਾ ਪੀ.ਏ. ਜੱਸਾ ਸਿੰਘ ਉਰਫ ਜਸਪਾਲ ਸਿੰਘ , ਮੌਰ ਸਿੰਘ, ਸੁਖਮੰਦਰ ਸਿੰਘ ਅਤੇ ਬਲਦੇਵ ਸਿੰਘ ਤੇ ਹੋਰ ਸਾਥੀਆਂ ਨਾਲ ਦੋ ਸਕੋਰਪੀਓ ਗੱਡੀਆਂ ਭਰ ਕੇ ਆਏ ਤੇ ਉਹਨਾਂ ਤੇ ਕਾਤਲਾਨਾ ਹਮਲਾ ਕਰ ਦਿੱਤਾ ਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਉਹ ਖੁਦ ਤੇ ਉਹਨਾਂ ਦੇ ਨਾਲ ਹਰਜਿੰਦਰ ਸਿੰਘ, ਮਾਲ ਸਿੰਘ, ਅਜੀਤ ਸਿੰਘ ਅਤੇ ਸੁਖਮੰਦਰ ਸਿੰਘ ਵੀ ਗੰਭੀਰ ਜਖਮੀ ਹੋ ਗਏ। ਉਹਨਾਂ ਕਿਹਾ ਕਿ ਬਾਬਾ ਬਲਵੀਰ ਸਿੰਘ ਅਕਾਲੀ ਭਾਜਪਾ ਸਰਕਾਰ ਦੀ ਸ਼ੈਹ ਤੇ ਸਵ.ਬਾਬਾ ਸੰਤਾ ਸਿੰਘ ਜੋ ਬੁੱਢਾ ਦਲ 96 ਕਰੋੜੀ ਦੇ ਮੁਖੀ ਸਨ ਦੀ ਮੌਤ ਤੋਂ ਬਾਅਦ ਸਾਰੀ ਜਮੀਨ ਜਾਇਦਾਦ ਤੇ ਧੱਕੇ ਨਾਲ ਕਬਜਾ ਕਰਨਾ ਚਾਹੁੰਦਾ ਹੈ ਜਦੋਂ ਕਿ ਉਹਨਾਂ ਦੀ ਮੌਤ ਤੋਂ ਬਾਅਦ ਬਾਬਾ ਸੁਰਜੀਤ ਸਿੰਘ ਨੂੂੰ ਮੁਖੀ ਥਾਪਿਆ ਗਿਆ ਸੀ ਜੋ ਜੇਲ੍ਹ ਵਿੱਚ ਬੰਦ ਹਨ ਪਰ ਬਲਵੀਰ ਸਿੰਘ ਬਾਬਾ ਜੋਗਿੰਦਰ ਸਿੰਘ ਰਕਬਾ ਅਤੇ ਉਹਨਾਂ ਦੇ ਨਾਲ ਕੰਮ ਕਰ ਰਹੇ ਸਮੂਹ ਸਿੰਘਾਂ ਨੂੰ ਕਤਲ ਕਰਕੇ ਸਾਰੀ ਜਮੀਨ ਜਾਇਦਾਦ ਤੇ ਕਬਜਾ ਕਰਨਾ ਚਾਹੁੰਦਾ ਹੈ ਜਦੋਂ ਕਿ ਬਾਬਾ ਬੁੱਢਾ ਦਲ ਦੀ ਸਮੂਹ ਜਾਇਦਾਦ ਤੇ ਦੋਨੇਂ ਗਰੁੱਪ ਅੱਧੀ ਅੱਧੀ ਜਮੀਨ ਤੇ ਕਾਬਜ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦੋਨੇ ਗੁੱਟਾਂ ਵਿੱਚ ਕੲਂ ਵਾਰ ਖੂਨੀ ਟਕਰਾਅ ਹੋ ਚੁੱਕਾ ਹੈ। ਮਾਮਲੇ ਸਬੰਧੀ ਜਦੋਂ ਐਸ.ਐਸ.ਪੀ. ਡਾ.ਸੁਖਚੈਨ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਤਲਵੰਡੀ ਸਾਬੋ ਵਿਖੇ ਹੋਏ ਵਿਵਾਦ ਤੇ ਜਖਮੀਆਂ ਦੇ ਬਿਆਨ ਲੈਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਜਦੋਂ ਬਾਬਾ ਬਲਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਗਰੁੱਪ ਵੱਲੋਂ ਫਾਇਰਿੰਗ ਕਰਨ ਦੇ ਲਾਏ ਜਾ ਰਹੇ ਦੋਸ਼ ਗਲਤ ਹਨ ਜਦੋਂ ਕਿ ਬਹਾਦਰ ਸਿੰਘ ਅਤੇ ਉਹਨਾਂ ਦੇ ਹੋਰ ਸਾਥੀਆਂ ਨੇ ਖੁਦ ਆਪਣੇ ਗੋਲੀਆਂ ਮਾਰ ਕੇ ਡਰਾਮੇਬਾਜੀ ਰਚੀ ਗਈ ਹੈ ਜਿਸ ਦਾ ਮੁੱਖ ਕਾਰਨ ਉਹਨਾਂ ਤੇ ਪਹਿਲਾਂ ਕੀਤੇ ਗਏ ਕਾਤਲਾਨਾ ਹਮਲੇ ਵਿੱਚ ਮੁੱਖ ਗਵਾਹ ਜਿਹਨਾ ਦੇ ਅੱਜ ਹਮਲਾ ਕਰਨ ਦੇ ਝੂਠੇ ਬਿਆਨ ਦਰਜ ਕਰਵਾਏ ਜਾ ਰਹੇ ਹਨ ਦੇ ਨਾਮ ਗਲਤ ਪਾਏ ਜਾ ਰਹੇ ਹਨ ਤਾਂ ਜੋ ਉਹਨਾ ਗਵਾਹਾਂ ਤੇ ਦਬਾਅ ਪਾਇਆ ਜਾ ਸਕੇ। ਜਦੋਂ ਕਿ ਇਸ ਗਰੁੱਪ ਨੇ ਪਹਿਲਾਂ ਹੀ ਉਹਨਾਂ ਦੇ ਪਰਿਵਾਰ ਦੇ ਚਾਰ ਮੈਂਬਰ ਕਤਲ ਕੀਤੇ ਹਨ ਤੇ ਹੁਣ ਖੁਦ ਇਸ ਕੇਸ ਵਿੱਚੋਂ ਆਪਣੇ ਆਪ ਨੂੰ ਬਚਾਉਣ ਲਈ ਸਾਜਿਸ਼ਾਂ ਰੱਚ ਰਹੇ ਹਨ । ਉਹਨਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਬਹਾਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ ਕਿਉਂਕਿ ਅੱਜ ਦੇ ਕਾਤਲਾਨਾ ਹਮਲੇ ਵਿੱਚ ਬਹਾਦਰ ਸਿੰਘ ਤੇ ਉਹਨਾ ਦੇ ਸਾਥੀਆਂ ਨੇ ਚਲਾਈਆਂ ਗੋਲੀਆਂ ਵਿੱਚ ਉਹਨਾਂ ਦੇ ਸਮਰੱਥਕ ਸੁਖਮੰਦਰ ਸਿੰਘ ਨੂੰ ਵੀ ਜਖਮੀ ਕਰ ਦਿੱਤਾ ਜੋ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਦਾਖਲ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
http://www.punjabspectrum.com/images/2012/04/Nihang_budda_dal.jpg
 

gill_di_dunalli

veeran naal sardari
koi sma hunda c jadon sikh takht te taajan nu thokran marde san
te guru sahibana de dasse marg te chalde san
par khalsa aj kal sardariyan piche apne e bharawa nal lar rea a
boht hi dukhd...



!!!...GURBAANI PARHO TE VICHAARO...!!!
 
Top