ਇੱਕ ਸੱਚੀ ਘਟਨਾਂ

ਇੱਕ ਸੱਚੀ ਘਟਨਾਂ--ਸ਼ਬਦ ਦਾ ਤੀਰ.....
ਇੱਕ ਸਮੇਂ ਦੋ ਨੌਜਵਾਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਦਰਸ਼ਨ ਨੂੰ ਗਏ,ਦੋਵਾਂ ਨੇ ਕੇਸ ਕਤਲ ਕੀਤੇ ਹੋਏ ਸਨ|ਫਤਹਿ ਬੁਲਾਈ ਕੋਲ ਬਹਿ ਗਏ|
ਸੰਤ ਬਾਬਾ ਜਰਨੈਲ ਸਿੰਘ ਜੀ ਨੇ ਦੋਵੇਂ ਨੌਜਵਾਨਾਂ ਨੂੰ ਪੁਛਿਆ,ਵੀਰੋ ਤੁਸੀਂ ਕਿੰਨਾਂ-2 ਵਜ਼ਨ ਚੁੱਕ ਲੈਂਦੇ ਹੋ|ਨੌਜਵਾਨਾਂ ਸੋਚਿਆ ਕੋਈ ਸੇਵਾ ਹੋਣੀ ਏ|
1ਨੌਜਵਾਨ-ਬਾਬਾ ਜੀ ਮੈਂ 50ਕਿਲੋ ਤੱਕ ਚੁੱਕ ਲੈਂਦਾ ਹਾਂ|
2ਨੌਜਵਾਨ-ਬਾਬਾ ਜੀ ਮੈਂ 70ਕਿਲੋ ਤੱਕ ਚੁੱਕ ਲੈਂਦਾ ਹਾਂ|
ਸੰਤ ਜੀ ਬੋਲੇ ਸ਼ਾਬਸ਼ ਵੀਰੋ, ਇੱਕ ਗੱਲ ਦੱਸੋ ਕਿ ਸਿਰ ਦੇ ਕੇਸਾਂ ਵਿੱਚ ਕਿੰਨਾਂ ਕੁ ਵਜ਼ਨ ਹੈ|ਸ੍ਰੀ ਸਾਹਿਬ 'ਚ ਕਿੰਨਾਂ ਕੁ ਵਜ਼ਨ ਹੈ|
ਇੱਕ ਸ਼ਬਦ ਦਾ ਤੀਰ ਦੋਵਾਂ ਦੇ ਕਲ਼ੇਜੇ ਵਿੰਨ੍ਹ ਗਿਆ ਦੋਵਾਂ ਨੇ ਓਸੇ ਵੇਲੇ ਕੇਸ ਨਾ ਕਤਲ ਕਰਵਾਉਣ ਦਾ ਅਤੇ ਗੁਰੂ ਵਾਲੇ ਬਣਨ ਦਾ ਨਿਸ਼ਚਾ ਬਣਾ ਲਿਆ|ਸਾਡੇ ਕਲ਼ੇਜੇ ਐਡੇ ਪੱਥਰ ਹੋ ਗਏ ਨੇ ਕਿ ਸ਼ਬਦ ਦਾ ਕੋਈ ਵੀ ਤੀਰ ਅਸਰ ਨਹੀਂ ਕਰਦਾ..


 
Top