ਐਵੇਂ ਨਈ ਕਹਿੰਦੇ ਅੰਨ-ਦਾਤਾ..............

ਅਸੀਂ ਹਥੀਂ ਕਣਕਾਂ ਵਢ ਦੇ
ਲਾ ਹੜੰਬਾ ਤੂੜੀ ਕਢ ਦੇ,
ਚੱਕ ਸਿਰ ਤੇ ਭਰੀਆਂ
ਐਵੇਂ ਨਈ ਕਹਿੰਦੇ ਅੰਨ-ਦਾਤਾ
ਅਸੀਂ ਮਿਹਨਤਾਂ ਕਰੀਆਂ......................

ਜਦ ਤੜਕੇ ਭਾਈ ਬੋਲਦਾ
ਅਸੀਂ ਹਲ ਚਲਾਉਂਦੇ,
ਦਿਨ ਰਾਤ ਨਾ ਦੇਖਦੇ
ਜਦੋਂ ਪਾਣੀ ਲਾਉਂਦੇ,
ਦੁਖ ਤਕਲੀਫਾਂ ਸਾਰੀਆਂ
ਹੱਸ ਹੱਸ ਕੇ ਜਰੀਆਂ,
ਐਵੇਂ ਨਈ ਕਹਿੰਦੇ ਅੰਨ-ਦਾਤਾ.............................

ਸੱਪ, ਗਡੋਏ,ਡੱਡੂ
ਸਾਡੇ ਸਾਰੇ ਬੇਲੀ,
ਸਾਡੇ ਲਈ ਮਝਾਂ ,ਗਾਵਾਂ ਨੇ
ਵਾਂਗ ਮਿਤਰ ਸਹੇਲੀ,
ਕਦੇ ਛਟਾਲਾ ਵਢਦੇ
ਕਦੇ ਲੱਕ ਲੱਕ ਚਰੀਆਂ,
ਐਵੇਂ ਨਈ ਕਹਿੰਦੇ ਅੰਨ-ਦਾਤਾ......................

ਅਸੀਂ ਅੰਨ ਉਗਾਉਂਦੇ ਦੇਸ਼ ਲਈ
ਆਪ ਭੁਖੇ ਰਹਿ ਕੇ,
ਡਾਹ ਮੰਜੀ ਰਾਤਾਂ ਕਟਦੇ
ਸੋਚਾਂ ਵਿਚ ਪੈ ਕੇ,
ਅਸੀਂ ਬਹਿ ਕੇ ਮੰਨ ਸਮਝਾ ਲੈਂਦੇ
ਕਈ ਰੀਝਾਂ ਮਰੀਆਂ,
ਐਵੇਂ ਨਈ ਕਹਿੰਦੇ ਅੰਨ-ਦਾਤਾ..............

ਨਾ ਮੁੱਲ ਮਿਲਦਾ ਸਾਡੀ ਮਿਹਨਤ ਦਾ
ਸਿਰ ਕਰਜ਼ੇ ਚੜਗੇ,
ਹਾਕਮ ਮੇਰੇ ਦੇਸ਼ ਦੇ
ਨਾ ਹਥ ਸਾਡਾ ਫੜ੍ਹਦੇ,
"ਰਾਏ" ਜਰਦੇ ਰੱਬ ਦਾ ਕਹਿਰ ਵੀ
ਕਈ ਮੀਂਹ-ਹਨੇਰੀਆਂ ਵਰ੍ਰੀਆਂ,
ਐਵੇਂ ਨਈ ਕਹਿੰਦੇ ਅੰਨ-ਦਾਤਾ
ਅਸੀਂ ਮਿਹਨਤਾਂ ਕਰੀਆਂ........................
 
Top