ਅਨੰਦ ਮੈਰਿਜ਼ ਐਕਟ ਬਿੱਲ ਪਾਸ ਹੋਣ ਸਮੁੱਚੇ ਸਿੱਖ ਜਗ

Yaar Punjabi

Prime VIP
ਅਨੰਦ ਮੈਰਿਜ਼ ਐਕਟ ਬਿੱਲ ਪਾਸ ਹੋਣ ’ਤੇ ਸਮੁੱਚੇ ਸਿੱਖ ਜਗਤ ਨੂੰ ਵਧਾਈ

admin | Apr 12, 2012 | 0 comments
ਅੰਮ੍ਰਿਤਸਰ, (12 ਅਪ੍ਰੈਲ, ਸਤਵਿੰਦਰ ਜੱਜ):-ਕੇਂਦਰੀ ਮੰਤਰੀ ਮੰਡਲ ਵੱਲੋਂ ਅਨੰਦ ਮੈਰਿਜ਼ ਐਕਟ ਬਿੱਲ ਪਾਸ ਕਰਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰ: ਪਰਮਜੀਤ ਸਿੰਘ ਸਰਨਾ ਅਤੇ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ: ਮਨਜੀਤ ਸਿੰਘ ਕਲਕੱਤਾ ਨੇ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੱਤੀ ਹੈ। ਸ੍ਰ: ਸਰਨਾ ਤੇ ਸ੍ਰ: ਕਲਕੱਤਾ ਨੇ ਦੱਸਿਆ ਕਿ ਭਾਰਤ ਦੇ ਸੰਵਿਧਾਨ ਵਿੱਚ ਧਾਰਾ 25-ਬੀ ਤਹਿਤ ਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਇੱਕ ਅੰਗ ਮੰਨਿਆ ਜਾਂਦਾ ਸੀ ਅਤੇ ਸਿੱਖ ਨੌਜਵਾਨ ਲੜਕੇ ਲੜਕੀਆਂ ਦੇ ਵਿਆਹ ਭਾਵੇਂ ਅਨੰਦ ਕਾਰਜ ਵਿਧੀ ਅਨੁਸਾਰ ਹੁੰਦੇ ਸਨ, ਲੇਕਿਨ ਸਰਕਾਰੀ ਤੌਰ ’ਤੇ ਇਨ੍ਹਾਂ ਦੀ ਰਜਿਸਟ੍ਰੇਸ਼ਨ ਹਿੰਦੂ ਮੈਰਿਜ਼ ਐਕਟ ਅਨੁਸਾਰ ਹੁੰਦੀ ਸੀ। ਸਾਲ 2008 ਵਿਚ ਕੇਂਦਰ ਸਰਕਾਰ ਵੱਲੋਂ ਕਾਨੂੰਨੀ ਵਿਆਹ ਰਜਿਸਟਰ ਕਰਨ ਨੂੰ ਜ਼ਰੂਰੀ ਕਰਾਰ ਦਿੱਤੇ ਜਾਣ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਨੇ ਸਮੁੱਚੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਅਨੰਦ ਮੈਰਿਜ਼ ਐਕਟ ਪਾਸ ਕਰਵਾਉਣ ਦਾ ਉਪਰਾਲਾ ਸ਼ੁਰੂ ਕੀਤਾ ਅਤੇ ਉ¤ਘੇ ਕਾਨੂੰਨੀ ਮਾਹਿਰ ਸ੍ਰ: ਕੇ.ਟੀ.ਐਸ. ਤੁਲਸੀ ਦੀ ਅਗਵਾਈ ਹੇਠ ਇੱਕ ਉਚ ਪੱਧਰੀ ਕਮੇਟੀ ਦਾ ਗਠਨ ਕੀਤਾ। ਸ੍ਰ: ਸਰਨਾ ਨੇ ਦੱਸਿਆ ਕਿ ਇਸ ਕਮੇਟੀ ਨੇ ਅਨੰਦ ਮੈਰਿਜ਼ ਐਕਟ 1909 ਦੀ ਭਾਵਨਾ ਦੇ ਅਨੁਕੂਲ ਹੀ ਖਰੜਾ ਤਿਆਰ ਕਰਕੇ ਸਭ ਤੋਂ ਪਹਿਲਾਂ ਪਾਕਿਸਤਾਨ ਵਿੱਚ ਲਾਗੂ ਕਰਵਾਇਆ। ਸ੍ਰ: ਕਲਕੱਤਾ ਨੇ ਦੱਸਿਆ ਕਿ ਪੰਜਾਬ ਦੀ ਅਕਾਲੀ ਸਰਕਾਰ ਨੇ ਫਿਰ ਵੀ ਪੰਜਾਬ ਵਿਧਾਨ ਸਭਾ ਵਿੱਚ ਅਨੰਦ ਮੈਰਿਜ਼ ਐਕਟ ਲਾਗੂ ਕਰਵਾਏ ਜਾਣ ਲਈ ਕੋਈ ਮਤਾ ਪਾਸ ਨਾ ਕੀਤਾ, ਜਦਕਿ ਦਿੱਲੀ ਕਮੇਟੀ ਨੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ। ਉਨ੍ਹਾਂ ਦੱਸਿਆ ਕਿ ਅਨੰਦ ਮੈਰਿਜ਼ ਐਕਟ ਬਿੱਲ ਨੂੰ ਪਾਰਲੀਮੈਂਟ ਵਿੱਚ ਪੇਸ਼ ਕਰਨ ਲਈ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ੍ਰ: ਤਰਲੋਚਨ ਸਿੰਘ ਨੇ ਪਹਿਲ ਕਦਮੀ ਕੀਤੀ, ਜਿਸ ਦਾ ਸਦਕਾ ਅੱਜ ਕੇਂਦਰੀ ਮੰਤਰੀ ਮੰਡਲ ਦੀ ਪ੍ਰਵਾਨਗੀ ਉਪਰੰਤ ਪਾਰਲੀਮੈਂਟ ਵਿੱਚ ਅਨੰਦ ਮੈਰਿਜ਼ ਐਕਟ ਪਾਸ ਹੋ ਗਿਆ ਹੈ। ਦੋਹਾਂ ਨੇਤਾਵਾਂ ਨੇ ਕਿਹਾ ਕਿ ਸਿੱਖ ਪੰਥ ਲਈ ਸਾਲ 21ਵੀਂ ਸਦੀ ਦੀ ਸਭ ਤੋਂ ਵੱਡੀ ਪ੍ਰਾਪਤੀ ਅਨੰਦ ਮੈਰਿਜ਼ ਐਕਟ ਹੈ ਅਤੇ ਉਹ ਵੀ ਉਸ ਸਮੇਂ ਜਦੋਂ ਸਮੁੱਚਾ ਖਾਲਸਾ ਪੰਥ 314ਵਾਂ ਸਿਰਜਣਾ ਦਿਵਸ ਮਨਾ ਰਿਹਾ ਹੋਵੇਗਾ।
 

*Sippu*

*FrOzEn TeARs*
Re: ਅਨੰਦ ਮੈਰਿਜ਼ ਐਕਟ ਬਿੱਲ ਪਾਸ ਹੋਣ ਸਮੁੱਚੇ ਸਿੱਖ ਜਗ

<3 hun veah karon da fyada lol
tfs
 

#Jatt On Hunt

47
Staff member
Re: ਅਨੰਦ ਮੈਰਿਜ਼ ਐਕਟ ਬਿੱਲ ਪਾਸ ਹੋਣ ਸਮੁੱਚੇ ਸਿੱਖ ਜਗ

aa kita na chajj da kam...
Hun najara aya a....
 

preet_singh

a¯n¯i¯m¯a¯l¯_¯l¯o¯v¯e¯r¯
Re: ਅਨੰਦ ਮੈਰਿਜ਼ ਐਕਟ ਬਿੱਲ ਪਾਸ ਹੋਣ ਸਮੁੱਚੇ ਸਿੱਖ ਜਗ

wadaiya sab nu :sanjay
 

*Sippu*

*FrOzEn TeARs*
Re: ਅਨੰਦ ਮੈਰਿਜ਼ ਐਕਟ ਬਿੱਲ ਪਾਸ ਹੋਣ ਸਮੁੱਚੇ ਸਿੱਖ ਜਗ

^^ascha koi na :p
 

Mandeep Kaur Guraya

MAIN JATTI PUNJAB DI ..
Re: ਅਨੰਦ ਮੈਰਿਜ਼ ਐਕਟ ਬਿੱਲ ਪਾਸ ਹੋਣ ਸਮੁੱਚੇ ਸਿੱਖ ਜਗ

mera te marriage certificate hindu marriage act under hi baneyaa c...:( chalo baakiyaan layee achha ho gya..:happy
 
Top