ਜੀਣ ਦਾ ਮਨ ਨੀ ਮੇ

ਸੁੱਖ ਨੇ ਤੁਰ ਗਏ ਸਾਰੇ, ਜਿੰਦਗੀ ਆਣ ਗਮਾ ਨੇ ਘੇਰੀ
ਹੁਣ ਅੱਗੇ ਜਾਣ ਦਾ ਬਲ ਨਹੀਂ ਸਾਡੀ ਇੱਥੇ ਢਹਿ ਗਈ ਢੇਰੀ
ਸੁਪਨੇ ਵੀ ਸਭ ਮਰ ਗਏ ਸਾਡੇ ਉੱਜੜ ਗਏ ਨੇ ਖੁਆਬ
ਜੀਣ ਦਾ ਮਨ ਨੀ ਮੇਰਾ ਉਸ ਦੇ ਚਲੇ ਜਾਣ ਤੋਂ ਬਾਅਦ

sukh ne tur gaye sare zindgi aan gama ne gheri
Hun Agge Jaan da bal nai saddi ethe dai gai dheri
supne v sab mar gaye sade ujjar gaye ne khuaab
jeen da man ne mera us de chale jaan ton baad

ਮੁਰਝਾਏ ਫੁੱਲ ਦੇ ਵਾਂਗੂ ਹੋ ਗਿਆ, ਮੁੱਖ ਇਹ ਮੇਰਾ ਏ
ਲਾ ਇਲਾਜ਼ ਏ ਰੋਗ ਮੈਂ ਜਿੰਦ ਨੂੰ ਲਾ ਲਿਆ ਜਿਹੜਾ ਏ
ਜਖਮੀਂ ਪੰਝੀ ਵਾਂਗੂੰ ਤੜਫਾਂ ਜਦ ਓਹ ਆਵੇ ਯਾਦ
ਜੀਣ ਦਾ ਮਨ ਨੀ ਮੇਰਾ ਉਸ ਦੇ ਚਲੇ ਜਾਣ ਤੋਂ ਬਾਅਦ

murjhaye phul de wangu ho gea mukh e mera ee
la illaz ee rog main jind nu laa lea jihra ee
jakhmi panchi wangu tarphan jad oh aawe yaad
jeen da man ne mera us de chale jaan ton baad

ਓਹ ਦੂਰ ਸਾਡੇ ਤੋਂ ਚਲੇ ਗਏ ਸਾਨੂੰ ਦੁੱਖਾਂ ਵਿੱਚ ਪਾ ਕੇ
ਕੁਲਵਿੰਦਰ ਵੇਹੜਾ ਮੱਲ ਲੈਣਾ ਅਸਾਂ ਰੱਬ ਦਾ ਏ ਜਾ ਕੇ
ਉਹ ਸਦਾ ਵਸੇਂਦੇ ਰਹਿਣ ਸਾਡੀ ਤਾਂ ਇਹੋ ਏ ਫਰਿਆਦ
ਜੀਣ ਦਾ ਮਨ ਨੀ ਮੇਰਾ ਉਸ ਦੇ ਚਲੇ ਜਾਣ ਤੋਂ ਬਾਅਦ

oh door sade ton chale gaye sannu dukha wich paa k
kulwinder vehra mall laina assa rab da ee jaa k
oh sada vasende rehan saddi tan eho ee faryaad
jeen da man ne mera us de chale jaan ton baad

ਸਿੰਘ ਕੁਲਵਿੰਦਰ
 
Top