ਨਖਰੇ

ਨਖਰੇ ਬਿਨਾ ਨਾ ਏ ਹੁਸਨ ਸੱਜਦਾ,ਤੂੰ ਜਿਉਣ ਜੋਗੀਏ ਨਖਰੇ ਵੀ ਕਰਿਆ ਕਰ,
ਤੂੰ ਰੁੱਸਣਾ ਤੇ ਮੈ ਮਨਾਉਣਾ ਨਾ ਭੁੱਲ ਜਾਵਾ,ਤੂੰ ਥੋੜਾ ਬਹੁਤਾ ਮੇਰੇ ਨਾਲ ਲੜਿਆ ਕਰ,
ਇੰਤਜਾਰ ਕਰਨੇ ਨੂੰ ਅਸੀ ਬਥੇਰੇ ਹਾ,ਨਾ ਤੂੰ ਸਾਡੇ ਲਈ ਧੁੱਪ ਚ ਖੜਿਆ ਕਰ,
ਅਸੀ ਜਾਨ ਦੇ ਕੇ ਵਿ ਤੈਨੂੰ ਹਸਾ ਜਾਣਾ,ਬਸ ਤੂੰ ਹਰ ਦੁੱਖ ਚ ਮੇਰਾ ਹੱਥ ਫੜਿਆ ਕਰ,
ਨੀ ਬਦਨਾਮ ਹੋਣ ਨੂੰ ਅਸੀ ਬਥੇਰੇ ਹਾ,ਨਾ ਤੂੰ ਸਰੇਆਮ ਮੇਰੇ ਨਾਲ ਖੜੀਆ ਕਰ,
ਕਿਉ ਮੇਰੇ ਨਾਲ ਹਾ ਵਿੱਚ ਹਾ ਹਰ ਵਾਰ ਮਿਲਾਵੇ ਤੂੰ
ਕਦੇ-ਕਦੇ ਗੱਲ ਪੁਗਾਉਣ ਲਈ "ਕੁਲਵੀਰ" ਨਾਲ ਅੜਿਆ ਕਰ.......


 
Top