GURJEET4EVRY1
In Search Of Someone
ਅਖ ਜਦੋਂ ਖੁੱਲੀ ਬਦਲ ਚੁਕਿਆ ਹਰ ਫ਼ਸਾਨਾ ਸੀ
ਪੱਤ ਝੜੇ ਰੁਖ਼, ਤਨਹਾਈ ਤੇ ਯਾਦਾਂ ਓਹਦੀਆਂ ਨਾਲ ਯਾਰਾਨਾਂ ਸੀ
ਛੱਡ ਅੱਧ ਵਿਚਾਲੇ ਰਾਹ- ਏ - ਜਿੰਦਗੀ ਦੇ ਓਹ ਤੁਰ ਗਿਆ
ਸਾਥ ਜਿਸ ਮੇਰਾ ਆਖ਼ਰੀ ਸਾਹਾਂ ਤਕ ਨਿਭਾਉਣਾ ਸੀ
ਰੁਖ਼ ਓਸ ਨੂੰ ਹਥੀਂ ਆਪਣੇ ਓਹ ਪੁੱਟ ਜੜੋਂ ਗਿਆ
ਪਾਇਆ ਜਿਸ ਉੱਤੇ ਰਲ ਦਿਲ ਆਪਣੇ ਦਾ ਆਸ਼ਿਆਨਾਂ ਸੀ
ਅਕਸ ਓਹਦਾ ਵਸਦਾ ਏ ਵਿਚ ਦਿਲ ਮੇਰੇ ਅੱਜ ਤੀਕ
ਹੋ ਕੇ ਵਖ਼ ਮੈਥੋਂ ਜਿਸ ਨਾਲ ਤੁਰ ਪਿਆ ਸਾਰਾ ਜ਼ਮਾਨਾਂ ਸੀ
" ਗੁਰਜੀਤ " ਸੱਟ ਹਿਜਰ ਦੀ ਦੇ ਗਿਆ ਵਿਚ ਉਮਰ ਲੰਬੇਰੀ
ਬਣ ਹਮਦਮ ਜੋ ਕਢ ਗਿਆ ਕੋਈ ਵੈਰ ਪੁਰਾਣਾ ਸੀ