ਮਨਮੋਹਨ ਅਤੇ ਜਰਦਾਰੀ ਕਰਨਗੇ ਗੁਪਤ ਗੱਲਬਾਤ

Android

Prime VIP
Staff member
ਨਵੀਂ ਦਿੱਲੀ— ਆਮ ਤੌਰ 'ਤੇ ਦੋ ਦੇਸ਼ਾਂ ਦੇ ਨੇਤਾ ਜਦੋਂ ਵੀ ਮਿਲਦੇ ਹਨ ਤਾਂ ਦੋਵਾਂ ਪੱਖਾਂ ਦੇ ਅਧਿਕਾਰੀ ਗੱਲਬਾਤ ਦੇ ਆਧਾਰ 'ਤੇ ਨੋਟ ਬਣਾਉਂਦੇ ਹਨ ਜੋ ਬਾਅਦ 'ਚ ਇੱਕ ਰਿਕਾਰਡ ਬਣ ਜਾਂਦਾ ਹੈ ਪਰ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੀ ਨਿਜੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਇਕੱਲੇ ਮਿਲਣ ਦੀਆਂ ਸੰਭਾਵਨਾਵਾਂ ਲਗਾਈਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੇਤਾ ਕਈ ਮਾਮਲਿਆਂ 'ਤੇ ਖੁੱਲ ਕੇ ਗੱਲ ਕਰ ਸਕਣ, ਇਸ ਲਈ ਇਹ ਯਤਨ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਦੁਆਰਾ ਜਰਦਾਰੀ ਨੂੰ ਦਿੱਤੇ ਗਏ ਭੋਜਨ ਪ੍ਰੋਗਰਾਮ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਹੋ ਸਕਦੇ ਹਨ। ਜਰਦਾਰੀ ਨਾਲ 40 ਮੈਂਬਰੀ ਇੱਕ ਮੰਡਲ ਆਉਣ ਦੀ ਸੰਭਾਵਨਾ ਹੈ। ਅਜਮੇਰ 'ਚ ਖਵਾਜਾ ਮੁਈਨੁਦੀਨ ਚਿਸ਼ਤੀ ਦੀ ਮਜਾਰ 'ਤੇ ਜਾਣ ਤੋਂ ਪਹਿਲਾਂ 8 ਅਪ੍ਰੈਲ ਨੂੰ ਜਰਦਾਰੀ ਨਵੀਂ ਦਿੱਲੀ 'ਚ ਦੁਪਿਹਰ ਦੇ ਭੋਜਨ 'ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ।
 
Top