ਧਾਰਮਿਕ ਗੁਰੂ ਦੇ ਅੰਤਿਮ ਦਰਸ਼ਨਾਂ ਦੌਰਾਨ ਭਗਦੜ-18 ਮ&#

[JUGRAJ SINGH]

Prime VIP
Staff member
ਮੁੰਬਈ, 18 ਜਨਵਰੀ (ਏਜੰਸੀ)-ਮੁੰਬਈ ਦੇ ਮਾਲਾਬਾਰ ਹਿੱਲ ਦੇ ਨਜ਼ਦੀਕ ਦਾਊਦੀ ਬੋਹਰਾ ਭਾਈਚਾਰੇ ਦੇ ਅਧਿਆਤਮਿਕ ਮੁਖੀ ਸੈਯਦਨਾ ਮੁਹੰਮਦ ਬੁਰਹਾਨਉਦੀਨ ਦੀ ਸ਼ੋਕ ਸਭਾ 'ਚ ਸ਼ੁੱਕਰਵਾਰ ਅੱਧੀ ਰਾਤ ਦੇ ਬਾਅਦ ਭਗਦੜ ਮਚ ਜਾਣ ਨਾਲ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ | ਜਦਕਿ 60 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ | ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ | ਸੈਯਦਨਾ ਮੁਹੰਮਦ ਬੁਰਹਾਨਉਦੀਨ ਦਾ ਸ਼ੁੱਕਰਵਾਰ ਸਵੇਰੇ ਦਿਹਾਂਤ ਹੋ ਗਿਆ ਸੀ | ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਦੇਰ ਰਾਤ ਇਕ ਵਜੇ ਦੇ ਬਾਅਦ ਮਾਲਾਵਾਰ ਹਿਲ ਇਲਾਕੇ 'ਚ ਵਾਪਰਿਆ ਜਿਥੇ ਵੱਡੀ ਗਿਣਤੀ 'ਚ ਲੋਕ ਦਾਊਦੀ ਬੋਹਰਾ ਭਾਈਚਾਰੇ ਦੇ ਅਧਿਆਤਮਿਕ ਨੇਤਾ ਡਾ. ਸੈਯਦਾਨਾ ਮੁਹੰਮਦ ਬੁਰਹਾਨਉਦੀਨ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਸਨ | ਸੂਤਰਾਂ ਨੇ ਦੱਸਿਆ ਕਿ ਭਗਦੜ ਕਾਰਨ 66 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ | ਜਿਨ੍ਹਾਂ ਨੂੰ ਸੈਫੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ | ਸੂਤਰਾਂ ਨੇ ਦੱਸਿਆ ਆਖਰੀ ਦਰਸ਼ਨ ਲਈ ਕਰੀਬ 50 ਹਜ਼ਾਰ ਤੋਂ ਜ਼ਿਆਦਾ ਲੋਕ ਪਹੁੰਚੇ ਸਨ | ਬੁਰਹਾਨਉਦੀਨ ਦਾਊਦੀ ਸਮਾਜ ਦੇ 52ਵੇਂ ਧਰਮ ਗੁਰੂ ਸਨ | ਉਨ੍ਹਾਂ ਦੀ ਮੌਤ ਦੇ ਬਾਅਦ ਦੁਨੀਆ ਭਰ ਦਾ ਬੋਹਰਾ ਸਮਾਜ ਸ਼ੋਕ 'ਚ ਡੁੱਬ ਗਿਆ | ਬੋਹਰਾ ਭਾਈਚਾਰੇ ਦੇ ਬੁਲਾਰੇ ਨੇ ਦੱਸਿਆ ਕਿ ਡਾ. ਸੈਯਦਨਾ ਮੁਹੰਮਦ ਬੁਰਹਾਨਉਦੀਨ ਕੁਝ ਹੀ ਹਫ਼ਤਿਆਂ ਬਾਅਦ ਆਪਣਾ 103ਵਾਂ ਜਨਮ ਦਿਨ ਮਨਾਉਣ ਵਾਲੇ ਸਨ | ਦਾਊਦੀ ਬੋਹਰਾ ਦੁਨੀਆ ਭਰ 'ਚ ਫੈਲੇ ਸ਼ੀਆ ਮੁਸਲਮਾਨਾਂ ਦਾ ਇਕ ਭਾਈਚਾਰਾ ਹੈ |
 
Top