ਸੰਤ ਈਸ਼ਰ ਸਿੰਘ ਰਾੜਾ ਸਾਹਿਬ ਕਬੱਡੀ ਕੱਪ 18 ਨੂੰ

[JUGRAJ SINGH]

Prime VIP
Staff member
ਰਾੜਾ ਸਾਹਿਬ, 14 ਜਨਵਰੀ (ਸਰਬਜੀਤ ਸਿੰਘ ਬੋਪਾਰਾਏ)-ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਯਾਦਗਾਰੀ 18 ਜਨਵਰੀ ਨੂੰ ਚੇਅਰਮੈਨ ਸ: ਪਰਮਰਾਜ ਸਿੰਘ ਉਮਰਾਨੰਗਲ ਆਈ. ਜੀ. ਬਠਿੰਡਾ ਜ਼ੋਨ ਦੀ ਅਗਵਾਈ 'ਚ ਤੇ ਸੁੱਖ ਪੰਧੇਰ ਕੈਨੇਡਾ, ਜਸਵਿੰਦਰ ਸਿੰਘ ਸੇਖੋਂ ਅਮਰੀਕਾ ਤੇ ਪ੍ਰਵਾਸੀ ਭਰਾਵਾਂ ਦੇ ਸਹਿਯੋਗ ਨਾਲ ਹੋ ਰਹੇ 9ਵੇਂ ਕਬੱਡੀ ਕੱਪ ਸਬੰਧੀ ਮੁੱਖ ਪ੍ਰਬੰਧਕ ਅੰਤਰਰਾਸ਼ਟਰੀ ਕਬੱਡੀ ਕੋਚ ਮਾ. ਭੁਪਿੰਦਰ ਸਿੰਘ ਘਲੋਟੀ ਨੇ ਦੱਸਿਆਂ ਕਿ ਇਸ ਕੱਪ ਨੂੰ ਕਰਵਾਉਣ ਲਈ ਕੈਨੇਡਾ ਤੋਂ ਜਗਦੀਪ ਸਿੰਘ ਮੁਕੰਦਪੁਰ, ਰਾਜ ਰੌਲ, ਸ਼ਿੰਦਾ ਰੌਲ, ਹਰਪਿੰਦਰ ਗਿੱਲ ਜੰਡਾਲੀ, ਨੀਨਾ ਦੋਬੁੁਰਜੀ, ਹੈਪੀ ਖੱਟੜਾ, ਬੁਰੇ, ਨੋਨੀ ਪੰਧੇਰ ਗੁਰਮੁਖ ਸਿੰਘ ਤੇ ਅਮਰੀਕਾ ਤੋਂ ਪੱਪੀ ਪੰਧੇਰ, ਪਤਵੰਤ ਸੇਖੋਂ ਤੇ ਪਿ੍ਤਪਾਲ ਸੇਖੋ, ਮਹਿੰਦਰ ਸਿੰਘ ਸੋਹਲ, ਕੁਲਵੰਤ ਸਿੰਘ ਕੁੱਪ ਕਲਾਂ, ਰਮਨ ਮਕਸੂਦੜਾ, ਸ਼ਰਨਜੀਤ ਸਿੰਘ ਭੀਖੀ ਖੱਟੜਾ, ਗੁਰਿੰਦਰਪਾਲ ਸਿੰਘ ਲਾਪਰਾਂ, ਅਮਨ ਗਿੱਲ ਸਿਹੌੜਾ, ਗਿਆਨ ਸਿੰਘ ਕਿਲਾ ਹਾਂਸ, ਹਰਵਿੰਦਰ ਸਿੰਘ ਗੋਲਡੀ, ਰਣਜੋਧ ਸਿੰਘ ਕਿਲਾ ਹਾਂਸ, ਪਰਵਿੰਦਰ ਬੇਰਕਲਾਂ ਇਟਲੀ ਵੱਲੋਂ ਵਿਸ਼ੇਸ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸ 'ਚ ਅੱਠ ਕਲੱਬਾਂ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਆਪਣੇ ਖੇਡ ਦਾ ਪ੍ਰਦਰਸ਼ਨ ਕਰਨਗੇ | ਜੇਤੂ ਨੂੰ 1 ਲੱਖ 11 ਹਜ਼ਾਰ ਤੇ ਉਪ-ਜੇਤੂ ਨੂੰ 75 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਕਬੱਡੀ ਖਿਡਾਰੀ ਬਲਵਿੰਦਰ ਬਿੱਲਾ ਘਲੋਟੀ ਨੂੰ ਵੈਟੋਂ ਗੱਡੀ ਨਾਲ ਸਨਮਾਨਿਤ ਕੀਤਾ ਜਾਵੇਗਾ |
 
Top