gurshamcheema
Member
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫ਼ਤਿਹ ॥ ਗੁਰੂ ਪਿਆਰੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੇ ਫਾਂਸੀ ਦੀ ਤਰੀਕ ਇਸ ਬਾਹਮਣ ਵਾਦੀ ਕਨੂਨ ਨੇ ਪੱਕੀ ਤਾਂ ਕਰ ਦਿਤੀ... ਜਿਹਨਾ ਹੁਕਮਾਂ ਨੂੰ ਸਾਡੇ ਸਿਖ ਜੋਧੇ ਭਾਈ ਰਾਜੋਆਣਾ ਨੇ ਹਸਦੇ ਹੋਏ ਸਵੀਕਾਰ ਵੀ ਕਰ ਲਿਆ... ਪਰ ਮੇਰਾ ਸਵਾਲ ਕੀ ਸਾਡੇ ਨਾਲ ਹੀ ਧੱਕਾ ਕਿਓ ਹੁੰਦਾ ਸਾਨੂੰ ਹੀ ਕਿਓ ਫਾਂਸੀਆਂ ਤੇ ਚਾਹੜਿਆ ਜਾਂਦਾ...? ਕੀ ਇਹ ਭਾਰਤੀ ਫਾਂਸੀ ਦੇ ਰੱਸੇ ਸਿਰਫ ਸਿਖ ਕੋਮ ਦੇ ਗਲਾਂ ਲਈ ਹੀ ਬਣੇ ਹੋਏ ਹਨ... ? ਧੱਕਾ ਸਾਡੇ ਨਾਲ ਹੀ ਕਿਓ...? ਕਿਓ ਸਾਨੂੰ ਸਾਡੇ ਅਧਿਕਾਰ ਸਾਡੇ ਹੱਕ ਦੇਸ਼ ਅਜਾਦ ਹੋਣ ਦੇ ੬੫ ਸਾਲ ਤੋਂ ਬਾਅਦ ਵੀ ਨਹੀ ਮਿਲੇ... ਸਾਡੇ ਭੋਲੇ ਪਨ ਦਾ ਫਾਇਦਾ ਇਹ ਇਹ ਸਰਕਾਰਾਂ ਉਠਾਉਦਿਆਂ ਆਇਆਂ ਨੇ ਤੇ ਲਗਦਾ ਉਠਾਉਂਦਿਆਂ ਰਹਿਣਗੀਆਂ... ਜੱਦ ਦੇਸ਼ ਤੇ ਆਫਤ ਆਨ ਪੇਂਦੀ ਹੈ ਫਿਰ ਸਿਖ ਜੋਧੇ ਹੀ ਇਹਨਾ ਨੂੰ ਅਜਾਦ ਕਰਵਾਉਂਦੇ ਨੇ... ਪਰ ਅੱਜ ਦੇਸ਼ ਨੂੰ ਅਜਾਦ ਕਰਵਾਉਣ ਵਾਲਾ ਖੁਦ ਅਜਾਦ ਨਹੀ... ਸਿਖ ਕੋਮ ਤੇ ਹੁਣ ਤੱਕ ਜੁਲਮ ਹੁੰਦਾ ਆਇਆਂ ਪਰ ਸਿਖ ਕੋਮ ਨੂੰ ਇਕ ਵਰਦਾਨ ਵੀ ਹੈ ਕੀ ਜੱਦ ਜੱਦ ਜੁਲਮ ਦੀ ਤਲਵਾਰ ਸਿਖ ਕੋਮ ਤੇ ਭਾਰੂ ਪੇਂਦੀ ਹੈ ਉਹ ਹਥਿਆਰ ਚੂਕਨ ਤੋਂ ਪਿਸ਼ੇ ਨਹੀ ਹੱਟਦਾ... ਬਾਹਮਣੀ ਸੋਚ ਦੀਆਂ ਅਦਾਲਤਾਂ ਤੋਂ ਸਿਖ ਨੂੰ ਕਦ ਇਨਸਾਫ਼ ਮਿਲੇਆਂ ਹੈ... ਇਹਨਾ ਭਾਰਤੀ ਕਨੂੰਨਾ ਤੋਂ ਇਕ ਸਿਖ ਲਈ ਇਨਸਾਫ਼ ਦੀ ਆਸ ਕਰਨੀ ਪਾਣੀ ਵਿਚ ਮਧਾਣੀ ਮਾਰਨ ਵਾਲੀ ਗੱਲ ਹੈ...ਜਦੋਂ 31 ਅਗਸਤ ਨੂੰ ਇਹਨਾ ਸਿਖਾ ਲਈ ਬਾਹਮਣੀ ਸਰਕਾਰ ਦੀ ਲਾਈ ਅਦਾਲਤ ਨੇ ਫਾਂਸੀ ਦਾ ਫਤਵਾ ਸੁਣਾਈਆਂ ਤਾਂ ਸਜਾ ਸੁਣ ਕੇ ਗੁਰੂ ਕੇ ਲਾਲਾਂ ਨੇ ਜੈਕਾਰੇ ਸ਼ੱਡ ਦਿਤੇ। ਜਦੋਂ ਭਾਈ ਸਾਹਿਬ ਬਲਵੰਤ ਸਿੰਘ ਨੂੰ ਉਤਲੀ ਅਦਾਲਤ ਵਿਚ ਅਰਜੀ ਪਾਉਣ ਲਈ ਕਿਹਾ ਗਿਆਂ ਤਾਂ ਬਾਜਾਂ ਵਾਲੇ ਦੇ ਇਸ ਸਿਖ ਯੋਧੇ ਨੇ ਕੌਮ ਤੇ ਜਵਾਨੀ ਵਾਰਨ ਦਾ ਨਿਰਨਾ ਕਰ ਲਿਆ। ਤੇ ਦੂਜੀ ਤਰਫ਼ ਬੰਬੇ ਦੇ ਇਸ ਬਨਾਉਟੀ ਫਿਲਮੀ ਦੁਨੀਆ ਦੇ ਐਕਟਰ ਨੂੰ 6 ਸਾਲ ਦੀ ਸਜਾ ਜਦੋਂ ਸੁਣਾਈ ਗਈ ਉਹ ਰੋ ਪਿਟਣ ਲੱਗ ਪਿਆ... ਅਤੇ ਜੱਜ ਕੋਲ ਜਾ ਕੇ ਅਪਣੇ ਪਰਵਾਰ ਦੀ ਦੁਹਾਈ ਪਾਉਣ ਲਗ ਪਿਆ । ਹੁਣ ਅਸਲੀ ਐਕਟਰ ਅਸਲੀ ਸ਼ੇਰ ਕੋਣ ਜਿਹਨਾ ਨੇ ਜੇਕਾਰੇ ਮਾਰੇ ਉਹ ਵੀ ਫਾਂਸੀ ਦੀ ਸਜਾ ਸੁਣ ਕੇ ਜਾ ਜਿਸ ੬ ਸਾਲ ਦੀ ਸਜਾ ਸੁਣ ਹੀ ਪਿਟਨਾ ਛੁਰੂ ਕਰ ਦਿਤਾ ਇਹ ਸੰਨ ਸਾਡੀ ਕੋਮ ਦੇ ਹੀਰੇ ਹਰ ਸੱਚਾ ਸਿਖ ਜੋ ਨਿਡਰ ਹੋ ਕੇ ਜਿੰਦਗੀ ਜਿਉਂਦਾ ਅਤੇ ਆਪਣੇ ਆਪ ਨੂੰ ਗੁਰੂ ਗੋਬਿੰਦ ਦਾ ਸਿਖ ਕਹਾਉਂਦਾ ਉਹ ਇਕ ਹੀਰੋ ਹੈ ਸਾਡੀ ਸਿਖ ਕੋਮ ਦਾ... ਅਸੀਂ ਆਪਣੇ ਕੋਮੀ ਸਿਖ ਵੀਰਾਂ ਲਈ ਆਵਾਜ ਕਿਓ ਨਹੀ ਚੁੱਕਦੇ ? ਕੀਤੇ ਅਸੀਂ ਹਕੂਮਤ ਦੀ ਨਜਰ ਵਿਚ ਆਉਣ ਤੋਂ ਤਾਂ ਨਹੀ ਡਰ ਰਹਿ ਕੇ ਹਕੂਮਤ ਨਾਲ ਵੇਰ ਕੋਣ ਲਵੇ। ਕਿਉ ਕਿ ਜੀ ਉਹ ਤਾਂ ਆੰਤਕਵਾਦੀ ਸੀ ਉਹਨਾਂ ਨੇ ਬੇਅੰਤ ਸਿੰਘ ਦਾ ਕਤਲ ਕੀਤਾ। ਵਾਹ ਮੇਰੇ ਨਿਰਭਉ ਗੁਰੂ ਦੇ ਬੱਚਿਓ । ਬੇਅੰਤੇ ਨੂੰ ਦਿੱਤੀ ਸਜਾ ਅਜ ਕਤਲ ਨਜਰ ਅਉਂਦੀ ਹੈ ਪਰ ਬੇਅੰਤ ਦੇ ਕਤਲ ਕੀਤੇ ਮੇਰੇ ਵੀਰ ਨਜਰ ਨਹੀ ਆਏ । ਬੇਅੰਤੇ ਨੇ ਜੋ ਦਸਤਾਰਾਂ ਪੈਰਾਂ ਚ ਰੋਲ ਦਿਤੀਆਂ ਉਹ ਨਜਰ ਨਹੀ ਆਈਆ । ਉਸ ਮਾਂ ਦੇ ਹੰਝੂ ਨਹੀ ਦਿਖ ਰਹੇ ਜੋ ਅਜ ਵੀ ਅਪਣੇ ਲਾਡਾਂ ਨਾਲ ਪਾਲੇ ਪੁਤ ਦੀ ਉਡੀਕ ਕਰ ਰਹੀ ਆ। ਉਸ ਬਾਪ ਦੇ ਮੋਡੇ ਨਜਰ ਨਹੀ ਆਏ ਜਿਸ ਤੇ ਉਸ ਨੇ ਅਪਣੇ ਲਾਡਲੇ ਦੀ ਅਰਥੀ ਚੁਕੀ ਸੀ । ਵਾਹ ਕੋਮ ਦੇ ਵੀਰ ਜਵਾਨੋ ! ਅਜ ਵੀ ਕਈ ਵੀਰ ਕਈ ਬਾਪ ਉਹ ਮੰਜਰ ਯਾਦ ਕਰ ਕੇ ਕੰਬ ਜਾਂਦੇ ਹਨ ਜਦੋਂ ਉਹਨਾ ਦੀ ਭੈਣ ਦੀ ਧੀ ਦੀ ਪਤ ਉਹਨਾ ਦੀਆਂ ਅਖਾਂ ਦੇ ਸਾਹਮਣੇ ਲੂਟੀ ਗਈ ।ਪਰ ਉਹ ਸਾਨੂੰ ਦਿਖਦਾ ਨਹੀ ਜਾਂ ਕਿਹ ਲੋ ਅਪਾਂ ਉਸ ਨੂੰ ਵੇਖਣਾ ਨਹੀ ਚਾਂਹਦੇ । ਜਾਲਮ ਵੀ ਤਦ ਤਕ ਹੀ ਜੁਲਮ ਕਰ ਸਕਦਾ ਜਦ ਤਕ ਤੁਸੀਂ ਉਸ ਨੂੰ ਸਹਾਰਦੇ ਹੋ। ਅਸੀਂ ਉਸ ਯੋਧੇ ਮਾਂਹਾਬਲੀ ਨਿਡਰ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਦੀ ਸੰਤਾਨ ਹਾਂ ਜਿਸ ਨੇ ਦੁਜੀ ਕੋਮ ਲਈ ਅਪਣੇ ਗੁਰੂ ਨੂੰ ਪਿਤਾ ਨੂੰ ਕੋਮ ਤੇ ਵਾਰ ਦਿਤਾ ਸੀ । ਉਹਨਾਂ ਨੇ ਵੀ ਉਸ ਸਮੇਂ ਦੀ ਹਕੁਮਤ ਨੂੰ ਜਾਲਮ ਦਸਕੇ ਉਸਦਾ ਟਾਕਰਾ ਕੀਤਾ ..ਪਿਆਰੇ ਜੀਉ ਜੇ ਜੁਲਮ ਕਰਣਾ ਪਾਪ ਹੈ ਤਾਂ ਸੇਹਿਨਾ ਵੀ ਪਾਪ ਹੈ । ਜਾਲਮ ਦੇ ਪਾਪ ਵਿਚ ਉਸ ਦੇ ਸਾਥੀ ਨਾ ਬਣੋ ਅਤੇ ਇਹ ਵੀ ਯਾਦ ਰਖੋ ਸਿਰਫ ਜਾਲਮ ਹੀ ਸਾਡਾ ਵੈਰੀ ਹੈ ਫੇਰ ਭਾਵੇਂ ਉਹ ਅਪਣੇ ਆਪ ਨੂੰ ਸਿਖ ਦਸਣ ਵਾਲਾ ਬੇਅੰਤ ਹੀ ਕਿਓ ਨ ਹੋਵੇ .100 ਵੇਰੀ ਨਾਲੋਂ ਇਕ ਗਦਾਰ ਖਤਰਨਾਕ ਹੂੰਦਾ । ਤੇ ਉਹਨਾਂ ਨੂੰ ਸਜਾ ਦੇਣਾ ਕੋਈ ਮਾੜੀ ਗਲ ਨਹੀ . ਮੇਰੀ ਕੋਮ ਦੇ ਉਹਨਾਂ ਵੀਰ ਭੈਣਾਂ ਨੂੰ ਬੇਨਤੀ ਹੈ ਜੋ ਚੁਪ ਬੈਠੇ ਹਨ ਕੀ ਗਲਤ ਨੂੰ ਗਲਤ ਕਹਿਣ ਦਾ ਜਿਗਰਾ ਰਖੋ ਬਾਕੀ ਅਕਾਲਪੁਰਖ ਆਪੇ ਰਿਹਮਤ ਕਰੁੰਗਾ । ਇਹ ਹੋ ਰਹਿ ਫਾਂਸੀ ਸਿਖ ਜਗਤ ਦੇ ਮੁਹ ਤੇ ਕਰਾਰੀ ਚਪੇੜ ਹੋਵੇਗੀ ਬੱਸ ਹੁਣ ਨਹੀ ਹੋਰ ਜੁਲਮ ਨਹੀ ਸੇਹਿਨਾ ਬਹੁਤ ਸੇਹ ਲਿਆ... ਹੁਣ ਹੋਰ ਨਹੀ ਸੇਹ ਹੁੰਦਾ... ਹੁਣ ਹਲਾਤ ਪਹਿਲਾ ਜੇ ਨਹੀ ਰਹਿ ਅੱਜ ਸਿਖ ਜੇ ਕਰਨਾ ਚਾਹੇ ਤਾਂ ਬਹੁਤ ਕੁਸ਼ ਕਰ ਸਕਦਾ ਹੈ ਅੱਜ ਸਿਖ ਕੋਮ ਕੋਲ ਮੀਡਿਆ ਪਾਵਰ ਹੈ ਸਾਡੇ ਸਿਖ ਉੱਚੇ ਉੱਚੇ ਸਰਕਾਰੀ ਓਹਦੀਆਂ ਉੱਤੇ ਹਨ ਸਬ ਕੁਸ਼ ਸਾਰੀਆਂ ਪਾਵਰਾ ਅਕਾਲ ਪੁਰਖ ਨੇ ਸਾਨੂੰ ਬਕਸ਼ਿਆ ਹਨ ... ਪਰ ਅਫਸੋਸ ਦੀ ਗੱਲ ਕੇ ਜਿਹਨਾ ਕੋਲ ਇਹ ਪਾਵਰਾਂ ਨੇ ਉਹ ਸੁੱਤੇ ਹੋਏ ਨੇ ਕੁਸ਼ ਵਿਕੇ ਹੋਏ ਨੇ ਸੋ ਸੋਤੇ ਹੋਇਓ ਜਾਗੋ ਅਤੇ ਆਪਣਾ ਫਰਜ ਪਸ਼ਾਨੋ... ਸਰਕਾਰਾਂ ਸਾਡੇ ਮਸਲੇ ਦਾ ਕੋਈ ਹੱਲ ਨਹੀ ਸਰਕਾਰਾਂ ਆਪ ਇਕ ਮਸਲਾ ਹੈ... ਅੱਜ ਅਫਸੋਸ ਨਾਲ ਕਹਿਣਾ ਪੇਦਾ ਹੈ ਕਿ ਪੰਜਾਬ ਦਾ ਸਿਖ ਸੁੱਤਾ ਪਿਆ ਹੈ
ਕੇਂਦਰ ਸਰਕਾਰ ਮੁਰਦਾਬਾਦ
ਚੀਮਾਂ
ਕੇਂਦਰ ਸਰਕਾਰ ਮੁਰਦਾਬਾਦ
ਚੀਮਾਂ