Punjab News ਕੁਝ ਹੀ ਮਹੀਨਿਆਂ 'ਚ ਬਣ ਸਕਦੇ ਹਨ ਸੁਖਬੀਰ ਮੁੱਖ ਮੰਤ&#



ਚੰਡੀਗੜ੍ਹ,(ਏ. ਐੱਸ. ਪਰਾਸ਼ਰ)-ਪੰਜਾਬ ਵਿਧਾਨ ਸਭਾ ਚੋਣਾਂ 'ਚ ਅਕਾਲੀ-ਭਾਜਪਾ ਗਠਜੋੜ ਨੂੰ ਜਿੱਤ ਦਿਵਾ ਕੇ ਇਕ ਵਾਰ ਮੁੜ ਸਰਕਾਰ ਬਣਾਉਣ ਦਾ ਮੌਕਾ ਪ੍ਰਦਾਨ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁਖ ਮੰਤਰੀ ਅਹੁਦੇ ਦੇ ਇਕ ਕਦਮ ਹੋਰ ਨੇੜੇ ਪਹੁੰਚ ਗਏ ਹਨ। ਹਾਲਾਂਕਿ ਬੁੱਧਵਾਰ ਨੂੰ ਚੱਪੜਚਿੜੀ 'ਚ ਪ੍ਰਕਾਸ਼ ਸਿੰਘ ਬਾਦਲ ਹੀ ਬਤੌਰ ਮੁੱਖ ਮੰਤਰੀ ਦੇ ਸਹੁੰ ਲੈਣਗੇ ਪਰ ਅਕਾਲੀ ਹਲਕਿਆਂ 'ਚ ਹੁਣੇ ਤੋਂ ਚਰਚਾ ਛਿੜ ਗਈ ਹੈ ਕਿ ਆਉਂਦੇ ਕੁਝ ਮਹੀਨਿਆਂ 'ਚ ਹੀ ਸੁਖਬੀਰ ਮੁੱਖ ਮੰਤਰੀ ਅਹੁਦਾ ਗ੍ਰਹਿਣ ਕਰ ਲੈਣਗੇ ਅਤੇ ਬਾਦਲ ਸੀਨੀਅਰ ਕੇਂਦਰ ਵੱਲ ਰੁੱਖ ਕਰਨਗੇ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਹੁੰ ਗ੍ਰਹਿਣ ਸਮਾਰੋਹ 'ਚ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸੱਦਾ ਭੇਜ ਕੇ ਇਹ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਉਹ ਆਪਣੇ ਲਈ ਹੁਣ ਕੇਂਦਰ 'ਚ ਇਕ ਨਵੀਂ ਭੂਮਿਕਾ ਦੀ ਭਾਲ ਕਰਨ ਲੱਗੇ ਹਨ। ਵਿਧਾਨ ਸਭਾ ਚੋਣਾਂ 'ਚ ਪੰਜਾਬ ਅਤੇ Àੁੱਤਰ ਪ੍ਰਦੇਸ਼ 'ਚ ਕਾਂਗਰਸ ਦੀ ਹਾਰ ਨੇ ਕੇਂਦਰ 'ਚ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਕਮਜ਼ੋਰ ਕਰ ਦਿੱਤਾ ਹੈ ਅਤੇ ਦੇਸ਼ 'ਚ ਨੇੜਲੇ ਭਵਿੱਖ 'ਚ ਹੀ ਮੱਧਵਰਤੀ ਚੋਣ ਹੋਣ ਦੀ ਚਰਚਾ ਛਿੜ ਗਈ ਹੈ। ਜਿਸਨੂੰ ਲੈ ਕੇ ਵਿਰੋਧੀ ਦਲਾਂ ਨੇ ਹੁਣੇ ਤੋਂ ਲਾਮਬੰਦੀ ਕਰ ਦਿੱਤੀ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਹੀ ਮਮਤਾ ਬੈਨਰਜੀ, ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਤੇ ਤਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨਾਲ ਕੇਂਦਰ ਵਲੋਂ ਪ੍ਰਸਤਾਵਿਤ ਅੱਤਵਾਦ ਵਿਰੋਧੀ ਸੈਂਟਰ ਬਣਾਉਣ ਦਾ ਵਿਰੋਧ ਕਰਕੇ ਆਪਸੀ ਤਾਲਮੇਲ ਬਿਠਾਉਣਾ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ 'ਚ ਇਹ ਤਾਲਮੇਲ ਕਈ ਹੋਰਨਾਂ ਮੁੱਦਿਆਂ 'ਤੇ ਵੀ ਕੀਤਾ ਜਾਏਗਾ। ਬਾਦਲ ਦਾ ਲਖਨਊ 'ਚ 15 ਮਾਰਚ ਨੂੰ ਅਖਿਲੇਸ਼ ਯਾਦਵ ਦੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਗ੍ਰਹਿਣ ਸਮਾਰੋਹ 'ਚ ਵੀ ਭਾਗ ਲੈਣ ਦਾ ਪ੍ਰੋਗਰਾਮ ਹੈ। ਦੇਸ਼ ਦੇ ਸਭ ਤੋਂ ਸੀਨੀਅਰ ਸਿਆਸਤਦਾਨਾਂ 'ਚ ਸ਼ਾਮਲ ਹੋਣ ਦੇ ਕਾਰਨ ਤੀਜੇ ਮੋਰਚੇ 'ਚ ਬਾਦਲ ਅਹਿਮ ਭੂਮਿਕਾ ਨਿਭਾਉਣਗੇ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਹੀ ਇਸਦਾ ਪ੍ਰਧਾਨ ਨਿਯੁਕਤ ਕੀਤਾ ਜਾਏ। ਇਸ ਨਵੇਂ ਤੀਜੇ ਮੋਰਚੇ ਦਾ ਪਹਿਲਾ ਟੈਸਟ ਛੇਤੀ ਹੀ ਹੋਣ ਜਾ ਰਹੀ ਰਾਸ਼ਟਰਪਤੀ ਚੋਣ 'ਚ ਹੋਵੇਗਾ। ਅਜਿਹੇ 'ਚ ਪੰਜਾਬ ਦੀ ਵਾਗਡੋਰ ਸੁਖਬੀਰ ਦੇ ਹੱਥ 'ਚ ਆਉਣਾ ਸੁਭਾਵਿਕ ਹੀ ਹੈ।​

 
Top