ਦਗੇਬਾਜੀਆਂ

ਦਗੇਬਾਜੀਆਂ ਕਮਾਇਆ ਨਾਂ ਤੂੰ ਕਰ ਜਿੰਦੇ ਨੀਂ
ਯਾਰ ਤੇਰੇ ਦਾ ਦਿਲ ਆਦੀ ਹੋ ਜੂ ਗਾ
ਬਾਜ਼ ਨਾਂ ਜੇ ਇਹਨਾਂ ਕਾਰਿਆਂ ਤੋਂ ਆਈਂ ਨੀਂ
ਇਸ਼ਕ਼ੇ ਵਾਲਾ ਅੰਤ ਬਰਬਾਦੀ ਹੋ ਜੂ ਗਾ

ਏਹਦੇ ਹੀ ਤਾਂ ਆਸਰੇ ਤੂੰ ਟੁੱਕ ਚੱਖਦੀ
ਫਿਰ ਮੈਂ ਨੂੰ ਕਿਓਂ ਮਹਿਫਿਲਾਂ ਚ' ਮੁੱਖ ਰੱਖਦੀ
ਫਸਲਾਂ ਲਵਾਈਆਂ ਮਹਿੰਗੇ ਮੁੱਲ੍ਹ ਵੀ ਵਿਕਾਈਆਂ
ਓਹਦੇ ਕਰਕੇ ਤੂੰ ਘੜੀ ਵੀ ਨਾਂ ਰੁੱਕ ਸਕਦੀ
ਜਿਹਦੇ ਕਰਕੇ ਤੇਰੇ ਕੋ ਅੱਜ ਵਿਹਲ ਹੀ ਨਹੀਂ
ਆਈਆਂ ਤੇ ਚਲਾਈਆਂ ਦਾ ਵੀ ਬੂਹਾ ਢੋਹ ਜੂ ਗਾ
ਦਗੇਬਾਜ਼ੀਆਂ..........

ਸਭ ਯਾਰ ਤੇਰੀ ਯਾਰੀ ਦਾ ਵੀ ਪਹਿਲੂ ਜਾਣਦੇ,
ਇੱਕ ਵੱਖਰਾ ਤੇ ਸਾਊ ਰੁੱਤਬਾ ਪਛਾਣਦੇ
ਗੱਲ ਠੀਕ ਕਰੇਂ ਹਾਮੀ ਔਕਾਤ ਤੀਕ ਭਰੇਂ,
ਲੋਕੀਂ ਮੰਦੜੇ ਖਿਆਲਾਂ ਵਾਲੇ ਦੂਰੀ ਮਾਣਦੇ
ਏਹੇ ਰੌਣਕਾਂ-ਚੜ੍ਹਾਈਆਂ ਨਾਲੇ ਸ਼ੌਹਰਤਾਂ ਕਮਾਈਆਂ
ਪਾਣੀ ਗੰਧਲੇ ਚ' ਇਜ਼ੱਤ-ਟਾਪੂ ਡੁਬੋ ਜੂ ਗਾ
ਦਗੇਬਾਜ਼ੀਆਂ ,.....

ਆਂਗਨਵਾੜੀ-ਵਿਦਿਆਲਿਆ ਮਾਪਾ(ਮਾਪੇ) ਮਾਣ ਬਣ ਗਈ,
ਜਵਾਨੀਂ ਵਿੱਚ ਹਾਣ ਦਾ ਤੂੰ ਹਾਣ ਬਣ ਗਈ
ਪਰਿਵਾਰ ਲਈ ਤੇ ਪੁੱਤ ਸੂਝਵਾਨ ਹੋ ਗਿਆ,
ਪਾਕ ਇਸ਼ਕ਼ ਕਹਾਣੀ ਵੀ ਪਰਵਾਣ ਬਣ ਗਈ
ਔਖਾ ਸਫ਼ਰ ਕੱਲਿਆਂ ਤੈਥੋਂ ਪਾਰ ਨਹੀਓਂ ਹੋਣਾ
ਓਹਨੇ ਰਸਤਾ ਜੋ ਵਖਾਇਆ, ਬਾਜੋਂ ਓਹਦੇ ਖੋ ਜੂ ਗਾ
ਦਗੇਬਾਜ਼ੀਆਂ ,......

ਝੱਟ ਸ਼ੁਕਰ ਮਨਾ ਲੈ, ਓਹਨੂੰ ਸਿਫਤ ਸਲਾਹ ਲੈ,
ਲਿਖ ਆਪੇ ਗੁਰਜੰਟ ਕੋਈ ਗੁਣ ਓਹਦਾ ਗਾ ਲੈ
ਫਿਰ ਚੌਗੁਣਾ ਨਿਹਾਲ ਕਹਿੰਦੇ ਕਰ ਦਿੰਦਾ ਆਪੇ,
ਜੋ ਨਹੀਂ ਸੀ ਤੇਰਾ ਮੰਨ੍ਹ ਸਿਰ ਮੱਥੇ ਤੂੰ ਭੁਲਾ ਲੈ
ਲਕੀਰਾਂ ਹੱਥ ਦੀਆਂ ਤੇ ਵੀ ਨਾਂ ਤੂੰ ਜਾਈਂ ਨੀਂ ਕਦੇ
ਵਿਛਿੜਿਆ ਫਿਰ ਲਾਗੇ ਚਾਹਿਆ ਜੇ ਓਹਨੇਂ ਖਲੋ ਜੂ ਗਾ

ਦਗੇਬਾਜੀਆਂ ਕਮਾਇਆ ਨਾਂ ਤੂੰ ਕਰ ਜਿੰਦੇ ਨੀਂ
ਯਾਰ ਤੇਰੇ ਦਾ ਦਿਲ ਆਦੀ ਹੋ ਜੂ ਗਾ
ਬਾਜ਼ ਨਾਂ ਜੇ ਇਹਨਾਂ ਕਾਰਿਆਂ ਤੋਂ ਆਈਂ ਨੀਂ
ਇਸ਼ਕ਼ੇ ਵਾਲਾ ਅੰਤ ਬਰਬਾਦੀ ਹੋ ਜੂ ਗਾ
 
Top