ਮੇਰੇ ਗੀਤ ਹਵਾਵਾਂ ਚ' ਗੂੰਜਣਗੇ,

ਮੇਰੇ ਗੀਤ ਹਵਾਵਾਂ ਚ' ਗੂੰਜਣਗੇ,
ਮੇਰੇ ਬਾਅਦ ਮੈਨੂੰ ਲੋਕੀਂ ਢੂੰਡਣਗੇ

ਹਰ ਇੱਕ ਅੱਖ ਦਾ ਹੋ ਕੇ ਹੰਝੂ,
ਲਾਲੀ ਛੱਡਦਾ ਦਿਖ ਜਾਵਾਂਗਾ,
... ਹਰਫ਼ਾਂ ਵਿੱਚ ਮੈਂ ਦਰਦ ਪਰੋ ਕੇ.
ਹਰ ਦਿਲ ਤੇ ਇੰਝ ਲਿਖ ਜਾਵਾਂਗਾ,
ਮੈਂ ਯਾਦ ਜਿਹਾ ਨਾ ਨਿਕਲ਼ਾਂਗਾ,
ਲੱਖ ਚਾਹੇ ਉਹ ਦਿਲ ਚੋਂ ਹੂੰਝਣਗੇ,
ਮੇਰੇ ਗੀਤ.........................॥

ਪੰਨੂੰ ਕਰ ਕੇ ਇਸ਼ਕ ਦੇ ਵਣਜ ਅਸੀਂ,
ਇੰਝ ਆਪੇ ਮੌਤ ਸਹੇੜ ਬੈਠੇ,
ਇਹ ਰੱਤ ਸਿਆਹੀ ਪੀੜਾਂ ਦੀ,
ਹਿੱਕ ਵਰਕਿਆਂ ਦੀ ਉਘੇੜ ਬੈਠੇ,
ਸਾਨੂੰ ਗੈਰ ਕੋਈ ਜਦ ਗਾਵੇਗਾ,
ਕੁਝ ਆਪਣੇ ਵੀ ਅੱਖੀਆਂ ਪੂੰਝਣਗੇ,
ਮੇਰੇ ਗੀਤ..........................

ਮਨਦੀਪ ਤੂਰ


 
Top