ਗਾਂਧੀ ਦੇ ਸਿੱਖ

Yaar Punjabi

Prime VIP
ਡਾ. ਸੁਖਪ੍ਰੀਤ ਸਿੰਘ ਉਦੋਕੇ
ਬਾਜਾਂ ਵਾਲਿਆ ਨਿਘੜੀ ਗੋਦ ਤੇਰੀ,ਬੈਠ ਕੇ ਅਰਜ ਕਰਾਂ ਇਕ ਗੱਲ ਬਾਰੇ।
ਫੇਸ ਬੁੱਕ 'ਤੇ ਖੂਨ ਤੇਰਾ ਰੋਜ ਵੰਡਦੇ,ਇਹਨਾਂ ਨੂੰ ਆਵੇ ਸੁਮੱਤ ਕਿਸੇ ਹਲ ਬਾਰੇ।

ਗੰਗੂ ਬਾਮ੍ਹਣ ਦਾ ਸਾਥ ਹੁਣ ਸਿੰਘ ਦਿੰਦੇ,ਭੁੱਲ ਗਏ ਸਰਹੰਦ ਦੇ ਸੱਲ ਬਾਰੇ।
ਕਿਰਤ ਛੱਡ ਕੇ,ਹਰਾਮ ਦਾ ਖਾਣ ਪੈਸਾ,ਚੁੱਪ ਨੇ ਨਾਨਕ ਦੇ ਚਲਾਏ ਹਲ ਬਾਰੇ।

ਜੇਕਰ ਕਰੋ ਰੰਗੀਲੇ ਗਾਂਧੀ ਦੀ ਗੱਲ,ਧਮਕੀ ਦਿੰਦੇ ਨੇ ਖਿਚਣ ਨੂੰ ਖੱਲ ਬਾਰੇ
ਵਿੱਚ ਵਿਦੇਸ਼ਾਂ ਖੁਸਰਿਆਂ ਵਾਂਗ ਲੜਦੇ,ਨਹੀਂ ਸੋਚਦੇ ਅਣਖ ਦੀ ਗੱਲ ਬਾਰੇ।'
ਮੋਨੇ ਘੋਨਿਆਂ ਕੋਲੋਂ ਕੁੱਟ ਖਾਂਦੇ ਨੇਂ,ਵੱਟਾ ਲਾਉਂਦੇ ਸਿੰਘਾਂ ਦੀ ਅੱਲ ਬਾਰੇ ।
ਮੈਂ ਤਾਂ ਚੁੱਪ ਹਾਂ ਪਾਤਸ਼ਾਹ ਸੋਚ ਕੇ ਇਹ,ਮੈ ਤਾਂ ਲਿਖਣਾ ਕੌਮ ਦੇ ਕੱਲ੍ਹ ਬਾਰੇ।
ਇਹਨਾਂ ਚਿੱਕੜ 'ਚ ਹੱਥ ਹੀ ਮਾਰਨੇ ਨੇ,ਅਸੀਂ ਸੋਚਣਾ ਹੈ ਨਿਰਮਲ ਜਲ ਬਾਰੇ।

ਇਹਨਾਂ ਰੋਜ ਹੀ ਰੋਕਾਂ ਲਾਉਣੀਆਂ ਨੇ,ਅਸੀਂ ਸੋਚਣਾਂ ਲਾਉਣ ਲਈ ਠੱਲ ਬਾਰੇ।
'ਸੁਖ' ਅੱਜ ਮਰਜੂ ਜਾਂ ਕੱਲ੍ਹ ਮਰਜੂ,ਤੁਸੀਂ ਸੋਚਲੋ ਆਪਣੇ ਕੱਲ੍ਹ ਬਾਰੇ।

ਬਾਜਾਂ ਵਾਲਿਆ ਨਿਘੜੀ ਗੋਦ ਤੇਰੀ,ਬੈਠ ਕੇ ਅਰਜ ਕਰਾਂ ਇਕ ਗੱਲ ਬਾਰੇ।
ਫੇਸ ਬੁੱਕ 'ਤੇ ਖੂਨ ਤੇਰਾ ਰੋਜ ਵੰਡਦੇ,ਇਹਨਾਂ ਨੂੰ ਆਵੇ ਸੁਮੱਤ ਕਿਸੇ ਹਲ ਬਾਰੇ।

ਗੰਗੂ ਬਾਮ੍ਹਣ ਦਾ ਸਾਥ ਹੁਣ ਸਿੰਘ ਦਿੰਦੇ,ਭੁੱਲ ਗਏ ਸਰਹੰਦ ਦੇ ਸੱਲ ਬਾਰੇ।
ਕਿਰਤ ਛੱਡ ਕੇ,ਹਰਾਮ ਦਾ ਖਾਣ ਪੈਸਾ,ਚੁੱਪ ਨੇ ਨਾਨਕ ਦੇ ਚਲਾਏ ਹਲ ਬਾਰੇ।

ਜੇਕਰ ਕਰੋ ਰੰਗੀਲੇ ਗਾਂਧੀ ਦੀ ਗੱਲ,ਧਮਕੀ ਦਿੰਦੇ ਨੇ ਖਿਚਣ ਨੂੰ ਖੱਲ ਬਾਰੇ।
ਜੇਕਰ ਰਾਮੂੰ ਤੇ ਰਾਮ ਦਾ ਕਰੋ ਅੰਤਰ,ਕਹਿੰਦੇ ਸੋਚਲੈ ਭਵਿੱਖ ਦੇ ਫਲ ਬਾਰੇ।

Top