ਆਖਰੀ ਗੇਂਦ 'ਤੇ ਚੌਕਾ ਮੁਸ਼ਕਲ ਸੀ- ਧੋਨੀ

Android

Prime VIP
Staff member
ਏਡੀਲੇਡ, 14 ਫਰਵਰੀ- ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਰੋਮਾਂਚਕ ਟਾਈ ਵਿਚ ਆਪਣੀ ਅਜੇਤੂ ਅਰਧ ਸੈਂਕੜੇ ਵਾਲੀ ਪਾਰੀ ਕਾਰਨ 'ਮੈਨ ਆਫ ਦ ਮੈਚ' ਬਣੇ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਕਿਹਾ ਕਿ ਇੱਥੇ ਆਖਰੀ ਗੇਂਦ 'ਤੇ ਚੌਕਾ ਮਾਰਨਾ ਮੁਸ਼ਕਲ ਸੀ।
ਧੋਨੀ ਨੇ ਮੈਚ ਦੇ ਬਾਅਦ ਕਿਹਾ,''ਜੇਕਰ ਇਹੀ ਸ਼ਾਟ ਭਾਰਤ ਵਿਤਚ ਖੇਡਿਆ ਗਿਆ ਹੁੰਦਾ ਤਾਂ ਇਹ 2 ਬਾਉਂਸ ਦੇ ਬਾਅਦ ਬਾਉਂਡਰੀ ਪਾਰ ਕਰ ਜਾਂਦਾ ਪਰ ਇੱਥੇ ਆਖਰੀ ਗੇਂਦ 'ਤੇ ਚੌਕਾ ਮਾਰਨਾ ਮੁਸ਼ਕਲ ਸੀ।
ਧੋਨੀ ਨੇ ਕਿਹਾ,''ਜਦੋਂ ਆਖਰੀ ਓਵਰ ਵਿਚ ਤੁਹਾਨੂੰ 10-12 ਰਨ ਚਾਹੀਦੇ ਹਹੁੰਦੇ ਹਨ ਤਾਂ ਦਿਲ ਦੀ ਧੜਕਣ ਵੱਧ ਜਾਂਦੀ ਹੈ। ਵੈਸੇ ਵੀ ਲਸਿਤ ਮਲਿੰਗਾ ਜਿਹੇ ਗੇਂਦਬਾਜ਼ ਦੀ ਗੇਂਦ ਨੂੰ ਮਾਰਨਾ ਮੁਸ਼ਕਲ ਕੰਮ ਹੁੰਦਾ ਹੈ।''
ਉੱਧਰ ਸ਼੍ਰੀਲੰਕਾਈ ਕਪਤਾਨ ਮਹੇਲਾ ਜੈਵਰਧਨੇ ਨੇ ਕਿਹਾ ਕਿ ਜਦੋਂ ਤੱਕ ਮੈਦਾਨ 'ਤੇ ਧੋਨੀ ਹੁੰਦੇ ਹਨ ਤਾਂ ਕੁਝ ਵੀ ਕਹਿਣਾ ਮੁਸ਼ਕਲ ਹੁੰਦਾ ਹੈ। ਜੈਵਰਧਨੇ ਨੇ ਕਿਹਾ ਕਿ ਅੰਤ ਵਿਚ ਮਲਿੰਗਾ ਨੇ ਸਾਨੂੰ ਬਚਾ ਲਿਆ।
 
Top