ਨਵੀਂ ਦਿੱਲੀ : ਆਇਸ਼ਾ ਟਾਕੀਆ ਅਤੇ ਸਿਧਾਰਥ ਮਾਲਿਆ ਵਿਚਕਾਰ ਕਿੰਗਫਿਸ਼ਰ ਏਅਰਲਾਈਨਜ ਦੀ ਸਰਵਿਸ ਨੂੰ ਲੈ ਕੇ ਟਵਿਟਰ 'ਤੇ ਛਿੜੀ ਬਹਿਸ ਨੂੰ ਸੁਲਝਾਉਣ ਲਈ ਕਿੰਗਫਿਸ਼ਰ ਦੇ ਮਾਲਕ ਵਿਜੇ ਮਾਲਿਆ ਨੇ ਪਹਿਲ ਕੀਤੀ ਹੈ। ਵਿਜੇ ਨੇ ਟਵੀਟ ਕੀਤਾ ਕਿ ਜੇਕਰ ਆਇਸ਼ਾ ਟਾਕੀਆ ਦੀ ਭੈਣ ਨਤਾਸ਼ਾ ਸਾਡੀ ਸਰਵਿਸ ਤੋਂ ਨਰਾਜ ਹੈ ਤਾਂ ਮੈਂ ਇਸ ਲਈ ਨਿਜੀ ਤੌਰ 'ਤੇ ਮੁਅਫੀ ਮੰਗਦਾ ਹਾਂ। ਉਨ੍ਹਾਂ ਦੇ ਦੋਸ਼ਾਂ ਦੀ ਪੂਰੀ ਜਾਂਚ ਹੋਵੇਗੀ।
ਅਸਲ 'ਚ ਆਇਸ਼ਾ ਟਾਕੀਆ ਨੇ ਆਪਣੀ ਭੈਣ ਨਾਲ ਕਿੰਗਫਿਸ਼ਰ ਏਅਰਲਾਇਨਜ ਸਟਾਫ ਦੇ ਬੁਰੇ ਵਿਵਹਾਰ ਬਾਰੇ ਟਵੀਟ ਕੀਤਾ ਸੀ। ਕਿੰਗਫਿਸ਼ਰ ਏਅਰਲਾਇਨਜ ਦੇ ਮਾਲਕ ਵਿਜੇ ਮਾਲਿਆ ਦੇ ਬੇਟੇ ਸਿਧਾਰਥ ਮਾਲਿਆ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੇ ਅਤੇ ਉਨ੍ਹਾਂ ਨੇ ਟਵਿਟਰ 'ਤੇ ਜਵਾਬ ਦਿੱਤਾ।
ਆਇਸ਼ਾ ਟਾਕੀਆ ਨੇ ਆਪਣੀ ਭੈਣ ਨਤਾਸ਼ਾ ਦਾ ਵੇਰਵਾ ਦਿੰਦਿਆਂ ਟਵੀਟ ਕੀਤਾ ਕਿ ਸੱਭ ਤੋਂ ਘਟੀਆ ਏਅਰਲਾਇਨਜ, ਕਿੰਗਫਿਸ਼ਰ ਹੈ। ਦਿੱਲੀ ਏਅਰਪੋਰਟ 'ਤੇ ਏਅਰਲਾਇਨਜ ਸਟਾਫ ਨੇ ਮੇਰੀ ਭੈਣ ਨਾਲ ਬਹੁਤ ਬੁਰਾ ਵਿਵਹਾਰ ਕੀਤਾ। ਅਸੀਂ ਇਸ ਮਾਮਲੇ ਨੂੰ ਕੋਰਟ ਲੈ ਕੇ ਜਾਵਾਂਗੇ।
ਘਟਨਾ ਦੇ ਬਾਰੇ 'ਚ ਹੋਰ ਜਾਣਕਾਰੀ ਦਿੰਦਿਆਂ ਆਇਸ਼ਾ ਨੇ ਦੱਸਿਆ ਕਿ ਕਿੰਗਫਿਸ਼ਰ ਏਅਰਲਾਇਨ ਦੇ ਗ੍ਰਾਉਂਡ ਸਟਾਫ ਨੇ ਉਸ ਦੀ ਭੈਣ ਦਾ ਬੋਰਡਿੰਗ ਕਾਰਡ ਫਾੜ ਦਿੱਤਾ।
ਇਸ ਦੇ ਜਵਾਬ 'ਚ ਸਿਧਾਰਥ ਮਾਲਿਆ ਨੇ ਲਿਖਿਆ ਕਿ ਆਇਸ਼ਾ ਟਾਕੀਆ ਅਤੇ ਕਿੰਗਫਿਸ਼ਰ ਏਅਰਲਾਇਨਜ 'ਤੇ ਟਵੀਟ ਹੋ ਰਹੇ ਹਨ। ਪੱਕੇ ਤੌਕ 'ਤੇ ਨਹੀਂ ਪਤਾ ਕਿ ਉਹ ਕੌਣ ਹੈ, ਕੋਈ ਐਕਟਰ ਹੈ ਜਾ ਏਦਾਂ ਹੀ ਕੁਝ? ਪਰ ਅਜਿਹਾ ਲੱਗਦਾ ਹੈ ਜਿਵੇਂ ਕਿਸੇ ਗੱਲ ਨੇ ਉਸ ਨੂੰ ਨਰਾਜ ਕਰ ਦਿੱਤਾ ਹੈ।
ਉਨ੍ਹਾਂ ਲਿਖਿਆ ਪਤਾ ਨਹੀਂ ਆਇਸ਼ਾ ਟਾਕੀਆ ਇਸ ਬਾਰੇ 'ਚ ਏਨਾਂ ਟਵੀਟ ਕਿਉਂ ਕਰ ਰਹੀ ਹੈ। ਉਹ ਤਾਂ ਉੱਥੇ ਮੌਜੂਦ ਵੀ ਨਹੀਂ ਸੀ।
ਆਇਸ਼ਾ ਟਾਕੀਆ ਨੇ ਜਵਾਬ ਦਿੱਤਾ ਕਿ ਸਿਧਾਰਥ ਮਾਲਿਆ ਮੈਂ ਜੋਰ-ਸ਼ੋਰ ਨਾਲ ਦੋਸ਼ ਲਗਾਵਾਂਗੀ। ਤੂੰ ਕੀ ਕਰ ਲਵੇਂਗਾ। ਕੀ ਹਾਸਪਟੈਲਿਟੀ ਬਿਜਨੈਸ 'ਚ ਡੀਲ ਕਰਨ ਤੇਰਾ ਇਹੀ ਤਰੀਕਾ ਹੈ। ਵਾਹ! ਮੈਨਰਜ ਅਤੇ ਰਿਸਪੈਕਟ ਸਿਖੋ।