ਯੂਰਪ 'ਚ ਠੰਡ ਦਾ ਕਹਿਰ ਜਾਰੀ

Android

Prime VIP
Staff member
11 ਦਿਨਾਂ 'ਚ 389 ਮੌਤਾਂ
ਰੋਮ : ਯੂਰਪ ਵਿਚ ਠੰਡ ਦਾ ਕਹਿਰ ਬੀਤੇ ਕਈ ਦਿਨਾਂ ਤੋਂ ਲਗਾਤਾਰ ਜਾਰੀ ਹੈ ਅਤੇ ਪਿਛਲੇ 11 ਦਿਨਾਂ 'ਚ 389 ਤੋਂ ਵੱਧ ਵਿਅਕਤੀਆਂ ਦੀ ਠੰਡ ਕਾਰਨ ਮੌਤ ਹੋ ਚੁੱਕੀ ਹੈ। ਵੱਖ-ਵੱਖ ਦੇਸ਼ ਇਸ ਕੁਦਰਤੀ ਆਫਤ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਪੂਰੀ ਵਾਹ ਲਗਾ ਰਹੇ ਹਨ। ਇਟਲੀ ਸਰਕਾਰ ਨੇ ਇਕ ਹੰਗਾਮੀ ਬੈਠਕ ਸੱਦੀ, ਜਿਸ ਵਿਚ ਅਜਿਹੇ ਘਰਾਂ ਨੂੰ ਗੈਸ ਦੀ ਸਪਲਾਈ ਵਧਾਉਣ ਬਾਰੇ ਵਿਚਾਰ ਕੀਤਾ ਗਿਆ, ਜਿਥੇ ਬਰਫਬਾਰੀ ਵੱਧ ਹੋਈ ਹੈ ਅਤੇ ਉਥੇ ਸੀਤ ਲਹਿਰ ਦਾ ਬਹੁਤ ਜ਼ੋਰ ਹੈ। ਇਟਲੀ ਵਿਚ ਬੁੱਧਵਾਰ ਸ਼ਾਮ ਤਕ ਠੰਡ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ 26 ਹੋ ਗਈ ਸੀ। ਮੌਸਮ ਦੇ ਜਾਣਕਾਰਾਂ ਮੁਤਾਬਕ ਇਸ ਭਿਆਨਕ ਠੰਡ ਤੋਂ ਛੁਟਕਾਰਾ ਹਾਸਲ ਕਰਨਾ ਅਜੇ ਔਖਾ ਹੈ ਕਿਉਂਕਿ ਕੁਝ ਥਾਵਾਂ 'ਤੇ ਤਾਪਮਾਨ ਦੇ ਹੋਰ ਘਟਣ ਦਾ ਡਰ ਹੈ।
 
Top