Punjab News ਸੈਨਾ ਮੁਖੀ ਉਮਰ ਵਿਵਾਦ : ਸੁਪਰੀਮ ਕੋਰਟ ਨੇ ਦਿੱਤਾ ਸ&#

Android

Prime VIP
Staff member
ਨਵੀਂ ਦਿੱਲੀ, 3 ਫਰਵਰੀ— ਸੈਨਾ ਮੁਖੀ ਦੀ ਉਮਰ ਦੇ ਵਿਵਾਦ 'ਤੇ ਸਰਕਾਰ ਨੂੰ ਸ਼ੁਰੂਆਤੀ ਝਟਕਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਜਨਰਲ ਵੀ. ਕੇ. ਸਿੰਘ ਦੀ ਵਿਧਾਨਿਕ ਸ਼ਿਕਾਇਤ ਰੱਖਿਆ ਮੰਤਰਾਲੇ ਵਲੋਂ ਖਾਰਜ ਕੀਤੇ ਜਾਣ ਦੀ ਪ੍ਰਕਿਰਿਆ ਨੂੰ ਸਰਸਰੀ ਤੌਰ 'ਤੇ ਦੋਸ਼ਪੂਰਣ ਕਰਾਰ ਦਿੱਤਾ ਹੈ। ਕੋਰਟ ਨੇ ਇਸ ਮਾਮਲੇ ਦੀ ਸੁਣਵੀ ਦੇ ਪਹਿਲੇ ਦਿਨ ਸੈਨਾ ਦੀ ਐਜੂਟੈਂਟ ਬਰਾਂਚ ਨੂੰ ਕਿਹਾ ਹੈ ਕਿ ਉਹ 30 ਦਸੰਬਰ 2011 ਦੇ ਹੁਕਮ ਨੂੰ ਵਾਪਸ ਲੈਣ ਲਈ ਸਰਕਾਰ ਤੋਂ ਨਿਰਦੇਸ਼ ਲਵੇ ਜਿਸ 'ਚ ਮੰਤਰਾਲਾ ਨੇ ਜਨਰਲ ਸਿੰਘ ਦੀ ਸ਼ਿਕਾਇਤ ਖਾਰਜ ਕੀਤੀ ਸੀ। ਇਸ ਹੁਕਮ 'ਚ ਐਜੂਟੈਂਟ ਬਰਾਂਚ ਨੂੰ ਕਿਹਾ ਗਿਆ ਹੈ ਕਿ ਸੈਨਾ ਮੁਖੀ ਦੀ ਉਮਰ 10 ਮਈ 1951 ਦੀ ਥਾਂ 1950 ਕਰ ਲਓ ਜੋ ਤਰੀਕ ਸੈਨਾ ਸਕੱਤਰੇਤ 'ਚ ਦਰਜ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 10 ਫਰਵਰੀ ਤੈਅ ਕਰ ਦਿੱਤੀ।
 
Top