ਰੱਬ ਦੇ ਮਾਰੇ

ਇਹ ਗੱਲ 1992 ਦੀ ਹੈ. ਕੁਝ ਏਹੋ ਜਹਿਆ ਘਟਨਾਲਾ ਜੋ ਮੈ ਆਪਣੀ ਕਲਮ ਨਾਲ ਪਰੌਣ ਦੀ ਕੋਸ਼ਿਸ਼ ਕੀਤੀ. ਉਮੀਦਾ ਕਰਦਾ ਹਾ ਆਪ ਜੀ ਨੂੰ ਪਸੰਦ ਆਵੇਗੀ

"ਪੰਮੇ, ਓਹ਼ ਪੁਤ ਪੰਮੇ" ਖਾਲਸਾ ਸਕੂਲ ਦੇ ਮੈਦਾਨ ਤੋ ਬਾਹਰ ਖੜੀ ਪੰਮੇ ਦੀ ਮਾ ਉਸਨੂੰ ਉਚੀ ਉਚੀ ਹਾਕਾ ਮਾਰ ਕੇ ਬੁਲਾ ਰਹੀ ਸੀ.
"ਪੰਮੇ...ਦੇਖ ਉਏ ...ਤੇਰੀ ਬੇਬੇ ਹਾਕਾ ਮਾਰਦੀ ਆ" ਕਪਿਲ ਦੇਵ ਨੇ bat ਫੜੀ ਖਣੇ ਪੰਮੇ ਨੂੰ ਆਵਾਜ਼ ਦੇਕੇ ਊਸਦੀ ਗਲੀ ਵਿੱਚ ਖੜੀ ਮਾ ਵੱਲ ਈਸ਼ਾਰਾ ਕੀਤਾ. ਵੈਸੇ ਇਸਦਾ ਨਾਮ ਕਪਿਲ ਵਰਮਾ ਸੀ, ਪਰ ਗਲੀ ਦੇ ਸਾਰੇ ਬੱਚੇ ਇਸਨੂੰ "ਕਪਿਲ ਦੇਵ" ਹੀ ਕਹਿਕੇ ਬੁਲਾਦੇ ਸੀ.ਆਪਣੇ ਆਪ ਨੂੰ ਇਹ ਪਤੰਦਰ ਸਿਰੇ ਦਾ fast bowler ਜੋ ਸਮਝਦਾ ਸੀ. ਪੰਮਾ ਭਾਵੇ ਉਮਰ ਵਿਚ ਖੇਲ ਰਹੇ ਸਾਰਿਆ ਬੱਚਿਆ ਨਾਲੋ ਤਕਰੀਬਨ 15 ਸਾਲ ਵੱਡਾ ਸੀ..ਪਰ ਅਕਲ ਤੇ ਸਮਝ ਵਿੱਚ ਇਹਨਾ ਤੋ ਵੀ ਚਾਰ ਪੰਜ ਵਰੇ ਛੋਟਾ. ਅਸਲ ਵਿੱਚ ਪੰਮੇ ਦਾ ਦਮਾਗ ਪੂਰੀ ਤਰਾ ਬਚਪਨ ਤੋ ਹੀ develop ਨਾ ਹੋ ਸਕਿਆ. ਇਸ ਦਾ ਕਾਰਨ ਇਹ ਸੀ ਕਿ ਜਦੋ ਪੰਮਾ ਆਪਣੀ ਮਾਂ ਦੀ ਕੂਖ ਵਿੱਚ ਸੀ, ਉਸ ਵੇਲੇ ਪੰਮੇ ਦਾ ਪਿਉ (ਜੋ ਕਿ ਇੱਕ ਰਾਜ ਮਿਸਤਰੀ ਸੀ) ਇੱਕ ਸੜਕ ਹਾਦਸੇ ਵਿੱਚ ਮਾਰਿਆ ਗਿਆ. ਏਸ ਅਚਾਨਕ ਹੋਈ ਮੋਤ ਕਾਰਨ, ਪੰਮੇ ਦੀ ਮਾਂ depression ਵਿੱਚ ਚਲੀ ਗਈ ਜਿਸਦਾ ਬੁਰਾ ਅਸਰ ਉਸਦੀ ਕੂਖ ਵਿੱਚ ਪਲ ਰਹੇ ਪੰਮੇ ਤੇ ਪਿਆ. ਬਚਾਰਾ ਬਚਪਨ ਤੋ ਹੀ ਸਿੱਧਾ (mentally chanllenged) ਸੀ.
"ਹਾ ਮਾਂ. ਕੀ..ਕੀ ਹੋਇਆ?" ਪੰਮੇ ਨੇ ਉਚੀ ਦੇਨੀ ਹੁਗਾਰਾ ਦਿੱਤਾ.
"ਪੁਤ ਪੱਠੈ ਲੈਆ ਜਾਕੇ. ਦਮਾ-ਦਮ ਆਜਾ ਮੇਰਾ ਸ਼ੇਰ ਪੁਤ, ਫਿਰ ਟੋਕਾ ਵੀ ਕਰਨਾ. ਨਹੀ ਤੈਨੂੰ ਫੇਰ ਬੋਲ਼ੂਗਾ ਦਾਰਾ" ਸ਼ਾਮ ਨੂੰ ਚਾਰ ਕੁ ਵਜੇ ਪੰਮੇ ਦੀ ਮਾ ਮੱਝਾ ਦੇ ਪੱਠੇ ਵੱਢਕੇ ਖੇਤ ਵਿਚ ਭਰੀਆ ਬੰਨਕੇ ਰੱਖ ਆਉਦੀ ਤੇ ਬਾਅਦ ਵਿਚ ਪੰਮਾ ਆਪਣਾ ਰਿਕਸ਼ਾ ਲੇਕੇ ਖੇਤੋ ਪੱਠੇ ਲੈ ਆਉਦਾ. ਅੱਜ-ਕਲ ਤਾ ਹਾਲਾਤ ਵੈਸੇ ਹੀ ਬਹੁਤ ਮਾੜੇ ਸਨ ਪੰਜਾਬ ਵਿੱਚ. ਅੱਤਵਾਦ ਪੂਰੇ ਸਿਰੇ ਤੇ ਸੀ, ਤੇ ਥਾ ਥਾ ਤੇ ਗੋਲੀ ਬਾਰੀ ਤੇ ਬੰਬ ਆਮ ਫਟਦੇ ਸਨ।
"ਮ ਮੇਰੀ ਅਜੇ ਬ ਬਾਰੀ ਸੁਰੂ ਵੀ ਨੀ ਹੂਨਦੀ, ਤ ਤੂੰ ਪਹਿਲਾ ਹ ਹਾਕਾ ਮਾਰਨ ਆ ਜਾਨਦੀ ਏ ਬੀਬੀ" ਪੰਮਾ ਰੋਣ ਹਾਕਾ ਜਿਹਾ ਹੋਕੇ, Bat ਨੂੰ ਪਾਸੇ ਸੁਟਕੇ, ਸਿਰ ਚੁਕਾਕੇ, ਪੈਰ ਕਸਰਾਉਦਾ-ਕਸਰਾਉਦਾ ਗਲੀ ਵੱਲ ਤੁਰਨ ਲਗ ਪਿਆ. ਵੀਚਾਰਾ ਕਰੇ ਤੇ ਕੀ ਕਰੇ. ਸਿੱਧਾ ਹੋਣ ਕਰਕੇ ਇਸਨੂੰ ਦੂਜੀ ਜਮਾਤ ਤੋ ਹੀ ਸਕੂਲੋ ਹਟਾ ਲਿਆ ਸੀ. ਪਿਉ ਮਰਨ ਤੋ ਬਾਅਦ ਇਸਦੇ ਘਰ ਦੀ ਹਾਲਤ ਬਹੁਤ ਨਾਜੁਕ ਹੋ ਗਈ. ਪੰਮੇ ਦੀ ਮਾ ਨੇ ਮੱਝਾ ਦਾ ਦੁੱਧ ਵੇਚਕੇ, ਕੱਪਣੇ ਸਲਾਈ ਕਰਕੇ ਆਪਣੇ ਬੱਚਿਆ ਨੂੰ ਪਾਲਿਆ. ਪੰਮੇ ਦਾ ਵੱਢਾ ਭਾਈ ਦਾਰਾ ਕੁਝ 8 ਕੁ ਸਾਲ ਪਹਲਾ ਆਪਣੇ ਬਾਪ ਵਾਗ ਰਾਜ ਮਿਸਤਰੀ ਦਾ ਕੰਮ ਸਿੱਖ ਕੇ, ਸਹਿਰ ਦੇ ਠੈਕੇਦਾਰਾ ਨਾਲ ਰਲਕੇ ਚੰਗਾ ਗੁਜ਼ਾਰਾ ਕਰਨ ਲੱਗ ਪਿਆ ਸੀ. ਪੰਮੇ ਦੀ ਮਾ ਨੇ ਆਪਣੀ ਟੱਲ ਰਹੀ ਉਮਰ ਵੇਖਕੇ ਕੁਝ ਪੰਜ ਵਰੇ ਪਹਿਲਾ ਦਾਰੇ ਦਾ ਵਿਆਹ ਕਰ ਦਿੱਤਾ ਸੀ. ਇਹ ਸੋਚਕੇ ਕਿ ਮੇਰੀ ਮੋਤ ਤੋ ਬਾਅਦ, ਪੰਮੇ ਦਾ ਸਹਾਰਾ ਇਸਦੇ ਭਾਈ ਤੇ ਭਾਬੀ ਬਣਨਗੇ. ਪਰ ਨਵੀ ਆਈ ਦਾਰੇ ਦੀ ਵਹੁਟੀ ਨੇ ਪੰਮੇ ਨੂੰ ਨਿਰਾ ਬੋਝ ਹੀ ਸਮਝਿਆ. ਵਿਆਹ ਦੇ ਕੁਝ ਕੁ ਸਮੇ ਬਾਦ ਹੀ ਆਪਣਾ ਚੁਲਾ-ਚੌਕਾ ਅਲਗ ਕਰ ਲਿਆ. ਦਾਰੇ ਨੇ ਵੀ ਆਪਣੀ ਬੁੱਢੀ ਮਾ ਤੇ ਲਾਚਾਰ ਭਾਈ ਦਾ ਤਰਸ ਨਾ ਕੀਤਾ. ਘਰਵਾਲੀ ਨੋ ਸਮਝਾਉਣਾ ਕੀ ਸੀ, ਇਹ ਵੀ ਹੋਲ਼ੀ-ਹੌਲੀ ਬਸ ਆਪਣਾ ਤੇ ਆਪਣੇ ਪਰਿਵਾਰ ਦਾ ਲੋਚਨ ਲਗ ਗਿਆ. ਅੱਖਾ ਦੀ ਨਿਗਾ ਕਮਜ਼ੌਰ ਹੋਣ ਕਰਕੇ ਹੁਣ ਇਹ ਕਪਣੇ ਸਿਉ ਨਹੀ ਸੀ ਸਕਦੀ...ਬਸ ਮਾ-ਪੁਤ ਥੌਣਾ ਬਹੁਤ ਦੁੱਧ ਵੇਚਕੇ ਆਪਣਾ ਦੋ ਵਖਤ ਦਾ ਗੁਜ਼ਾਰਾ ਕਰ ਰਹੇ ਸਨ. ਪੰਮੇ ਦਾ ਸਹਾਰਾ ਬਸ ਉਸਦੀ ਮਾ ਹੀ ਸੀ ਜੋ ਦਿਨ ਪਰ ਦਿਨ ਬੁਢਾਪੇ ਕਰਕੇ ਕਮਜ਼ੋਰ ਹੁੰਦੀ ਜਾ ਰਹੀ ਸੀ. ਦਿਨ ਰਾਤ ਬਚਾਰੀ ਨੂ ਏਹੋ ਸੋਚ ਵੱਡ ਵੱਡ ਕੇ ਖਾ ਰਹੀ ਸੀ ਕਿ ਉਸਦੀ ਮੌਤ ਤੌ ਬਾਅਦ ਪੰਮਾ ਦਾ ਕੋਣ ਸਹਾਰਾ ਬਣਉ.
*******
ਮੋਣ ਤੇ ਖੜੇ ਦੀਪੇ ਨੇ ਰਿਸ਼ਕਾ ਲਈ ਆਉਦੇ ਆਪਣੇ ਸਰੀਕੇ ਵਿੱਚੌ ਲਗਦੇ ਚਾਚੇ ਦੇ ਮੁੰਡੇ ਨੂੰ ਦੇਖਿਆ. "ਪੰਮੇ ਬਾਈ ਖੇਤਾ ਨੂੰ ਚੱਲਿਆ?" ਪੰਮੇ ਨੇ ਸਿਰ ਹਲਾਕੇ ਜਬਾਬ ਦਿੱਤਾ, ਤੇ ਦੀਪਾ ਚਲਦੇ ਰਿਕਸ਼ੇ ਤੇ ਝੱਟ ਛਾਲ ਮਾਰਕੇ ਬੈਠ ਗਿਆ. "ਬਾਈ ਬਣਿਆ ਮੈਨੂੰ ਮੇਰੇ ਖੱਤੇ ਕੋਲ ਲਾ ਦੀ" ਦੀਪੇ ਨੇ ਤਰਲਾ ਜਿਹਾ ਪਾਕੇ ਕਿਹਾ. ਪੰਮਾ ਚੁਪ-ਚਾਪ ਰਿਕਸ਼ਾ ਚਲਾਉਦਾ ਰਿਹਾ.
"ਪੰਮੈ ਦੱਸ ਫੇਰ ਕਦੋ ਵਿਆਹ ਕਰਾਉਣਾ ਤੂੰ?" ਦੀਪੇ ਨੇ ਛੇੜ ਕੀਤੀ. ਪੰਮਾ ਕੁਝ ਵੀ ਨਾ ਬੋਲਿਆ. "ਕਿ ਗੱਲ ਪੰਮੇ, ਚਿਤ ਨਹੀ ਕਰਦਾ ਵਿਆਹ ਨੂੰ ਤੇਰਾ?" ਪੰਮੇ ਦੇ ਮੋਢਿਆ ਨੂੰ ਦਬਾਕੇ ਜਦੌ ਦੀਪੇ ਨੇ ਪੁਛਿਆ ਤਾ ਪੰਮਾ ਕੁੜੀਆ ਵਾਗ ਸੰਗਣ ਲਗ ਪਿਆ. "ਤੂੰ ਵਿਆਹ ਕਰਵਾ ਲੇ ਹੁਣ, ਦੇਖ ਤੇਰੇ ਸਾਰੇ ਹਾਣਿਆ ਦਾ ਵਿਆਹ ਹੋ ਗਿਆ. ਆਪਣੀ ਭਾਬੀ ਨੂੰ ਕਹਿ ਕੇ ਕਿਤੇ ਆਪਣਾ ਵੀ ਰਿਸ਼ਤਾ ਕਰਾ ਲੈ." ਦੀਪਾ ਸਾਰੇ ਰਸਤੇ ਪੰਮੇ ਨੂੰ ਵਿਆਹ ਵਾਰੇ ਛੇੜ ਦਾ ਰੇਹਾ. ਕੁਝ ਪਲਾ ਲਈ ਪੰਮਾ ਵੀ ਸਾਰਿਆ ਕੌੜੀਆ ਗੱਲਾ ਭੁਲ ਗਿਆ ਜੋ ਉਹ ਰੋਜ਼ ਆਪਣੀ ਭਾਬੀ ਤੇ ਦਾਰੇ ਵੀਰ ਕੌਲੋ ਸੁਣਦਾ...ਤੇ ਰਿਕਸ਼ਾ ਚਲਾਉਦੇ ਨੇ ਕੁਝ ਆਪਣੀ ਹੀ ਦੁਨਿਆ ਵਸਾ ਲਈ. ਦੀਪੇ ਤੇ ਪੰਮੇ ਨੂੰ ਕੀ ਪਤਾ ਜਿਸ ਭਾਬੀ ਨੂੰ ਬਚੌਲਣ ਬਣਾਉਣ ਦੀ ਸੋਚ ਰਿਹਾ, ਉਹ ਤਾ ਹਰ ਜਾਗਦੇ ਪਲ ਏਹੋ ਸੋਚਦੀ ਹੈ ਕਿ ਕਦੋ ਪੰਮੇ ਦੀ ਮਾ ਮਰੈ ਤੇ ਉਹ ਪੰਮੇ ਦਾ ਬੋਰੀ ਬਿਸਤਰਾ ਚੱਕ ਕੇ ਘਰ ਤੋ ਬਾਹਰ ਮਾਰੇ.
*******
"ਪੁਤ ਹੁਣ ਤਾ ਤੁਸੀ ਹੋਸਲਾ ਰੱਖੋ. ਜਿਨੀ ਬੰਦੇ ਦੀ ਹੁੰਦੀ ਹੈ, ਉਨੀ ਭੋਗ ਕੇ ਚਲੇ ਜਾਂਦਾ" ਆਪਣੀ ਕੁਣਮਣੀ ਦੀ ਮਕਾਣ ਤੇ ਆਈ ਦਾਰੇ ਦੀ ਸੱਸ ਦਾਰੇ ਨੂੰ ਹੋਸਲਾ ਦੇ ਰਹੀ ਸੀ.
"ਪੁਤ ਹੋਇਆ ਕੀ ਸੀ ਤੇਰੀ ਬੇਬੇ ਨੂ?" ਅੱਖਾ ਪੂੰਜਦੀ ਦਾਰੇ ਦੀ ਸੱਸ ਨੇ ਸਵਾਲ ਕੀਤਾ. "ਕੁਝ ਨੀ ਬਸ, ਢੀਲੀ-ਮੀਸੀ ਰਹਿਦੀ ਸੀ ਬੀਬੀ.ਕੱਲ ਕਹਿਦੀ ਸੀ ਕਿ ਬੁਖਾਰ ਚਣਿਆ ਹੋਇਆ. ਮੈ ਸ਼ਰਮੇ ਕੋਲੋ ਦਵਾਈ ਲੈ ਆਇਆ ਸੀ ਰਾਤੀ, ਬਸ ਸਵੈਰ ਨੂੰ ਪੂਰੀ ਹੋ ਗਈ" ਜਿਵੇ ਉਸਦੀ ਵੋਹਟੀ ਨੇ ਸੀਖਾਇਆ ਸੀ, ਦਾਰੇ ਨੇ ਉਵੇ ਹੀ ਜਬਾਬ ਦੇ ਦਿੱਤਾ. ਸਚ ਤਾ ਦੱਸਿਆ ਨੀ ਚਾਰ ਦਿਨਾ ਤੋ ਸਖਤ ਤਾਪ ਸੀ ਬੀਬੀ ਨੂ, ਫਿਰ ਵੀ ਬਚਾਰੀ ਕੱਖ-ਕੰਨਢਾ ਆਪ ਕਰਦੀ ਰਹੀ. ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਸਵੇਰੇ ਵਰਾਢੇ ਵਿੱਚ. ਜਦੌ ਰਿਸ਼ਕੇ ਤੇ ਪਾਕੇ ਪੰਮਾ ਲੇਕੇ ਗਿਆ ਡਾਕਟਰ ਕੌਲ, ਤਦ ਤੱਕਰ ਬਹੁਤ ਦੇਰ ਹੋ ਚੁਕੀ ਸੀ.
ਪੰਮਾ ਦਰਵਾਜ਼ੇ ਵਿੱਚ ਬੈਠਾ ਦੀਵਾਰ ਤੇ ਟੰਗੀ ਆਪਣੀ ਮਾ ਦੀ ਤਸਵੀਰ ਨੂੰ ਦੇਖਕੇ ਰੋ ਰਹਿਆ ਸੀ. ਉਸਨੂੰ ਅਜ਼ੇ ਆਉਣ ਵਾਲਿਆ ਮੁਸ਼ਕੁਲਾ ਦਾ ਅਜੇ ਕੋਈ ਅਨਦਾਜ਼ਾ ਨਹੀ ਸੀ, ਕਿ ਉਸ ਦੀ ਕਿਸਮਤ ਵਿੱਚ ਕਿਨੇ ਹੋਰ ਅੱਥਰੂ ਹਨ.
ਘਰਵਾਲੀ ਦੇ ਕਹਿਣ ਤੇ, ਕੁਝ ਦਿਨਾ ਵਿੱਚ ਜੋ ਬੁਢੀ ਮਾ ਦੀਆ ਦੋ ਮੱਝਾ ਸਨ, ਉਹਨਾ ਨੂੰ ਵੇਚਕੇ ਦਾਰੇ ਨੇ ਮਾ ਦਾ ਖੇਤ ਬਟਾਈ ਪਰ ਤੇਲਿਆ ਦੇ ਨੀਕੇ ਨੂੰ ਦੇ ਦਿੱਤਾ. ਬਸ ਪੰਮੇ ਨੂੰ ਘਰ ਤੋ ਕੰਡਣ ਦੀ ਪੂਰੀ ਤਿਆਰੀ ਕਰ ਲਈ ਸੀ ਉਸ ਦੇ ਭਾਬੀ ਨੇ.
********
ਪੰਮੇ ਦੇ ਘਰ ਕੋਲ ਦੀ ਲੰਗਦਿਆ ਦੀਪੇ ਨੂੰ ਉਚੀ-ਉਚੀ ਚੀਕ-ਚਗਾੜ ਦੀ ਆਵਾਜ਼ ਸੁਣੀ. ਦੀਪੇ ਨੇ ਜਦੌ ਅੰਨਦਰ ਜਾਕੇ ਵੇਖਿਆ ਤਾ ਦਾਰਾ ਬਹੁਤ ਬੁਰੀ ਤਰਾ ਪੰਮੇ ਨੂੰ ਕੁਟ ਰੇਹਾ ਸੀ. ਦੀਪੇ ਨੇ ਦੋੜਕੇ ਦਾਰੇ ਨੂੰ ਫੜਿਆ. ਆਢ-ਗੁਆਡ ਦੇ ਹੋਰ ਵੀ ਲੌਕੀ ਪੈ ਰਹੇ ਰੋਲੇ ਨੂੰ ਸੁਣਕੇ ਪੰਮੇ ਦੇ ਘਰ ਦੇ ਬਾਹਰ ਇਕੱਠੇ ਹੋਣੇ ਸੁਰੂ ਹੋ ਗਏ.
"ਦਾਰੇ ਬਾਈ ਕਿਉ ਮਾਰ ਰੇਹਾ ਇਸ ਗਰੀਬ ਨੂੰ?" ਦੀਪੇ ਨੇ ਦਾਰੇ ਦੀ ਬਾਹ ਫਣਕੇ ਆਪਣੇ ਵੱਲ ਨੂੰ ਖਿਚਕੇ ਪੁਛਿਆ.
"ਛੱਢਦੇ ਮੈਨੂੰ ਦੀਪੇ, ਇਹਨੂੰ ਮਾਰ ਕੇ ਸਾਹ ਲੈਣਾ ਮੈ" ਦਾਰਾ ਪੰਮੇ ਦੇ ਸੋਟੀ ਮਾਰਨ ਨੂੰ ਅੱਗੇ ਵਧਿਆ ਤਾ ਦੀਪਾ ਪੰਮੇ ਦੇ ਮੂਹਰੇ ਖਣਕੇ ਪੁਛਿਆ.."ਹੋ ਕਿ ਗਿਆ ਇਹ ਤਾ ਦਸ"
"ਇਹ ਹਰਾਮ ਦਾ ਆਪਣੀ ਮਾ ਵਰਗੀ ਭਾਬੀ ਨਾਲ ਮੂਹ ਕਾਲਾ ਕਰਨ ਲੱਗਾ ਸੀ" ਦੀਪਾ ਦਾਰੇ ਦੇ ਮੂਹੋ ਇਹ ਗਲ ਸੁਣਕੇ ਹਰਾਨ ਹੋਗਿਆ.
"ਸ਼ਾਤ ਹੋਜਾ ਦਾਰੇ ਬਾਈ....ਆਪਾ ਬੈਠਕੇ ਗਲ ਕਰਦੇ ਆ। ਦੇਖ ਕੋਈ ਗਲਤਫਹਿਮੀ ਹੋਗਈ ਹੋਣੀ ਹੈ, ਆਪਣਾ ਪੰਮਾ ਇਹੋ ਜਿਹਾ ਕੰਮ ਨਹੀ ਕਰ ਸਕਦਾ" ਦੀਪਾ ਦਾਰੇ ਨੂੰ ਆਪਣੇ ਕੋਲ ਨੂੰ ਖਿੱਚਕੇ ਸਮਝਾਉਣ ਲੱਗਾ।
"ਅੱਛਾ ਫੇਰ ਮੈ ਛੂਠ ਬੋਲਦੀ ਆ?" ਪੰਮੇ ਦੀ ਭਾਬੀ ਮੂਹਰੇ ਹੋਕੇ ਬੋਲਣ ਲੱਗੀ. ਦੀਪੇ ਨੇ ਉਸ ਵੱਲ ਆਪਣਾ ਹੱਥ ਖਣਾ ਕਰਕੇ ਚੁਪ ਕਰਣ ਨੂੰ ਈਸ਼ਾਰਾ ਕਰਿਆ.
"ਕਿਉ ਤੁਸੀ ਆਪਣੇ ਘਰ ਦਾ ਜਲੂਸ ਕੱਢਣ ਲੱਗੇ ਹੋਏਆ।" ਦੀਪਾ ਦਾਰੇ ਵੱਲ ਵੇਖਕੇ ਗੱਲ ਕਰਨ ਲੱਗਾ। "ਦੇਖ ਬਾਈ ਆਪਣਾ ਦੀਪਾ ਏਹੋਜਾ ਨਹੀ" ਅਜੇ ਦੀਪੇ ਨੇ ਗੱਲ ਖਤਮ ਵੀ ਨਹੀ ਕੀਤੀ ਕਿ ਦਾਰੇ ਦੀ ਘਰਵਾਲੀ ਅੱਗੇ ਹੋਕੇ ਬੋਲਣ ਲੱਗੀ।
"ਅੱਛਾ ਫਿਰ ਮੈ ਛੂਠ ਬੋਲਦੀ ਆ"
"ਭਾਬੀ ਮੈ ਇਹ ਤਾ ਨਹੀ ਕਿਹਾ" ਦੀਪੇ ਨੇ ਆਪਣੀ ਸਫਾਈ ਦੇਣੀ ਹੀ ਸੀ ਕਿ ਪੰਮੇ ਦੀ ਭਾਬੀ ਉਚੀ-ਉਚੀ ਬੋਲਣ ਲਗ ਪਈ।
"ਇਹ ਕੁਤਾ ਤਾ ਕਦੌ ਦਾ ਮੈਨੂੰ ਤੰਨਗ ਕਰਦਾ। ਪਰ ਮੈ ਹੀ ਚੁਪ ਰਹੀ ਕਿ ਬੱਚਾ ਹੈ ਚਲੌ ਆਪੇ ਸਮਝ ਜਾਉਗਾ. ਕਿਨੀ ਵਾਰ ਮੈਨੂੰ ਨਾਉਦੀ ਨੂੰ ਇਹ ਗੁਲਸਖਾਨੇ ਦੀ ਮੋਰੀ ਵਿਚੋ ਕੂਰਦਾ ਹੂੰਦਾ ਸੀ. ਮੈ ਫਿਰ ਵੀ ਚੁਪ ਰਹੀ ਕਿ ਐਵੇ ਦੋਵੇ ਭਰਾਵਾ ਦੇ ਵਿੱਚ ਕਲੇਸ਼ ਬਦੁਗਾ. ਸਾਡੀ ਹੀ ਬਦਨਾਮੀ ਹੋਵੇਗੀ. ਪਰ ਅੱਜ਼ ਤਾ ਇਸਨੇ ਕੋਈ ਕਸਰ ਹੀ ਨਹੀ ਛੱਢੀ. ਮੈ ਕਪੜੇ ਪਾ ਰਹੀ ਸੀ, ਹਰਾਮ ਦਾ ਕਮਰੇ ਅੰਦਰ ਬੜ ਆਇਆ ਤੇ ਮੈਨੂੰ ਚੀਬੰੜ ਗਿਆ"
ਦੀਪੇ ਨੇ ਪੀਛੇ ਮੁਣਕੇ ਪੰਮੇ ਵੱਲ ਵੇਖਿਆ ਤਾ ਬਚਾਰਾ ਸਹਿਮੀਆ ਪਿਆ ਸੀ. ਰੋ ਰੋ ਕੇ ਇਸਦਾ ਬੁਰਾ ਹਾਲ ਹੋਇਆ ਪਿਆ ਸੀ. "ਬ ਬਾਈ..ਬਾਈ..ਸੋਹ ਬਾਈ..ਮੈ ਕੁਜ ਨੀ ਕੀਤਾ." ਪੰਮਾ ਤਰਲਾ ਪਾ ਦੀਪੇ ਨੂੰ ਅਜੇ ਸਮਝਾਉਦਾ ਹੀ ਸੀ ਕਿ ਉਦਰੋ ਦਾਰਾ ਕੋਹਾਣਾ ਚੱਕ ਲੈ ਆਇਆ. ਦੀਪੇ ਨੇ ਪੰਮੇ ਨੂੰ ਧੱਕਾ ਮਾਰਕੇ ਪਾਸੇ ਕਰ ਦਿੱਤਾ ਤੇ ਦਾਰੇ ਨੂੰ ਖੁਟਕੇ ਜੱਫੇ ਵਿੱਚ ਫਣ ਲਿਆ.
"ਦਾਰੇ...ਤੇਰਾ ਦਮਾਗ ਖਰਾਬ ਹੋਗਿਆ."
"ਦੀਪੇ ਤੂੰ ਪੀਛੇ ਹੋਜਾ...ਇਸ ਨੂੰ ਮੈ ਜਿਉਦਾ ਨਹੀ ਛੱਡਦਾ" ਬਸ ਕਲੇਸ ਵਧਦਾ ਗਿਆ. ਹੋਰ ਪਿੰਡ ਦੇ ਬੰਨਦਿਆ ਨੇ ਦਾਰੇ ਨੂੰ ਸਾਬਿਆ ਤੇ ਦੀਪਾ ਪੰਮੇ ਨੂੰ ਆਪਣੇ ਮੱਝਾ ਵਾਲੇ ਬਾੜੇ ਵਿੱਚ ਲੈ ਆਇਆ. ਪੰਮਾ ਅਜੇ ਵੀ ਸਹਿਮੀਆ ਪਇਆ ਸੀ. ਸਾਇਦ ਉਸਨੂੰ ਅਜੇ ਵੀ ਸਮਝ ਨਹੀ ਆ ਰਿਹਾ ਕਿ ਕਿਉ ਉਸ ਦਾ ਹੀ ਭਰਾ ਤੇ ਭਾਬੀ ਉਸਦੇ ਦੁਸ਼ਮਣ ਬਣੇ ਪਏ ਨੇ.
ਦੀਪੇ ਨੇ ਇੱਕ ਗਲੀ ਦੇ ਮੂੰਡੇ ਨੂੰ ਭੇਜ ਕੇ ਘਰੋ ਮੱਜੇ ਤੇ ਬਿਸਤਰੇ ਲਿਆਕੇ ਬਾੜੇ ਵਿੱਚ ਹੀ ਵਛਾਅ ਦੀਤੇ। ਹਲਦੀ ਵਾਲਾ ਦੁੱਧ ਧੱਕੇ ਨਾਲ ਪੰਮੇ ਨੂੰ ਪੀਲਾਇਆ.ਦਾਰੇ ਨੇ ਇਸ ਨੂੰ ਏਨੀ ਬੁਰੀ ਤਰਾ ਨਾਲ ਕੁਟਿਆ ਸੀ ਕੇ ਇਸ ਵੀਚਾਰੇ ਦਾ ਮੂਹ ਵੀ ਸੁਜ ਗਿਆ ਸੀ।
"ਹੁਣ ਸੋ ਜਾ ਪੰਮੇ...ਆਪਾ ਸਵੇਰ ਨੂੰ ਸਰਪੰਚ ਕੋਲ ਜਾਕੇ ਦਾਰੇ ਦੀ ਸ਼ਿਕਾਇਤ ਕਰਾਗੇ। ਤੂੰ ਹੁਣ ਸੋਜਾ...ਸ਼ਾਬਾਸ਼..ਆਰਾਮ ਕਰ." ਪੰਮੇ ਦਿਆ ਅੱਖਾ ਫਿਰ ਭਰ ਆਇਆ "ਡਰ ਨਾ ਪੰਮੇ...ਮੈ ਹੈਗਾ ਨਾ. ਤੈਨੂੰ ਕੋਈ ਵੀ ਕੁਝ ਨਹੀ ਕਹੁਗਾ..ਬਸ ਚੁਪ ਚਾਪ ਸੋਜਾ" ਦੀਪੇ ਨੇ ਜਦੌ ਪੰਮੇ ਨੂੰ ਆਪਣੇ ਗਲ ਲਾਇਆ ਤਾ ਇਹ ਗਰੀਬ ਬੂਬਾ ਮਾਰ ਮਾਰ ਕੇ ਰੋਣ ਲਗ ਪਿਆ.
******
"ਮੈ ਤਾ ਥਾਣੇ ਜਾਕੇ ਅਜੇ ਇਹਦਾ ਪਰਚਾ ਕਟਾਉਣਾ। " ਦਾਰਾ ਸਰਪੰਚ ਨੂੰ ਉਚੀ ਬੋਲ ਬੋਲ ਕੇ ਸੁਣਾਦਾ ਪਿਆ ਸੀ।
"ਦਾਰੇ ਤੂੰ ਕਮਲਾ ਹੋਗਿਆ? ਅਸੀ ਤੁਹਾਡੇ ਦੋਨਾ ਭਰਾਵਾ ਦਾ ਫੈਸਲਾ ਕਰਾਉਣ ਨੂੰ ਫਿਰਦੇ ਆ ਤੇ ਤੂੰ ਆਪਣੇ ਹੀ ਭਾਈ ਨੂੰ ਥਾਣੇ ਭੇਜਣਾ ਚਾਹੁੰਦਾ। " ਸਰਪੰਚ ਨੇ ਦਾਰੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦਾਰਾ ਗੁੱਸੇ ਵਿੱਚ ਅੱਗ ਬੰਮਬਾਉਲਾ ਹੋਕੇ ਬਿਨਾ ਕੋਈ ਫੈਸਲਾ ਕੀਤੇ ਚਲਾ ਗਿਆ। ਤੇ ਜਾਦੇ ਵਖਤ ਥਾਣੇ ਦੀ ਕਾਰਵਾਈ ਦੀ ਧਮਕੀ ਸਾਰੀ ਪੰਚਾਇਤ ਨੂੰ ਸੁਣਾਕੇ ਚਲਾ ਗਿਆ ਤੇ ਦੀਪਾ ਸਹਿਮੇ ਹੋਏ ਪੰਮੇ ਨੂੰ ਆਪਣੇ ਨਾਲ ਮੋਟਰ ਤੇ ਲੈ ਗਿਆ.
****
ਮੋਟਰ ਤੇ ਆਕੇ ਦੀਪੇ ਨੇ ਪੰਮੇ ਨੂੰ ਜਮੀਨ ਤੇ ਪੱਲੀ ਵਿਛਾਕੇ ਸੋ ਜਾਣ ਲਈ ਕਿਹਾ. ਉਸਨੂੰ ਪਤਾ ਸੀ ਕਿ ਪੰਮਾ ਰਾਤੀ ਵੀ ਬਿਲਕੁਲ ਨਹੀ ਸੁ ਤਾ ਸੀ. ਬੈਚਾਰੇ ਦੀਆ ਸੱਟਾ ਅਜੇ ਵੀ ਤਾਜ਼ਿਆ ਸਨ. ਮੂਹ ਤੋ ਅਜੇ ਵੀ ਸੋਜ ਨਹੀ ਸੀ ਉਤਰੀ. ਦੀਪਾ ਮੋਟਰ ਚਲਾਕੇ ਮੱਕੀ ਨੂੰ ਪਾਣੀ ਦੇਣ ਲਗ ਪਿਆ ਤੇ ਤੂਤ ਦੀ ਛਾਵੇ ਪੱਲੀ ਵਿਛਾਕੇ ਪੰਮਾ ਸੋ ਗਿਆ.
ਕੱਚੀ ਨੀਦੇ ਸੂਤੇ ਪਏ ਪੰਮੇ ਨੂੰ ਦਾਰੈ ਦੀ ਕਹੀ ਪੁਲਿਸ ਤੇ ਥਾਣੈ ਵਾਲੀ ਗੱਲ ਦਾ ਭਿਆਨਕ ਸੁਪਨਾ ਆਇਆ। ਪੰਮੇ ਨੂੰ ਇਜ਼ ਜਾਪਿਆ ਜਿਵੇ ਪੁਲਿਸ ਦੀ ਬੰਦੂਕ ਦੀ ਨੋਕ ਉਸਦੇ ਮੱਥੇ ਤੇ ਲੱਗੀ ਹੂੰਦੀ ਹੈ। ਜਦੋ ਪੰਮਾ ਉਬਣ ਕੇ ਉਠਿਆ ਤਾ ਸੱਚੀ ਪੁਲਿਸ ਦੀ ਇੱਕ ਟੂਕੜੀ ਉਸਦੇ ਆਲੇ ਦਵਾਲੇ ਉਸਨੂੰ ਬੰਦੂਖਾ-ਪਸਤੋਲਾ ਨਾਲ ਘੇਰੀ ਖਣੀ ਸੀ.
****
ਅਜੇ ਦੀਪਾ ਖੇਤ ਦੇ ਪਹਿਲੇ ਕਿਆਰੇ ਤੇ ਸਿ ਕਿ ਉਸਨੇ ਦੂਰ ਮੋਟਰ ਤੇ ਕੋਲ ਕੁਝ ਪੁਲੀਸ ਦਿਆ ਜਿਪਸ਼ੀਆ ਦੇਖੀਆ. ਪੁਲੀਸ ਦੇ ਨਾਲ ਕਮਾਨਡੌ ਦੀ ਇੱਕ ਟੁਕੜੀ ਵੀ ਸੀ। ਦੀਪਾ ਬਣਾ ਹੈਰਾਨ ਹੋਇਆ ਤੇ ਕਹੀ ਛੱਠ ਕੇ ਮੋਟਰ ਵੱਲ ਨੂੰ ਦੋੜ ਪਿਆ। ਅਜੇ ਦੀਪੇ ਨੇ ਕੁਝ ਚਾਰ ਕੁ ਕਦਮ ਪੁਟੇ ਸਨ ਕਿ ਉਸਨੂੰ ਗੋਲੀ ਚਲਨ ਦੀ ਆਵਾਜ਼ ਆਈ। ਦੀਪਾ ਦਾ ਦਿਲ ਬੈਠ ਗਿਆ...ਜਦ ਉਸਨੇ ਮੋਟਰ ਵੱਲ ਵੇਖਿਆ, ਤਾ ਉਸ ਵੱਲ ਭੱਜੀ ਆਉਦਾ ਪੰਮਾ ਉਸਨੂੰ ਖਾਲ ਵਿੱਚ ਢਿਗਦਾ ਨਜ਼ਰ ਆਇਆ.
****
"ਕੋਣ ਹੈ ਤੂੰ? ਹੱਥ ਉਪਰ ਰੱਖ ਆਪਣੇ" ਖਬਰਾਇਆ ਹੋਏ ਦੀਪੇ ਨੇ ਉਜ ਹੀ ਕੀਤਾ ਜਿਵੇ ਉਸਨੂੰ ਪੁਲਿਸ ਵੱਲੋ ਕਿਹਾ ਗਿਆ. "ਚੁਪ-ਚਾਪ ਜਮੀਨ ਤੇ ਪੈਜਾ" ਕਾਲੇ ਕਪੜਿਆ ਵਾਲੇ ਇੱਕ ਸਪਾਹੀ ਨੇ ਦੀਪੇ ਨੂੰ ਦਬਕਾ ਮਾਰਕੇ ਕਿਹਾਂ।
"ਗੋਲੀ ਨਾ ਮਾਰਿਉ ਜਨਾਬ. ਮੈ ਕੋਈ ਅੱਤਵਾਦੀ ਨਹੀ।"
"ਨਾ ਕੀ ਹੈ ਤੇਰਾ ਉਏ?" "ਜੀ ਦ ਦੀਪਾ" "ਕਿ ਕਰਦਾ ਏਥੈ?" "ਮੈ ਮੱਕੀ ਨੂੰ ਪਾਣੀ ਲਾਉਣ ਆਇਆ ਸੀ ਜਨਾਬ" "ਪਿੰਡ ਦਾ ਨਾਮ ਕੀ ਹੈ ਤੇਰਾ?" "ਜੀ ਰਾਏਪੁਰ"
ਪੁਲਿਸ ਵਾਲਿਆ ਨੇ ਇਸਦੇ ਹੱਥਾ ਨੂੰ ਘੁਟਕੇ ਰੱਸੇ ਨਾਲ ਬੰਨਦ ਦਿੱਤਾ. ਜਦੌ ਸਿਰ ਦੇ ਉਪਰ ਕਾਲਾ ਕਪਣਾ ਪਾਣ ਲੱਗੇ ਤਾ ਦੀਪੇ ਨੂੰ ਪੰਮੇ ਦੀ ਲਾਸ਼ ਖੂਨ ਨਾਲ ਲੱਥ-ਪਥ ਨਜਰ ਆਈ.
****
"ਜਨਾਬ ਇਹ ਸਾਡੇ ਪਿੰਡ ਦਾ ਹੀ ਮੂੰਡਾ ਹੈ ਜੀ. ਸਰੀਫ ਪਰਿਵਾਰ ਦਾ ਕਾਕਾ ਹੈ ਜੀ. ਅੱਤਵਾਦ ਨਾਲ ਇਹਦਾ ਤੇ ਇਸ ਦੇ ਪਰਿਵਾਰ ਦਾ ਕੋਈ ਸਬੰਦ ਨਹੀ ਹੈ" ਰਾਏਪੁਰ ਦੇ ਸਰਪੰਚ ਨੇ ਪੁਲਿਸ ਦੇ ਵੱਡੇ ਅਫਸਰ ਨਾਲ ਪਿਆਰ ਨਾਲ ਆਪਣੀ ਗਲ ਸਮਝਾਉਣੀ ਕੀਤੀ.
"ਠੀਕ ਹੈ ਸਰਪੰਚ ਜੀ, ਏਥੈ ਦਸਖਤ ਕਰਦੋ" ਸਰਪੰਚ ਨੇ ਚੁਪ-ਚਾਪ ਦਸਖਤ ਕਰ ਦਿੱਤੇ.
"ਮੋਹਣ...ਰਾਏਪੁਰ ਵਾਲੇ ਮੂੰਡੇ ਨੂੰ ਬਾਹਰ ਲਿਆ" ਥਾਣੇਦਾਰ ਨੇ ਨਾਲ ਦੇ ਪੁਲਿਸ ਕਰਮਚਾਰੀ ਨੂੰ ਆਵਾਜ਼ ਮਾਰਕੇ ਕਿਹਾ.
ਦੀਪੇ ਨੇ ਬਾਹਰ ਆਕੇ ਸਰਪੰਚ ਨੂੰ ਘੁਟਕੇ ਜੱਫੀ ਪਾਈ ਤੇ ਬੂਬਾ ਮਾਰ ਰੋਣ ਲੱਗ ਪਿਆ.
"ਚਾਚੇ, ਇਹਨਾ ਦੇ ਪੰਮੇ ਨੂੰ ਗੋਲੀ ਮਾਰ ਤੀ" ਰੋਦੇ ਦੀਪੇ ਨੇ ਸਰਪੰਚ ਨੂੰ ਆਪਣੀ ਹੱਢ ਬੀਤੀ ਦੱਸਣ ਦੀ ਕੋਸ਼ਿਸ਼ ਕੀਤੀ.
"ਚੁਪ ਹੋ ਜਾ ਦੀਪੇ..ਚੁਪ...ਬਿਲਕੁਲ ਚੁਪ.." ਸਰਪੰਚ ਨੇ ਦੀਪੇ ਨੂੰ ਗੁਸੇ ਵਿੱਚ ਵਰਜ਼ਿਆ. "ਚੱਲ ਆ ਪਿੰਡ ਚੱਲੀਏ"
*****
ਪਿੰਡ ਆਕੇ ਦੀਪੇ ਨੂੰ ਪਤਾ ਲੱਗਾ ਕਿ ਨਾਲਦੇ ਪਿੰਡ ਵਿੱਚ ਪੁਲਿਸ ਗੋਲ਼ੀ-ਬਾਰੀ ਵਿੱਚ ਕੁਝ ਅੱਤਵਾਦੀ ਮਾਰੇ ਗਏ ਤੇ ਇੱਕ ਫਟਣ ਹੋਕੇ ਮੁਕਾਬਲੇ ਵਿੱਚੋ ਦੋੜ ਭੱਜਿਆ. ਪੁਲਿਸ ਉਸ ਫਟੜ ਉਗਰਵਾਦੀ ਦੀ ਭਾਲ ਕਰਦੀ ਕਰਦੀ ਦੀਪੇ ਦੀ ਮੋਟਰ ਤੇ ਪਹੁਚ ਗਈ, ਤੇ ਪੰਮੇ ਨੂੰ ਉਹ ਜ਼ਖਮੀ ਉਗਰਵਾਦੀ ਸਮਝਕੇ ਗੋਲੀ ਮਾਰ ਦਿੱਤੀ. ਪੰਮੇ ਦੇ ਭਰਾ ਦਾਰੇ ਨੇ ਡਰਦੇ ਥਾਣੈ ਜਾਕੇ ਲਾਸ ਚੁਕਣ ਤੋ ਵੀ ਇਨਕਾਰ ਕਰ ਦਿੱਤਾ. ਪੁਲਿਸ ਦੀ ਏਸ ਗਲਤੀ ਤੇ ਪਰਦਾ ਪਾਉਣ ਲਈ ਸਰਪੰਚ ਵੀ ਰਾਜ਼ੀ ਹੋ ਗਿਆ ਤਾ ਜੋਕੇ ਦੀਪੇ ਦੀ ਜਾਨ ਪੁਲਿਸ ਬਖਸ਼ ਦਵੇ.
Writer-Harpreet Singh
 
thnx for sharing it was nice... n really touching... :tear
tusi avdi kahani rahi ajj de haalat, bhrava vich kalesh, te avdi tivi pichhe lagg k avde priwar nu bhull jana, n all that, boht hi wdiya tra pesh kita...
once again very very thanx...
 
Top