ਕਰਜ਼ਾ ਮੁਕਤੀ

#Jatt On Hunt

47
Staff member
"ਬਾਪੂ ! ਮੇਰੇ ਬੂਟ ਟੁੱਟੇ ਪਏ ਨੇ,
ਮੈਂ ਇਹ ਪਾ ਕੇ ਸਕੂਲ ਨੀ ਜਾਂਦਾ।
ਮੇਰੇ ਆੜੀ ਮੇਰਾ ਮਖੌਲ ਉਡਾਉਂਦੇ
ਨੇ!" ਦੀਪੇ ਦੀ ਗੱਲ ਸੁਣ ਕੇ
ਕਰਮ ਸਿੰਘ ਸੋਂਚੀ ਪੈ ਗਿਆ।
"ਪੁੱਤਰ, ਪਰਸੋਂ ਸ਼ਹਿਰੋਂ ਜਰੂਰ
ਲਿਆ ਦੂੰ। ਨਾਲੇ ਮੈਂ ਆੜਤੀਏ ਨੂੰ
ਮਿਲ ਕੇ ਆਉਣਾ।" ਕਰਮ ਸਿੰਘ
ਨੇ ਚੁੱਪ ਤੋੜੀ।
ਆਪਣੀ ਘਰਵਾਲੀ ਨੂੰ ਪੱਠਿਆਂ
ਦਾ ਕਹਿ ਕੇ ਸੋਚੀਂ ਪਿਆ ਉਹ
ਖੇਤਾਂ ਵੱਲ ਨੂੰ ਹੋ ਤੁਰਿਆ। ਕਰਮ
ਸਿਉਂ ਕੋਲ ਕੁੱਲ ਚਾਰ ਕੁ ਏਕੜ
ਜ਼ਮੀਂਨ ਸੀ । ਘਰ
ਵਾਲੀ ਦਿ ਬਿਮਾਰੀ, ਬੱਚਿਆਂ
ਦੇ ਖਰਚ ਅਤੇ ਥੋੜ੍ਹੀ ਜ਼ਮੀਨ
ਹੋਣ ਕਰਕੇ ਉਸਦਾ ਲੱਕ ਟੁੱਟਿਆ
ਪਿਆ ਸੀ।
ਦੋ ਸਾਲ ਪਹਿਲਾਂ ਲਏ ਕਰਜ਼ੇ
ਦਾ ਤਾਂ ਵਿਆਜ਼
ਵੀ ਨਹੀਂ ਸੀ ਮੁੜ ਰਿਹਾ ।
ਉਪਰੋਂ ਵੱਡੀ ਕੁੜੀ ਦੇ ਵਿਆਹ 'ਚ
ਕੁਝ ਹੀ ਦਿਨ ਰਹਿਣ ਕਰਕੇ
ਉਹ ਹੁਣ ਆੜਤੀਏ ਤੋਂ ਵਿਆਜੂ
ਪੈਸੇ ਲੈਣ ਲਈ ਮਜ਼ਬੂਰ ਹੋ ਗਿਆ
ਸੀ। ਪੈਸੇ ਦਾ ਇੰਤਜ਼ਾਮ ਕਰਕੇ
ਉਸ ਨੇ ਕੁੜੀ ਦੇ ਹੱਥ ਪੀਲੇ ਕਰ
ਦਿੱਤੇ। ਕਰਮ ਸਿਉਂ ਨੂੰ ਕਰਜ਼ੇ
ਦਾ ਫਿਕਰ ਲਗਾਤਾਰ ਖਾਈ
ਜਾ ਰਿਹਾ ਸੀ। ਪਰ ਪੱਕ
ਰਹੀ ਫਸਲ ਨੇ ਆਸ ਨੂੰ ਜਗਾਈ
ਰੱਖਿਆ ਸੀ।
"ਬਾਪੂ ! ਮੰਜੇ ਅੰਦਰ ਕਰੀਏ
ਮੀਂਹ ਆ ਗਿਐ।" ਦੀਪੇ ਨੇ ਰਾਤ
ਨੂੰ ਵਿਹੜੇ 'ਚ ਸੁੱਤੇ ਬਾਪੂ ਨੂੰ
ਹਲੂਣਿਆ, ਕੁਝ ਚਿਰਾਂ ਪਿਛੋਂ
ਝੱਖੜ ਹਨੇਰੀ ਨਾਲ ਗੜ੍ਹੇ ਪੈ
ਰਹੇ ਸਨ। ਕਰਮ ਸਿਉਂ
ਦਾ ਦਿਲ ਧੜਕ ਰਿਹਾ ਸੀ।
ਸਵੇਰੇ ਖੇਤਾਂ'ਚ ਜਾ ਕੇ ਦੇਖਿਆ
ਤਾਂ ਸਾਰੀ ਫਸਲ ਤਬਾਹ ਹੋ
ਗਈ ਸੀ। ਉਹ ਚੁੱਪਚਾਪ ਵਾਪਸ
ਆ ਕੇ ਕਮਰੇ ਚ ਲੇਟ ਗਿਆ।
ਅਚਾਨਕ ਉਠ ਕੇ ਸਿਰ
ਦਾ ਪਰਨਾ ਲਾਹ ਕੇ ਕਰਮ
ਸਿਉਂ ਨੇ ਆਪਣੇ ਗਲ'ਚ ਬੰਨ੍ਹ
ਲਿਆ।
"ਬਾਪੂ !ਬਾਪੂ ! ਸਰਕਾਰ ਨੇ
ਆਪਣਾ ਕਰਜ਼ਾ ਮੁਆਫ਼ ਕਰ
ਦਿੱਤੇ। ਹੁਣੇ ਟੀ. ਵੀ. 'ਚ ਖਬਰ
ਆਈ ਏ। ਭੱਜੇ ਆਉਂਦੇ ਦੀਪੇ ਨੇ
ਕਮਰੇ ਦਾ ਦਰਵਾਜ਼ਾ ਖੋਲਿਆ।
ਕਰਮ ਸਿਊਂ ਦੀ ਲਾਸ਼ ਪੱਖੇ
ਨਾਲ ਲਟਕ ਰਹੀ ਸੀ।"
ਕਰਜ਼ਾ ਮੁਕਤੀ ਦੀ ਖਬਰ ਆਉਣ
ਤੋਂ ਕੁਝ ਚਿਰ ਪਹਿਲਾਂ ਹੀ ਉਹ
ਕਰਜ਼ੇ ਤੋਂ ਮੁਕਤ ਹੋ ਚੁੱਕਿਆ ਸੀ।
 
Top