ਮੁਕਾਬਲੇ

ਮੁਕਾਬਲੇ ਨਾਂ ਲੜ੍ਹ "ਕਲਮ" ਤੂੰ, ਮੁਕਾਬਲਿਆਂ ਚ' ਹਾਰ ਏ,
ਪੱਖ-ਪੂਰ ਕਰ ਮਸ਼ਹੂਰੀ ਰੋਜ਼ ਹੁਣ ਛੱਪਦਾ ਇਸ਼ਤਿਹਾਰ ਏ,
ਤੇਰਾ ਗੁਣ ਪਾਉਣਾ ਇੱਥੇ ਬੱਸ ਕੁੱਜ ਰੁਬਾਈ ਪਸੰਦ ਲੋਕਾਂ
ਭੇਦ ਖੋਲ ਦਿੱਤਾ ਤੂੰ ਛੇਤੀ ਖੁੱਲੇ ਜੱਗ ਵਿੱਚਕਾਰ ਏ,
ਓਹ ਸਮਾਂ ਨਹੀਂ ਆਇਆ, ਜਦੋਂ ਆਮ ਬੰਦਾ ਵੀ ਦੁੱਖ ਫੋਲੇ
ਅਜੇ ਨਾਲਾਇਕਾਂ ਤੇ ਹੁਸ਼ਿਆਰਾਂ ਦੀ ਵਾਧੂ ਭਰਮਾਰ ਏ,
ਨਾਂ ਕਦੇ ਆਈਂ ਗੱਲਾਂ ਵਿੱਚ ਸੰਧੂ ਜੋ ਝੂਠਾ ਜੱਗ ਤੈਨੂੰ ਆਖੇ
ਪੈ ਜੇ ਪੜਦਾ ਨਾਂ ਤੇਰੀ ਮੱਤੇ, ਉਲ੍ਝਾਉਨਾਂ ਵਾਰ-ਵਾਰ ਏ,
ਕੀ ਲੈਣਾ ਨਿੱਤ ਲੋਕਾਂ ਮੂਹੋਂ ਦੱਸ, ਇਜ਼ੱਤ-ਸ਼ੌਹਰਤਾਂ ਕਮਾ ਕੇ
ਕਿਰਦਾਰ ਤੇਰੇ ਦਾ ਜੁਮਾਂ ਚੁੱਕਿਆ ਉੱਤੇ ਬੈਠੇ ਕਰਤਾਰ ਏ,

Gurjant Singh
 
Top