ਅਸਾ ਤਾ ਜੋਬਨ ਰੁੱਤੇ ਮਰਨਾ

~Guri_Gholia~

ਤੂੰ ਟੋਲਣ
ਅਸਾ ਤਾ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸੀਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾ ਤਾ ਜੋਬਨ ਰੁੱਤੇ ਮਰਨਾ

ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾ ਤਾਰਾ
ਜੋਬਨ ਰੁੱਤੇ ਆਸ਼ਿਕ਼ ਮਰਦੇ
ਜਾ ਕੋਈ ਕਰਮਾ ਵਾਲਾ
ਜਾ ਓਹ ਮਰਨ
ਕੀ ਜਿਨਾ ਲਿਖਾਏ
ਹਿਜਰ ਧੁਰੋ ਵਿਚ ਕਰਮਾ
ਹਿਜਰ ਤੁਹਾਡਾ ਅਸਾ ਮੁਬਾਰਿਕ
ਨਾਲ ਬਹਿਸ਼ਤੀ ਖੜਨਾ
ਅਸਾ ਤਾ ਜੋਬਨ ਰੁੱਤੇ ਮਰਨਾ


''ਸ਼ਿਵ ਕੁਮਾਰ ਬਟਾਲਵੀ ''
 
Top