ਪਲ



ਓਹ ਪਲ ਯਾਦਾਂ ਚ' ਆਬਾਦ, ਇਹ ਦਿਲ ਕਮਲਾ ਜਦੋਂ,
ਤੈਨੂੰ ਪਹਿਲੀ ਵਾਰੀ ਖੁਧ ਚ' ਲੱਗਾ ਸਮਾਉਣ ਸੀ......
ਨਾਂ ਕਦੇ ਈਨ ਕਿਸੇ ਦੀ ਮੰਨ੍ਹੀ, ਓਹ ਤਾਂ ਦਿਨ ਵੱਖਰਾ ਸੀ,
ਨਿਗਾਹ ਚੰਦਰੀ ਪਿੱਛੇ ਲੱਗ ਕੇ ਆਪਣਾ ਲੱਗਾ ਬਣਾਉਣ ਸੀ.......

ਇੱਕ ਵਾਰੀ ਐਸਾ ਤੱਕਿਆ
ਸਿਧਾ ਜਾਲ ਵਿਚ ਫਸਿਆ
ਨਾ ਕਦੇ ਫੇਰ ਹੱਸਿਆ
ਕੁੱਜ ਵੀ ਬੋਲਿਆ ਨਹੀਂ,
ਸ਼ਿਕੰਜਾ ਹੁਸਨਾਂ ਨੇ ਕੱਸਿਆ
ਕੇਹੜੇ ਰੋਗ ਏਹਨੂੰ ਡੱਸਇਆ
ਤੇਲ ਤਲੀਆਂ ਤੇ ਝੱਸਿਆ
ਮੁਖੋਂ ਬੋਲਿਆ ਨਹੀਂ ,
ਪ੍ਰੀਤ ਐਸੀ ਏਹਨੇ ਪਾਈ
ਫੇਰ ਅੱਖ ਨਾ ਮਿਲਾਈ
ਤੈਨੂੰ ਮੰਨ ਕੇ ਖੁਦਾਈ
ਸਿਰ ਲੱਗਾ ਝੁਕਾਉਣ ਸੀ
ਓਹ ਪਲ ਯਾਦਾਂ ਚ' ਆਬਾਦ, ਇਹ ਦਿਲ ਕਮਲਾ ......

ਫੇਰ ਐਸਾ ਏਹਨੇ ਚਾਹਿਆ
ਤੈਨੂੰ ਕਦੇ ਨਾ ਭੁਲਾਇਆ
ਤੇਰੀ ਦੀਦ ਨੇਂ ਸਤਾਇਆ
ਕਿਸੇ ਨੂੰ ਬੋਲਿਆ ਨਹੀਂ,
ਤੂੰ ਦਿਨੇਂ ਵੀ ਚੇਤੇ ਆਇਆ
ਰਾਤੀਂ ਯਾਦਾਂ ਨੇਂ ਰਵਾਇਆ
ਲੋਕਾਂ ਤੋਂ ਰੱਖਿਆ ਪਰਾਇਆ
ਭੇਦ ਖੋਲਿਆ ਨਹੀਂ,
ਬੱਸ ਯਾਦ ਤੈਨੂੰ ਕਰ
ਹੰਝੂ ਨੈਣਾ ਵਿਚ ਭਰ
ਏਹਨੇ ਸਭ ਲਿਆ ਜਰ
ਵਿਛੋੜਾ ਲੱਗਾ ਸਤਾਉਣ ਸੀ......
ਓਹ ਪਲ ਯਾਦਾਂ ਚ ਆਬਾਦ .........

ਐਵੇਂ ਕਰੀ ਜਾਨਾਂ ਘੌਲ
ਪਿਆਰ ਸੱਚਾ, ਨਹੀਂ ਮਖੌਲ
ਪੁੰਨ ਕਰਾਂ ਚਿੱਟੇ ਚੌਲ
ਤੂੰ ਕਿਓਂ ਆਉਂਦਾ ਹੀ ਨਹੀਂ,
ਹੁਣ ਹੋਰ ਨਾਂ ਤੂੰ ਰੋਲ
ਛੇਤੀ ਆਜਾ ਮੇਰੇ ਢੋਲ
ਕੀਤੇ ਜਾਵਾਂ ਨਾਂ ਮੈਂ ਡੋਲ
ਤੂ ਕਿਓਂ ਆਉਂਦਾ ਹੀ ਨਹੀਂ,
ਟੁੱਟਗੀ ਰੀਝ ਓਹ ਪਿਆਰੀ
ਨਾਲੇ ਦਿਲ ਦੀ ਖੁਮਾਰੀ
ਆਸਾਂ ਮਾਰੀ ਸੀ ਉਡਾਰੀ
ਜਦੋਂ ਤੂੰ ਲੱਗਾ ਆਉਣ ਸੀ.......
ਓਹ ਪਲ ਯਾਦਾਂ ਚ'..........

ਪੰਛੀ ਘਰਾਂ ਨੂੰ ਮੁੜ੍ਹ ਚੱਲੇ
ਹਾਏ ਵੇ ਛੱਡ ਨਾਂ ਤੂੰ ਪੱਲੇ
ਖਵਾਬ ਰਹਿ ਜਾਣੇ ਕੱਲੇ
ਤੂ ਕਿਓਂ ਤੁਰਦਾ ਨਹੀਂ,
ਜੇ ਤੂੰ ਆਵੇਂ ਮੇਰੇ ਵੱਲੇ
ਭਰ ਜਾਣੇ ਚਾਵਾਂ ਵਾਲੇ ਗੱਲੇ
ਮਿੰਨਤਾਂ ਚਰਨਾਂ ਦੇ ਥੱਲੇ
ਤੂੰ ਕਿਓਂ ਤੁਰਦਾ ਨਹੀਂ,
ਸੱਜਣਾਂ ਝਾਤੀ ਕੇਰਾਂ ਮਾਰ
ਵਿਚ ਛੱਡੀਂ ਨਾਂ ਕਰਾਰ
ਕਰੇ ਗੁਰਜੰਟ ਇੰਤਜ਼ਾਰ
ਤੈਨੂੰ ਲੱਗਾ ਮਨਾਉਣ ਸੀ.....

ਓਹ ਪਲ ਯਾੱਦਾਂ ਚ' ਆਬਾਦ, ਇਹ ਦਿਲ ਕਮਲਾ ਜਦੋਂ
ਤੈਨੂੰ ਪਹਿਲੀ ਵਾਰੀ ਖੁਧ ਚ' ਲੱਗਾ ਸਮਾਉਣ ਸੀ,
ਨਾ ਕਦੇ ਈਨ ਕਿਸੇ ਦੀ ਮੰਨੀ, ਓਹ ਤਾਂ ਦਿਨ ਵੱਖਰਾ ਸੀ,
ਨਿਗਾਹ ਚੰਦਰੀ ਪਿੱਛੇ ਲੱਗ ਕੇ ਲੱਗਾ ਆਪਣਾ ਬਣਾਉਣ ਸੀ ....ਤੈਨੂੰ ਆਪਣਾ ਲੱਗਾ ਬਣਾਉਣ ਸੀ
 
Last edited:
Top