ਚਾਨਣ ਦੀ ਥਾਂ ਨ੍ਹੇਰ ਲਿਆ ਸੂ -ਗ਼ਜ਼ਲ

ਚਾਨਣ ਦੀ ਥਾਂ ਨ੍ਹੇਰ ਲਿਆ ਸੂ
ਜੀਵਣ ਤੋਂ ਮੂੰਹ ਫੇਰ ਲਿਆ ਸੂ

ਇਕ ਤੇ ਸਾਨੂੰ ਮੌਤ ਸੂ ਵੇਚੀ
ਦੂਜਾ ਮੁੱਲ ਵੀ ਢੇਰ ਲਿਆ ਸੂ

ਮੇਰਾ ਵੇੜ੍ਹਾ ਵੱਟਿਓ ਵੱਟੇ
ਲੱਭਿਆ ਕੀ ਸੂ ਬੇਰ ਲਿਆ ਸੂ

ਚਾਰ ਚੁਫ਼ੇਰੇ ਬਦਲ ਨਹੀਂ ਜੇ
ਮੁੱਖ ਨੂੰ ਜ਼ੁਲਫ਼ਾਂ ਘੇਰ ਲਿਆ ਸੂ

ਅੱਥਰੂ ਨਹੀਂ ਜੇ ਉਹਦੀ ਪਲਕੇ
ਫ਼ਰ ਕੋਈ ਤਾਰਾ ਟੀਰ ਲਿਆ ਸੂ

ਮੌਤ ਸਰਾਹਣੇ ਆ ਬੈਠੀ ਏ
ਮੁੱਖ ਕੀ ਮੈਥੋਂ ਫੇਰ ਲਿਆ ਸੂ



ਕਮਰਉਜ਼ ਜ਼ਮਾਨ
 
Top