Punjab News ਗਦਾਫੀ ਨੂੰ ਗੁਪਤ ਥਾਂ ਤੇ ਦਫਨਾਇਆ

Gill Saab

Yaar Malang
ਲੀਬੀਆ ਦੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਕਰਨਲ ਗਦਾਫੀ ਦੀ ਲਾਸ਼ ਨੂੰ ਅਗਿਆਤ ਥਾਂ ਤੇ ਦਫਨਾ ਦਿੱਤਾ ਜਾਂਦਾ ਹੈ।

ਇਸ ਦੌਰਾਨ ਸਿਰਤ ਵਿੱਚ ਹੋਏ ਇੱਕ ਧਮਾਕੇ ਵਿੱਚ 50 ਵਿਅਕਤੀ ਮਾਰੇ ਹਨ।
ਸਰਕਾਰ ਦੇ ਬੁਲਾਰੇ ਨੇ ਇਕ ਬਿਆਨ ਵਿੱਚ ਕਿਹਾ ਕਿ ਗਦਾਫੀ ਨੂੰ ਸਵੇਰੇ ਦਫ਼ਨਾਇਆ ਗਿਆ । ਬੁਲਾਰੇ ਮੁਤਾਬਿਕ ਉਹਨਾਂ ਦੇ ਬੇਟੇ ਨੂੰ ਗਦਾਫੀ ਦੇ ਨਾਲ ਦਫ਼ਨ ਕੀਤਾ ਗਿਆ ਹੈ ਕਿ ਇਸ ਇਲਾਵਾ ਇੱਕ ਹੋਰ ਵਿਅਕਤੀ ਨੂੰ ਦਫਨਾਇਆ ਗਿਆ ਹੈ।
ਜਾਣਕਾਰੀ ਮੁਤਾਬਿਕ ਗਦਾਫੀ ਦੇ ਕੁਝ ਰਿਸ਼ਤੇਦਾਰ ਅਤੇ ਅਧਿਕਾਰੀ ਇਸ ਦੌਰਾਨ ਮੌਜੂਦ ਸਨ। ਸੋਮਵਾਰ ਤੱਕ ਉਸਦੀ ਲਾਸ਼ ਮਿਸਰਾਤਾ ਦੇ ਇੱਕ ਕੋਲਡ ਸਟੋਰ ਵਿੱਚ ਰੱਖੀ ਗਈ ਸੀ ।
ਗਦਾਫੀ ਦਾ ਪਰਿਵਾਰ ਚਾਹੁੰਦਾ ਸੀ ਕਿ ਉਸਨੂੰ ਸਿਰਤ ਸ਼ਹਿਰ ਦੇ ਨੇੜੇ ਦਫਨਾਇਆ ਜਾਵੇ ਪਰ ਅਧਿਕਾਰੀਆਂ ਨੇ ਉਸਨੂੰ ਗੁਪਤ ਰੂਪ ਵਿੱਚ ਦਫਨਾਉਣ ਲਈ ਤਰਜੀਹ ਦਿੱਤੀ ।
ਅਧਿਕਾਰੀ ਮੁਤਾਬਿਕ ਹੁਣ ਉਸਦੀ ਲਾਸ਼ ਨੂੰ ਦਫਨਾਉਣਾ ਬਹੁਤ ਜਰੂਰੀ ਸੀ ਕਿਉਂਕਿ ਹੁਣ ਲਾਸ਼ ਖਰਾਬ ਹੋਣੀ ਸੁਰੂ ਹੋ ਗਈ ਸੀ ।
ਚਾਰ ਦਿਨ ਦੀ ਸੋਚ ਵਿਚਾਰ ਮਗਰੋਂ ਉਸਨੂੰ ਅਣਦੱਸੀ ਥਾਂ ਦਫਨਾਉਣਾ ਹੀ ਬਿਹਤਰ ਸਮਝਿਆ ਕਿਉਂਕਿ ਅਧਿਕਾਰੀ ਸਮਝਦੇ ਸਨ ਕਿ ਜੇਕਰ ਉਸਦੀ ਜਨਤਕ ਥਾਂ ਤੇ ਦਫਨਾਇਆ ਗਿਆ ਤਾਂ ਉਸਦੇ ਹਮਾਇਤੀ ਸਮਾਰਕ ਬਣਾ ਸਕਦੇ ਹਨ ਜਾ ਫਿਰ ਵਿਰੋਧੀ ਉਸਨੂੰ ਨਿਸ਼ਾਨਾ ਬਣਾ ਸਕਦੇ ਸਨ।
 
Top