ਹਜ਼ਾਰੇ ਵੱਲੋਂ ਕਾਂਗਰਸ ਨੂੰ ਅਲਟੀਮੇਟਮ

[MarJana]

Prime VIP
ਅੰਨਾ ਹਜ਼ਾਰੇ ਨੇ ਜਨ ਲੋਕਪਾਲ ਦੇ ਮੁੱਦੇ ‘ਤੇ ਕਾਂਗਰਸ ਨੂੰ ਨੋਟਿਸ ਦਿੰਦਿਆਂ ਕਿਹਾ ਕਿ ਜੇ ਕੇਂਦਰ ਸਰਕਾਰ ਪਾਰਲੀਮੈਂਟ ਦੇ ਸਰਦ ਰੁੱਤ ਦੇ ਇਜਲਾਸ ਦੌਰਾਨ ਭ੍ਰਿਸ਼ਟਾਚਾਰ ਵਿਰੋਧੀ ਬਿੱਲ ਪਾਸ ਕਰਵਾਉਣ ‘ਚ ਨਾਕਾਮ ਰਹਿੰਦੀ ਹੈ ਤਾਂ ਜਿਨ੍ਹਾਂ ਰਾਜਾਂ ਵਿਚ ਚੋਣਾਂ ਆ ਰਹੀਆਂ ਹਨ ਉਥੇ ਉਹ ਪਾਰਟੀ ਦੇ ਖ਼ਿਲਾਫ਼ ਮੁਹਿੰਮ ਚਲਾਉਣਗੇ।
ਪੁਣੇ ਤੋਂ 50 ਕਿਲੋਮੀਟਰ ਦੂਰ ਆਪਣੇ ਜੱਦੀ ਪਿੰਡ ਵਿਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਹਰਿਆਣਾ ਹਿਸਾਰ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਨਗੇ ਕਿ ਉਹ ਕਾਂਗਰਸ ਦੇ ਉਮੀਦਵਾਰ ਦੀ ਹਮਾਇਤ ਨਾ ਕਰਨ ਕਿਉਂਕਿ ਪਾਰਟੀ ਜਾਣ-ਬੁੱਝ ਕੇ ਜਨ ਲੋਕਪਾਲ ਬਿੱਲ ਲੈ ਕੇ ਨਹੀਂ ਆ ਰਹੀ। ਉਨ੍ਹਾਂ ਕਿਹਾ, ਜੇ ਜਨ ਲੋਕਪਾਲ ਬਿੱਲ ਸਰਦ ਰੁੱਤ ਇਜਲਾਸ ਵਿਚ ਪਾਸ ਨਾ ਕੀਤਾ ਗਿਆ ਤਾਂ ਮੈਂ ਕਾਂਗਰਸ ਦਾ ਨਾਂ ਲੈ ਕੇ ਵੋਟਰਾਂ ਨੂੰ ਆਖਾਂਗਾ ਕਿ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਨਾ ਪਾਈਆਂ ਜਾਣ।” ਉਨ੍ਹਾਂ ਐਲਾਨ ਕੀਤਾ ਕਿ ਉਹ 13 ਤੋਂ 15 ਅਕਤੂਬਰ ਵਿਚਕਾਰ ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਗੋਆ ਅਤੇ ਮਣੀਪੁਰ ਦਾ ਦੌਰਾ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਚੋਣ ਅਮਲ ਸ਼ੁਰੂ ਹੋਣ ਤੋਂ ਪਹਿਲਾਂ ਉਹ ਤਿੰਨ ਦਿਨ ਲਖਨਊ ਵਿਚ ਵਰਤ ਰੱਖਣਗੇ।
ਸ੍ਰੀ ਹਜ਼ਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਅਤੇ ਹੋਰਨਾਂ ਵੱਲੋਂ ਜਨ ਲੋਕਪਾਲ ਬਿੱਲ ਦੀ ਹਮਾਇਤ ਵਿਚ ਪੱਤਰ ਮਿਲੇ ਹਨ ਪਰ ਕਾਂਗਰਸੀ ਦੀ ਤਰਫੋਂ ਨਹੀਂ ਮਿਲਿਆ।
ਜਦੋਂ ਸ੍ਰੀ ਹਜ਼ਾਰੇ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਭਾਜਪਾ ਦਾ ਹਮਾਇਤੀ ਹੋਣ ਕਰਕੇ ਨਿਸ਼ਾਨਾ ਬਣਾਏ ਜਾਣ ਦਾ ਖਤਰਾ ਹੈ ਤਾਂ ਉਨ੍ਹਾਂ ਕਿਹਾ, ”ਮੈਂ ਆਪਣੀ ਸਾਰੀ ਜ਼ਿੰਦਗੀ ‘ਚ ਭਾਜਪਾ ਜਾਂ ਆਰ.ਐਸ.ਐਸ. ਨਾਲ ਇਕ ਵਾਰ ਵੀ ਨਹੀਂ ਜੁੜਿਆ ਅਤੇ ਨਾ ਹੀ ਹੀ ਮੈਂ ਕਦੇ ਉਨ੍ਹਾਂ ਦੀ ਕਿਸੇ ਮੀਟਿੰਗ ‘ਚ ਹਿੱਸਾ ਲਿਆ।”
ਇਕ ਸੁਆਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵੱਲੋਂ ਉਸ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਆਈ.ਪੀ.ਐਸ. ਅਫਸਰ ਸੰਜੀਵ ਭੱਟ ਨੂੰ ਗ੍ਰਿਫਤਾਰ ਕਰਵਾਉਣਾ ਗ਼ਲਤ ਹੈ।
ਅੰਨਾ ਟੀਮ ਦੇ ਮੈਂਬਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਮੁਹਿੰਮ ਸਿਆਸੀ ਹੈ ਪਰ ਉਹ ਚੋਣਾਂ ਨਹੀਂ ਲੜਨਗੇ। 2 ਜੀ ਮਾਮਲੇ ‘ਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਅਗਨੀ ਪ੍ਰੀਖਿਆ ਦੇਣ ਤੋਂ ਭੱਜਣਾ ਨਹੀਂ ਚਾਹੀਦਾ।
ਜਦੋਂ ਸ੍ਰੀ ਕੇਜਰੀਵਾਲ ਤੋਂ ਜਨ ਲੋਕਪਾਲ ਬਿੱਲ ਬਾਰੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਦੇ ਇਤਰਾਜ਼ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਸ ਦੇ ਇਤਰਾਜ਼ ਦਾ ਕੋਈ ਮਾਅਨਾ ਨਹੀਂ ਕਿਉਂਕਿ ਪਾਰਲੀਮੈਂਟ ਵੱਲੋਂ ਬਿੱਲ ਪਾਸ ਕਰਨ ‘ਤੇ ਹਰ ਕਿਸੇ ਨੂੰ ਇਹ ਲਾਗੂ ਕਰਨਾ ਪਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਸ੍ਰੀ ਹਜ਼ਾਰੇ ਕਿਸੇ ਦੀ ਹਮਾਇਤ ਨਹੀਂ ਕਰ ਰਹੇ ਅਤੇ ਇਹ ਫੈਸਲਾ ਮੁਕਾਮੀ ਲੋਕ ਹੀ ਕਰਨਗੇ ਕਿ ਉਹ ਕਿਨ੍ਹਾਂ ਨੂੰ ਵੋਟ ਦੇਣਗੇ। ਕਾਂਗਰਸ ਦੇ ਸਾਫ-ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਹਮਾਇਤ ਦੇਣ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਵਿਅਕਤੀਗਤ ਆਗੂਆਂ ਦੀ ਉਦੋਂ ਕੋਈ ਸੱਦ-ਪੁੱਛ ਨਹੀਂ ਹੁੰਦੀ ਜਦੋਂ ਕਿਸੇ ਮੁੱਦੇ ‘ਤੇ ਪਾਰਟੀ ਵਿਪ੍ਹ ਜਾਰੀ ਕਰ ਦਿੰਦੀ ਹੈ। ”ਜੇ ਕੋਈ ਵਿਅਕਤੀ ਸਵੱਛ ਅਕਸ ਵਾਲਾ ਵੀ ਹੋਵੇ ਤਾਂ ਬਹੁਤਾ ਫਰਕ ਨਹੀਂ ਪੈਂਦਾ ਜਦਕਿ ਪਾਰਟੀ ਵਿਪ੍ਹ ਜਾਰੀ ਕਰ ਦਿੰਦੀ ਹੈ। ਇਸ ਲਈ ਪਾਰਟੀ ਹੀ ਮਹੱਤਵ ਰੱਖਦੀ ਹੈ। ਸਾਨੂੰ ਜਨ ਲੋਕਪਾਲ ਬਿੱਲ ਇੱਕ ਮੁੱਦਾ ਬਣਾਉਣਾ ਪਵੇਗਾ। ਕਾਂਗਰਸ ਨੂੰ ਵੋਟ ਨਹੀਂ ਦੇਣੀ ਚਾਹੀਦੀ।”
 

Attachments

  • 4ptnw7.jpg
    4ptnw7.jpg
    123.6 KB · Views: 76
Top