ਸਿੱਖਾਂ ਨੂੰ ਦਿੱਲੀ ਖਾ ਜਾਵੇਗੀ

ਜਿਵੇ ਤੋਤੇ ਨੂੰ ਬਿੱਲੀ ਖਾ ਗਈ ਸਿੱਖਾਂ ਨੂੰ ਦਿੱਲੀ ਖਾ ਜਾਵੇਗੀ ਭਾਈ ਸਰਬਜੀਤ ਸਿੰਘ ਜੀ ਜੇਲ ਤੋ ਰਿਹਾ ਹੋ ਕੇ ਆਏ ਤਾਂ ਕੀ ਦੇਖਦੇ ਹਨ ਕਿ ਘਰ ਵਿਚ ਇਕ ਤੋਤਾ ਪਿਜਰੇ ਵਿਚ ਬੰਦ ਹੈ ਉਹਨਾ ਸਹਿਜਸੁਭ ਹੀ ਕਿਹਾ ਕਿ ਅਸੀ ਤਾਂ ਕੌਮ ਦੀਆ ਗੁਲਾਮੀ ਦੀਆ ਜੰਜੀਰਾਂ ਤੋੜਨ ਲਈ ਲੜ ਰਹੇ ਹਾਂ ਤੇ ਮੇਰੇ ਆਪਣੇ ਘਰ ਵਿਚ ਇਹ ਪੰਛੀ ਕੈਦ ਹੈ ਪਿਤਾ ਜੀ ਕਹਿਣ ਲੱਗੇ ਸਵੇਰੇ ਅਜਾਦ ਕਰ ਦਿਆਗੇ ਅਗਲੇ ਦਿਨ ਜਦੋ ਤੋਤੇ ਵਾਲਾ ਪਿਜਰਾ ਬਾਹਰ ਕੱਢਿਆ ਤਾਂ ਬਹੁਤ ਸਾਰੇ ਤੋਤੇ ਪਿੰਜਰੇ ਦੇ ਆਲੇ ਦੁਆਲੇ ਆਣ ਬੈਠੇ ਤੇ ਆਪਣੇ ਗੁਲਾਮ ਸਾਥੀ ਨੂੰ ਅਵਾਜਾ ਮਾਰਨ ਲੱਗੇ ਇਸ ਤਰਾਂ ਮਹਿਸੂਸ ਹੋ ਰਿਹਾ ਸੀ ਜਿਵੇ ਸ਼ਹੀਦ ਸਿੰਘ ਸਿੱਖ ਕੌਮ ਨੂੰ ਆਜ਼ਾਦ ਹੋਣ ਲਈ ਵੰਗਾਰ ਰਹੇ ਹੋਣ ਪਿਤਾ ਜੀ ਨੇ ਪਿੰਜਰਾ ਖੋਲ ਦਿੱਤਾ ਸਾਨੂੰ ਆਸ ਸੀ ਕਿ ਤੋਤਾ ਉਡ ਜਾਵੇਗਾ ਪਰ ਇਹ ਕੀ ਤੋਤਾ ਪਿੰਜਰੇ ਵਿਚੋ ਨਿਕਲਣ ਨੂੰ ਤਿਆਰ ਨਹੀ ਸੀ ਵੱਡੇ ਭਰਾ ਨੇ ਡਰਾ ਕੇ ਬਾਹਰ ਕੱਢਿਆ ਤੇ ਪਿੰਜਰੇ ਦਾ ਢੱਕਣ ਬੰਦ ਕਰ ਦਿਤਾ ਪਰ ਤੋਤਾ ਫਿਰ ਪਿੰਜਰੇ ਉਤੇ ਅਾਣ ਬੈਠਾ ਅਸਾਂ ਮਹਿਸੂਸ ਕੀਤਾ ਤੋਤੇ ਨੂੰ ਪਿੰਜਰੇ ਦੀ ਗੁਲਾਮੀ ਦੀ ਆਦਤ ਹੋ ਗਈ ਹੈ ਸਭ ਕੁਝ ਪਿੰਜਰੇ ਵਿਚ ਮਿਲਦਾ ਇਸ ਕਰਕੇ ਤੋਤਾ ਹੱਡ ਹਰਾਮ ਹੋ ਗਿਆ ਅਸੀ ਹੱਸਦੇ ਸੀ ਕੇ ਸਿਖਾਂ ਦੇ ਘਰ ਰਹਿ ਕੇ ਤੋਤਾ ਵੀ ਸਿੱਖ ਹੋ ਗਿਆ ਫਿਰ ਅਸੀ ਸੋਚਦੇ ਕਿ ਹਾਂ ਸੱਚਮੁਚ ਹੀ ਸਿੱਖਾਂ ਵਾਂਗ ਗੁਲਾਮ ਰਹਿਣਾਂ ਇਸ ਦੀ ਆਦਤ ਬਣ ਗਈ ਹੈ ਇਸਦੇ ਅਜਾਦ ਸਾਥੀ ਜੋ ਮਰਜੀ ਕਹੀ ਜਾਣ ਇਹ ਸਿੱਖਾਂ ਵਾਂਗ ਪਿੰਜਰੇ ਦਾ ਕੈਦੀ ਬਣਿਆ ਰਹੇਗਾ ਕਿਉਕਿ ਇਸ ਨੂੰ ਸਿੱਖਾਂ ਵਾਂਗ ਅਜਾਦੀ ਦੇ ਅਰਥ ਹੀ ਭੁੱਲ ਗਏ ਹਨ ਇਕ ਦਿਨ ਉਸ ਤੋਤੇ ਨੂੰ ਬਿੱਲੀ ਖਾ ਗਈ ਤੋਤੇ ਤਾਂ ਅਸਮਾਨੀ ਉਡਾਰੀਆਂ ਲਾਉਦੇ ਨੇ ਫਰ ਇਸ ਨੂੰ ਬਿੱਲੀ ਕਿਵੇ ਖਾ ਗਈ? ਕੀ ਸਿੱਖਾਂ ਨਾਲ ਵੀ ਏਹਾ ਹੀ ਹੋਵੇਗਾ ? ਜੇਕਰ ਸਿੱਖਾਂ ਨੇ ਵੀ ਤੋਤੇ ਦੀ ਤਰਾਂ ਪਿੰਜਰੇ ਦਾ ਮੋਹ ਛੱਡ ਅਜ਼ਾਦ ਉਡਾਰੀ ਨਾ ਭਰੀ ਤਾਂ ਜਿਵੇ ਤੋਤੇ ਨੂੰ ਬਿੱਲੀ ਖਾ ਗਈ ਸਿੱਖਾਂ ਨੂੰ ਦਿੱਲੀ ਖਾ ਜਾਵੇਗੀ ਵੀਰੋ ਹਾਲੇ ਵਕਤ ਹੈ ਸਮਝੋ
ਅਜਹੂੰ ਸਮਝ ਕਿਛੁ ਬਗਰਿਉ ਨਾਹੀ.
 
Top