ਸਿ੍ਸ਼ਟੀ ਆਰੰਭ ਤੋ ਹੈ ਚਰਚਾ ਅਕਾਲ ਤੇਰਾ

ਸਿ੍ਸ਼ਟੀ ਆਰੰਭ ਤੋ ਹੈ ਚਰਚਾ ਅਕਾਲ ਤੇਰਾ ,
ਹੋਇਆ ਨਾ ਹਲ ਹੁਣ ਤੱਕ ਮੁਸ਼ਕਲ ਸਵਾਲ ਤੇਰਾ |

ਸੂਖਮ ਹੈ ਰੂਪ ਤੇਰਾ ਜ਼ੱਰੇ ਦੇ ਅਰਥ ਹਿੱਸੇ ,
ਅਚਰਜ ਵਿਰਾਟ ਦਰਸ਼ਨ ਅਦੁਭਤ ਵਿਸ਼ਾਲ ਤੇਰਾ|

ਮਯੂਸ ਨਾਸਤਿਕ ਹਨ ਹੈਰਾਨ ਆਸਤਿਕ ਵੀ,
ਮਿਲਦਾ ਸੁਰਗ ਨਾਹੀ ਰੱਤੀ ਰਵਾਲ ਤੇਰਾ |

ਓ ਤਰਸਵਾਨ ਦਾਂਤਾ ਕਰ ਰਹਿਮ ਸੋ ਹੋ ਪਰਾਪਤ ,
ਸੁਥਰਾ ਪਿਆਸਿਆ ਨੂੰ ਸ਼ਰਬਤ ਵਿਸਾਲ ਤੇਰਾ |
 
Top