ਕਾਹਤੋਂ ਹੈਂ ਮਜ਼ਬੂਰ ਜੇ ਤੇਰੀ ਕੋਈ ਲਾਚਾਰੀ ਨਹੀਂ..

ਹੇਕਾਂ ਲੰਮੀਆਂ ਲਾ ਲਾ ਗੀਤ ਗੁਰਾਂ ਦੇ ਗਾਉਂਦਾ ਏਂ,


ਸਿਰ ਮੂੰਹ ਮੁੰਨਿਆ ਹੋਇਆ ਕੰਨੀ ਨੱਤੀਆਂ ਪਾਉਂਦਾ ਏਂ,


ਮੋਹਰ ਗੁਰੂ ਦੀ ਕੋਲ ਨਹੀਂ ਕਾਹਦਾ ਸਿੱਖ ਅਖਵਾਉਂਦਾ ਏਂ,


ਕਬਰਾਂ ਤਕੀਏ ਅਤੇ ਸਮਾਧੀ ਸਿਰ ਨਿਵਾਉਂਦਾ ਏਂ,

ਗੁਰੂ ਦੇ ਦਰ ਵੱਲ ਲਾਉਂਦੀ ਤੇਰੀ ਸੋਚ ਉਡਾਰੀ ਨਹੀਂ


ਕਾਹਤੋਂ ਹੈਂ ਮਜ਼ਬੂਰ ਜੇ ਤੇਰੀ ਕੋਈ ਲਾਚਾਰੀ ਨਹੀਂ.........
 
Top