ਅਖੀਰ ਵੇਲਾ ਆ ਗਿਆ

~Guri_Gholia~

ਤੂੰ ਟੋਲਣ
ਅਰਸਿਆਂ ਪਹਿਲਾਂ ਬਲਿਆ ਦੀਵਾ ਬੁਝਣ ਦਾ ਵੇਲਾ ਆ ਗਿਆ,
ਸਾਹਾਂ ਦੀ ਡੋਰ ਤੇ ਕਰਮਾਂ ਦਾ ਕਫ਼ਿਲਾ ਟੁਟਣ ਵੇਲਾ ਆ ਗਿਆ,
ਭਰੀ ਮਹਿਫ਼ਿਲ ਚ ਜੋ ਸਿਰ ਉਠਾ ਕੇ ਚੱਲਦਾ ਸੀ,
ਅੱਜ ਓਹਦਾ ਸਭ ਮੂਹਰੇ ਝੁਕਣ ਦਾ ਵੇਲਾ ਆ ਗਿਆ..
ਬੈਠਾ ਲਾਚਾਰ, ਸਮੇਂ ਤੋਂ ਖਾ ਕੇ ਮਾਰ,
ਜ਼ਿਂਦਗੀ ਦੇ ਦਿਨ ਚਾਰ,ਕਿਉਂ ਸਮਝੀ ਗਿਆ ਹਜ਼ਾਰ,
ਹੁਣ ਮੌਤ ਦੀ ਚਾਦਰ ਵਿਚ ਸਦੈਵੀਂ ਲੁਕਣ ਦਾ ਵੇਲਾ ਆ ਗਿਆ,,
ਓਹਦੇ ਤੇਜੀਂ ਝਲਕਦਾ ਨੂਰ,ਇਸ ਗੱਲ ਦਾ ਓਸ ਕੀਤਾ ਗਰੂਰ
ਹੁਣ ਡੁਲ੍ਹ ਗਿਆ ਚਿਹਰੇ ਤੋਂ ਨੂਰ ਉਮਰ ਨੇ ਉਸਨੁ ਕੀਤਾ ਚੂਰ,
ਅੱਜ ਉਹਦਾ ਗਰੂਰ ਮੁੱਕਣ ਦਾ ਵੇਲਾ ਆ ਗਿਆ..
 
Top