ਬਾਬਾ ਤੇ ਮਰਦਾਨਾ

~Guri_Gholia~

ਤੂੰ ਟੋਲਣ
ਬਾਬਾ ਤੇ ਮਰਦਾਨੜਾ ਨਿੱਤ ਫਿਰਦੇ ਦੇਸ ਬਿਦੇਸ, ਕਦੇ ਤਾਂ ਵਿਚ ਬਨਾਰਸ ਕਾਸ਼ੀ ਕਰਨ ਗੁਣੀ ਸੰਗ ਭੇਟ।
ਕੱਛ ਮੁਸੱਲਾ ਹੱਥ ਵਿਚ ਗੀਤਾ ਅਜਬ ਫਕੀਰੀ ਵੇਸ, ਆ ਆ ਬੈਠਣ ਗੋਸ਼ਟ ਕਰਦੇ ਪੀਰ ਬ੍ਰਾਹਮਣ ਸ਼ੇਖ਼ ॥
ਨਾ ਕੋਈ ਹਿੰਦੂ ਨਾ ਕੋਈ ਮੁਸਲਿਮ ਕਰਦਾ ਅਜਬ ਆਦੇਸ਼, ਗੰਗਾ ਉਲਟਾ ਅਰਘ ਚੜ੍ਹਾਵੇ ਸਿੰਜੇ ਆਪਣੇ ਖੇਤ ।
ਹਉਂ ਵਿਚ ਆਏ ਹਉਂ ਵਿਚ ਮੋਏ ਡਰਦੇ ੳਹਨੂੰ ਵੇਖ, ਰੱਬ ਨੂੰ ਨਾ ਉਹ ਅਲਾਹ ਆਖੇ ਤੇ ਨਾ ਰਾਮ ਮਹੇਸ਼ ॥
ਕਹਵੇ ਅਜੂਨੀ ਕਹਵੇ ਅਮੂਰਤ ਨਿਰਭਾਓ ਆਭੇਖ, ਜੰਗਲ ਨਦੀਆਂ ਚੀਰ ਕੇ ਬੇਲੇ ਗਾਹ ਤੇ ਥਲ ਦੀ ਰੇਤ ।
ਇਕ ਦਿਨ ਪਹੁੰਚੇ ਤੁਰਦੇ ਤੁਰਦੇ ਕਾਮ-ਰੂਪ ਦੇ ਦੇਸ਼, ਵਣ ਤ੍ਰਿਣ ਸਾਰਾ ਮਹਿਕੀਂ ਭਰਿਆ ਲੈਹ ਲੈਹ ਕਰਦੇ ਖੇਤ ॥
ਰਾਜ ਤ੍ਰੀਆ4 ਇਸ ਨਗਰੀ ਵਿਚ ਅਰਧ-ਨਗਨ ਜਿਹੇ ਵੇਸ, ਨੂਰ ਸ਼ਾਹ ਰਾਣੀ ਦਾ ਨਾਓਂ ਗਜ਼ ਗਜ਼ ਲੰਮੇ ਕੇਸ ।
ਮਰਦਾਨੇ ਨੂੰ ਭੁੱਖ ਆ ਲੱਗੀ ਵੱਲ ਮਹਿਲਾ ਦੇ ਵੇਖ ਝੱਟ ਬਾਬੇ ਨੇ ਮਰਦਾਨੇ ਨੂੰ ਕੀਤਾ ਇਹ ਆਦੇਸ਼ ॥
ਜਾ ਮਰਦਾਨਿਆਂ ਭਿਖਿਆ ਲੈ ਆ ਭੁੱਖ ਜੋ ਤੇਰੇ ਪੇਟ ।

ਸ਼ਿਵ ਕੁਮਾਰ ਬਟਾਲਵੀ
 
Top