ਆਸ ਤੇ ਸ਼ਰਾਬ

ਇੱਕ ਆਸ ਤੇ ਦੂਜੀ ਸ਼ਰਾਬ ਹਮੇਸ਼ਾਂ ਵਧਦੀ ਰਹਿੰਦੀ ਏ
ਪੈਸੇ ਦੀ ਤਲਾਸ਼ ਚ' ਹੋਣੇ ਤੱਕ ਲਾਸ਼ ਜੀ ਜਿੰਦ ਸਾਡੀ ਭੱਜਦੀ ਰਹਿੰਦੀ ਏ

ਕਿਸੇ ਦਾ ਚੰਗਾ ਨਹੀਂ ਬੰਦਾ ਜਰਦਾ
ਗਰੀਬ ਲਈ ਨਾਂ, ਹਾਮੀ ਤਕੜੇ ਦੀ ਭਰਦਾ
ਮਹਿਮਾ ਬੱਸ ਆਪਣੀ ਸਦਾ ਹੀ ਹੋਵੇ
ਪਿੱਛੋਂ ਕੋਈ ਹੱਸੇ ਭਲਾ ਕੋਈ ਰੋਵੇ
ਜਿਥੇ ਦਾਅ ਲੱਗਜੇ ਜਾਂ ਤੁੱਕਾ ਵੱਜਜੇ
ਇਹ ਦੁਨੀਆਂ ਠੱਗਦੀ ਰਹਿੰਦੀ ਏ !

ਜੀ ਰਿਸ਼ਤੇ-ਨਾਤੇ ਸਾਰੇ ਹੁਣ ਮੁੱਕਗੇ
ਸੱਤ ਦਿਨਾ ਵਾਲੇ ਵਿਆਹ ਪੱਲਾਂ ਤੇ ਰੁਕਗੇ
ਰਹਿੰਦੇ ਸਾਰੇ ਮਗਨ ਦੇਖਣੇ ਚ' ਨਗਨ
ਕੌਣ ਕਿੰਨੇ ਦਿੰਦਾ ਹੋਇਆ ਕਿੰਨਾ ਸ਼ਗਨ
ਸ਼ਰੀਕ ਦੀ ਝੰਡੀ ਨਾ ਕਿਦਰੇ ਹੋ ਜੇ
ਗੱਲ ਡੂੰਘੀ ਟੋਹ ਜੇ ਸੀਨੇ ਵਿੱਚ ਮਘਦੀ ਰਹਿੰਦੀ ਏ!

ਸਚ ਵੀ ਝੂਠ ਬਣ ਗਿਆ ਯਾਰੋ
ਹੱਕ ਦੀਆਂ ਗੱਲਾਂ ਨਾ ਤੁਸੀਂ ਵਿਚਾਰੋ
ਰੋਜ ਅਨਗਿਨਤ ਮਾਸੂਮ ਇੱਥੇ ਮਰਦੇ
ਕਚਹਿਰੀਆਂ ਚ' ਫੈਸਲੇ ਮੰਤਰੀ ਕਰਦੇ
ਵਕੀਲ ਵੀ ਝੂਠੇ ਵਸੀਹਤ ਤੇ ਗੂਠੇ
ਗੱਲ ਨਾਂ ਜੱਜ ਦੀ ਰਹਿੰਦੀ ਏ!

ਅਮੀਰਾਂ ਦਾ ਪੇਸ਼ਾ ਬਣ ਗਿਆ ਇਸ਼ਕ਼
ਗਰੀਬਾਂ ਨੂੰ ਰੋਲ ਰਿਹਾ ਇਹ ਇਸ਼ਕ਼
ਦਿਲਾਂ ਵਿੱਚ ਸੱਚਾ ਪਿਆਰ ਨਹੀ ਰਹਿ ਗਿਆ
ਸ਼ਰੀਰਾਂ ਦੀ ਮੰਡੀ ਬਣ ਕੋਠੇ ਬਹਿ ਗਿਆ
ਜੀ ਮਰਗੀ ਸ਼ਰਮ ਭੁੱਲ ਗਏ ਸਾਨੂੰ ਧਰਮ
ਇਜ਼ੱਤ ਨਾਂ ਪੱਗ ਦੀ ਰਹਿੰਦੀ ਏ!

ਨਾਂ ਰਿਸ਼ਤੇ ਜੁੜਦੇ ਜਮੀਨਾਂ ਘੱਟ ਨੇਂ
ਧੀ-ਪੁੱਤਰਾਂ ਦੇ ਮੁੱਲ ਯਾਰੋ ਪਾਉਂਦੇ ਜੱਟ ਨੇਂ
ਵਿਆਹ ਦੋ ਨੰਬਰੀ "ਗਰੰਥ" ਮੂਹਰੇ ਤੁਰਦੇ
ਵਿਦੇਸ਼ ਜਾਣ ਮਾਰੇ ਭੋਰਾ ਨਹੀਂ ਝੁਰਦੇ
ਜੇ ਨਾਂ ਓਹ(ਗਰੰਥ) ਬੋਲੇ, ਵਪਾਰ ਇਹਨਾ ਖੋਲੇ
ਭੋਰਾ ਨਾਂ ਡੋਲੇ ਨੀਤ ਨਾਂ ਚੱਜਦੀ ਰਹਿੰਦੀ ਏ!

ਲੋਕਾਂ ਦੇ ਪਿੱਛੇ ਮੈਂ ਲੱਗਿਆ ਫਿਰਦਾ
ਆਪਣੀ ਹੀ ਨਿਗਾਹ ਵਿੱਚ ਰੋਜ਼ ਮੈਂ ਗਿਰਦਾ
ਧੋਖਾ ਦੇਣਾ ਸਭ ਇੱਕ ਕੰਮ ਮੇਰਾ ਹੋ ਗਿਆ
ਕੱਦ ਮੁੱਕੂ ਕਲਜੁਗ ਸ਼ੁਰੂ ਜੋ ਇਹ ਹੋ ਗਿਆ
ਜੋ ਮੰਨ ਆਉਂਦਾ ਕਰਾਂ, ਨਾ ਕਿਸੇ ਤੋਂ ਡਰਾਂ
ਭਲਾ ਆਤਮਾਂ ਮੇਰੀ ਸੱਦਦੀ ਰਹਿੰਦੀ ਏ!

ਭਗਤ ਤੇ ਉਦਮ ਨਾਮ ਬੱਸ ਯਾਦ ਨੇਂ
ਸਾਜੇ ਸੀ ਜੋ ਸੁਪਨੇ ਓਹ ਕਿੱਥੇ ਆਬਾਦ ਨੇਂ
ਔਲਾਦ ਓਹਨਾ ਦੀ ਨੇਂ ਮੁੱਲ ਕਿੱਡਾ ਪਾਤਾ
ਦੇਸ਼ ਲਈ ਕੀ ਲੜਨਾ ਅਸਾਂ ਜਮੀਰ ਹੀ ਮਰਾਤਾ
ਓਹੋ ਕੁਰਬਾਨੀਆਂ ਕਿਓਂ ਭੁੱਲਦੀਆਂ ਜਾਂਦੀਆਂ
ਇਹ ਗੱਲ ਮੈਨੂੰ ਵੱਡਦੀ ਰਹਿੰਦੀ ਏ!

ਬਾਪੂ ਕਹਿੰਦਾ ਪੁੱਤਰਾ, ਓ ਗੱਲ ਸੁਨ ਮੇਰੀ
ਵਿਦੇਸ਼ ਵਿੱਚ ਰਹਿ ਕੇ ਨਾ ਵਿਰਸਾ ਬਿਖੇਰੀ
ਐਸ਼ ਤੂੰ ਕਰਨੀਂ, ਕਰ ਲਈਂ ਜਿਹਨੀ ਚਾਹਵੇਂ
ਪਰ ਲੱਗੇ ਤੂੰ ਪੰਜਾਬੀ ਵਾਪਿਸ ਜੱਦ ਆਵੇਂ
ਚੇਤੇ ਰੱਖੀ ਕਰਮ, ਨਾਂ ਭੁੱਲ ਜਾਈਂ ਸ਼ਰਮ
ਇਹ ਦੁਨੀਆਂ ਤਾਂ ਫਬਦੀ ਰਹਿੰਦੀ ਏ!

ਸੁਣ ਗੁਰਜੰਟ ਰੀਝ ਇੱਕ ਬੁਣ ਲੈ
ਨਾਲ ਜਿਹਨੇ ਜਾਣਾ ਗਾ ਝੱਟ ਓਹਦਾ ਗੁਣ ਲੈ
ਦਿਨੋਂ-ਦਿਨ ਦੁਨੀਆਂ ਹੋ ਗਈ ਬੜੀ ਤੇਜ
ਪੇਸ਼ਾ ਤੈਨੂੰ ਚੇਤੇ ਕਿਓਂ ਗੁਰੂ ਤੋਂ ਭਰੇਜ
ਸ਼ੁਕਰ ਤੇਰਾ ਅੱਲ੍ਹਾ, ਤੂੰ ਦੇਣ ਵਾਲਾ ਕੱਲ੍ਹਾ
ਤੇ ਇਹ ਦੁਨੀਆਂ ਰੱਜਦੀ ਰਹਿੰਦੀ ਏ
 
Last edited:
Comment bhla na hi kario par kujj sma deke padh jroor laio......thanx in advance....is karke nahin keh reha ke main post kiti.....sirf is karke ke shayad kise nu kujj labh jave ehna akhraan chon......baki mainu pta hi aa ke long reading padh wale ta 100 chon koi 5 hi hunde ne fer vi padh leo...........changi lagge ta dass dena ......nahi tan bhull chukk maaaf kar dena......Rabb Rakha
 

Boozer

Elite
Re: ਆਸ ਤੇ ਸ਼ਰਾਬ

ਇੱਕ ਆਸ ਤੇ ਦੂਜੀ ਸ਼ਰਾਬ ਹਮੇਸ਼ਾਂ ਵਧਦੀ ਰਹਿੰਦੀ ਏ att kraati bire :wah
 
Top