ਤਾਜਮਹਲ ਬਣਾਉਗਾ

beetjatt

beet jatt
ਮੰਨਿਆ ਕੇ ਅਸੀਂ ਸੋਹਣੇ ਨਹੀ,
ਪਰ ਦਿਲ ਤਾਂ ਸਾਡਾ ਸੋਹਣਾ ਏ
ਮੰਨਿਆ ਅਸੀਂ ਗੁੱਸੇਖੋਰ ਬੜੇ,
ਪਰ ਗੁੱਸੇਖੋਰਾਂ ਵੀ ਕਿਸੇ ਨੂ ਚਾਹੁਣਾ ਏ
ਮੰਨਿਆ ਕੋਈ ਤੁਸਾਂ ਲਈ ਤਾਜਮਹਲ ਬਣਾਉਗਾ,
ਪਰ ਓਹਨੁ ਵੀ ਸਾਡੇ ਵਰਗੇ ਮਜਦੂਰ ਨੇ ਬਣਾਉਣਾ ਏ
ਮੰਨਿਆ ਕਿਤੇ ਕਿਤੇ ਤੁਸੀਂ ਅਸਮਾਨ ਵਿਚ ਘੁਮਦੇ ਹੋ,
ਥਕ ਹਾਰਕੇ ਫੇਰ ਵੀ ਜਮੀਨ ਤੇ ਹੀ ਆਉਣਾ ਏ
ਮੰਨਿਆ ਏ ਜੋ ਤੁਸੀਂ ਸੁਪਨੇ ਦੇਖਦੇ ਓਹ ਪੂਰੇ ਹੁੰਦੇ,
ਪਰ "ਬੀਤ" ਨੇ ਤਾ ਤੇਰਾ ਸੁਪਨਾ ਨੈਣਾਂ ਚ ਵਸਾਉਣਾ ਏ
 
Top