JANT SINGH
Elite
ਹੁੰਦਾ ਕਾਸ਼ ਗੋਲਾ ਮੈਂ ਇੱਕ ਰੇਛਮੀ ਉੰਨ ਦਾ,
ਉੱਤੋਂ ਯਾਰ ਨੂੰ ਪਸੰਦ ਵੀ ਆ ਬਹਿੰਦਾ
ਮੈਨੂੰ ਖਰੀਦ ਕੇ ਇਸ ਦੁਨੀਆਂ ਬਜਾਰੀ ਚੋਂ,
ਕੋਈ ਵੱਖਰਾ ਹੀ ਮੀਤ ਬਣਾ ਲੈਂਦਾ
ਵਾਧੂ ਨੱਚਦੇ ਲੋਕ ਇੱਥੇ ਉਂਗਲੀਆਂ ਤੇ,
ਮੈਨੂੰ ਸਲਾਈਆਂ ਦੇ ਉੱਤੇ ਚੜ੍ਹਾ ਲੈਂਦਾ
ਇਸ ਬਹਾਨੇ ਨਿਗਾਹ ਮੇਰੇ ਤੇ ਟਿਕੀ ਰਹਿੰਦੀ,
ਭਲਾ ਕ੍ਰੋਛੀਏ ਨਾਲ ਤਨ ਮੇਰਾ ਖਾ ਲੈਂਦਾ..
[ਕ੍ਰੋਛਿਆ - ਕਪੜੇ ਬੁਣਨ ਵਾਲਾ ਜੰਤਰ]
ਹੁੰਦਾ ਮੌਸਮ ਸਿਆਲ ਤੇ ਬਹਿੰਦਾ ਚੜ੍ਹ ਛੱਤੇ,
ਤੇ ਚੁੱਕ ਮੈਨੂੰ ਵੀ ਗੋਦੀ ਚ' ਬਿਠਾ ਲੈਂਦਾ
ਫੜ੍ਹ ਜੰਤਰ ਸਾਰੇ ਫਿਰ ਬੁਣਦਾ ਲਾ ਕੇ ਰੀਝਾਂ,
ਬੁਣਦਾ-ਬੁਣਦਾ ਕੋਈ ਗੀਤ ਗੁਨਗੁਨਾ ਲੈਂਦਾ
ਮੇਰੇ ਤੰਦਾਂ ਨੂੰ ਫੜ੍ਹ ਵਲ ਐਨੇ ਕੇ ਪਾਉਂਦਾ,
ਜੋ ਨਾਂ ਨਿੱਖੜੇ, ਕੁੜਤੀ ਇੱਕ ਐਸੀ ਬਣਾ ਲੈਂਦਾ
ਗੁਰਜੰਟ ਕੁੜਤੀ ਤੋਂ ਬਣਦੀ ਤੇਰੀ ਰੂਹ-ਆਤਮਾਂ,
ਮਰਕੇ ਨਾਂ ਮਰਦੀ ਗਲ ਪਾ ਜਦ ਸੀਨੇਂ ਲਗਾ ਲੈਂਦਾ !
ਉੱਤੋਂ ਯਾਰ ਨੂੰ ਪਸੰਦ ਵੀ ਆ ਬਹਿੰਦਾ
ਮੈਨੂੰ ਖਰੀਦ ਕੇ ਇਸ ਦੁਨੀਆਂ ਬਜਾਰੀ ਚੋਂ,
ਕੋਈ ਵੱਖਰਾ ਹੀ ਮੀਤ ਬਣਾ ਲੈਂਦਾ
ਵਾਧੂ ਨੱਚਦੇ ਲੋਕ ਇੱਥੇ ਉਂਗਲੀਆਂ ਤੇ,
ਮੈਨੂੰ ਸਲਾਈਆਂ ਦੇ ਉੱਤੇ ਚੜ੍ਹਾ ਲੈਂਦਾ
ਇਸ ਬਹਾਨੇ ਨਿਗਾਹ ਮੇਰੇ ਤੇ ਟਿਕੀ ਰਹਿੰਦੀ,
ਭਲਾ ਕ੍ਰੋਛੀਏ ਨਾਲ ਤਨ ਮੇਰਾ ਖਾ ਲੈਂਦਾ..
[ਕ੍ਰੋਛਿਆ - ਕਪੜੇ ਬੁਣਨ ਵਾਲਾ ਜੰਤਰ]
ਹੁੰਦਾ ਮੌਸਮ ਸਿਆਲ ਤੇ ਬਹਿੰਦਾ ਚੜ੍ਹ ਛੱਤੇ,
ਤੇ ਚੁੱਕ ਮੈਨੂੰ ਵੀ ਗੋਦੀ ਚ' ਬਿਠਾ ਲੈਂਦਾ
ਫੜ੍ਹ ਜੰਤਰ ਸਾਰੇ ਫਿਰ ਬੁਣਦਾ ਲਾ ਕੇ ਰੀਝਾਂ,
ਬੁਣਦਾ-ਬੁਣਦਾ ਕੋਈ ਗੀਤ ਗੁਨਗੁਨਾ ਲੈਂਦਾ
ਮੇਰੇ ਤੰਦਾਂ ਨੂੰ ਫੜ੍ਹ ਵਲ ਐਨੇ ਕੇ ਪਾਉਂਦਾ,
ਜੋ ਨਾਂ ਨਿੱਖੜੇ, ਕੁੜਤੀ ਇੱਕ ਐਸੀ ਬਣਾ ਲੈਂਦਾ
ਗੁਰਜੰਟ ਕੁੜਤੀ ਤੋਂ ਬਣਦੀ ਤੇਰੀ ਰੂਹ-ਆਤਮਾਂ,
ਮਰਕੇ ਨਾਂ ਮਰਦੀ ਗਲ ਪਾ ਜਦ ਸੀਨੇਂ ਲਗਾ ਲੈਂਦਾ !