ਟਾਂਵੇਂ-ਟਾਂਵੇਂ ਦਿਸਦੇ ਨੇ ਹੁਣ ਤਾਂ ਭੰਡ ਯਾਰੋ

ਟਾਂਵੇਂ-ਟਾਂਵੇਂ ਦਿਸਦੇ ਨੇ ਹੁਣ ਤਾਂ ਭੰਡ ਯਾਰੋ
ਵਿਰਸਾ ਰੁਲਦਾ ਜਾਂਦਾ ਖੁੱਲ ਗਈ ਗੰਡ ਯਾਰੋ

ਵਧਾਈ ਦੇਣ ਇਹ ਆਓਂਦੇ ਸੀ
ਢਿੱਡ ਵਿੱਚ ਪੀੜਾਂ ਪਾਓਂਦੇ ਸੀ
ਹਾਸ ਰੱਸ ਗੀਤ ਏ ਗਾਓਂਦੇ ਸੀ
ਤੱਬਲੀ ਤਾਂ ਖੂਬ ਵਜਾਓਂਦੇ ਸੀ
ਭਾਂਵੇ ਹੁੰਦੀ ਸੀ ਪੋਹ ਮਹੀਨੇ ਦੀ ਠੰਡ ਯਾਰੋ

ਟਾਂਵੇਂ-ਟਾਂਵੇਂ ਦਿਸਦੇ ਨੇ ਹੁਣ ਤਾਂ ਭੰਡ ਯਾਰੋ
ਵਿਰਸਾ ਰੁਲਦਾ ਜਾਂਦਾ ਖੁੱਲ ਗਈ ਗੰਡ ਯਾਰੋ

ਤਾਏ-ਚਾਚੇ-ਤੇ ਫੁਫੜ ਤੇ ਗੱਲ ਟਿਕਾਓਂਦੇ ਸੀ
ਰੋਲਾ-ਰੱਪਾ ਪਾਕੇ ਬੜੀ ਏ ਰੋਣਕ ਲਾਓਂਦੇ ਸੀ
ਰੋਂਦਿਆਂ ਨੂੰ ਵੀ ਯਾਰੋ ਏ ਹਸਾਓਂਦਾ ਸੀ
ਸੋਚਦਾ ਹੁੰਦਾ ਗੈਰੀ ਇਹ ਗੱਲ ਕਿਵੇਂ ਬਣਾਓਂਦੇ ਸੀ
ਮੋਹ-ਪਿਆਰ ਹੁਣ ਨਈ ਮਿਲਦਾ ਪੈ ਗਈ ਵੰਡ ਯਾਰੋ

ਟਾਂਵੇਂ-ਟਾਂਵੇਂ ਦਿਸਦੇ ਨੇ ਹੁਣ ਤਾਂ ਭੰਡ ਯਾਰੋ
ਵਿਰਸਾ ਰੁਲਦਾ ਜਾਂਦਾ ਖੁੱਲ ਗਈ ਗੰਡ ਯਾਰੋ
 

Attachments

  • aslisabhiacharbhand.jpg
    aslisabhiacharbhand.jpg
    199.6 KB · Views: 382
Top