ਤੂੰ ਜੁਦਾ ਹੋ ਗਿਆਂ

ਤੂੰ ਜੁਦਾ ਹੋ ਗਿਆਂ, ਬੇਵਫਾ ਹੋ ਗਿਆਂ, ਤੇਰਾ ਯਾਰ ਚੰਦ੍ਰਇਆ ਵੇ ਖਫਾ ਹੋ ਗਿਆ
ਮੁਖ ਮੋੜ ਕੇ, ਧਾਗੇ ਕੱਚੇ ਤੋੜ ਕੇ, ਦੱਸ ਤੈਨੂੰ ਹੁਣ ਕੀ ਨਫ਼ਾ ਹੋ ਗਿਆ

ਕਦੇ ਤਾਂ ਸੋਹਲੇ ਸਣਾਉਂਦਾ ਸੀ, ਓਹਦੇ ਸਿਰਨਾਵੇਂ ਬਣਾਉਂਦਾ ਸੀ
ਰੁੱਸਿਆ ਹੋਇਆ ਯਾਰ ਗਾ ਕੇ ਗੀਤ ਮਨਾਉਂਦਾ ਸੀ
ਹੱਥਾਂ ਓਹਦਿਆਂ ਨਾਲ ਦਿਲ ਤੇ ਨਾਂ ਲਿਖਾਉਂਦਾ ਸੀ
ਕਾਤੋ ਖਾਲੀ ਅੱਜ ਓਹ ਫਿਰ ਸਫਾ ਹੋ ਗਿਆ

ਇਕਠਿਆਂ ਬਿਤਾਏ ਪੱਲ, ਅਜੇ ਕੱਲ੍ਹ ਦੀ ਤਾਂ ਗੱਲ
ਭੁੱਲਿਆਂ ਏਂ ਇੰਝ ਜਿਓਂ ਪਾਣੀ ਤੋਂ ਗੁਜ਼ਰੇ ਛੱਲ
ਸੰਧੂ ਸੁਧਰ ਜਾ, ਸੰਬਲ ਕੇ ਹੁਣ ਵੀ ਮੁੜ੍ਹ ਚੱਲ
ਕਾਤੋ ਛੱਡ ਯਾਰ ਬੇਪਰਵਾਹ ਹੋ ਗਿਆਂ

ਤੂੰ ਜੁਦਾ ਹੋ ਗਿਆਂ, ਬੇਵਫਾ ਹੋ ਗਿਆਂ, ਤੇਰਾ ਯਾਰ ਚੰਦ੍ਰਇਆ ਵੇ ਖਫਾ ਹੋ ਗਿਆ
ਮੁਖ ਮੋੜ ਕੇ, ਧਾਗੇ ਕੱਚੇ ਤੋੜ ਕੇ, ਦੱਸ ਤੈਨੂੰ ਹੁਣ ਕੀ ਨਫ਼ਾ ਹੋ ਗਿਆ
 
Top