ਸੁਣ ਜਿੰਦੇ ਫਰਿਆਦ ਮੇਰੀ

ਰਾਤ ਹੁੰਦੀ ਏ ਜਿੰਦੇ ਸੌਣੇ ਲਈ, ਮੈਨੂੰ ਜਗਾ ਕੇ ਵੀ ਸੁਪਨੇਂ ਵਿਖਾਉਣੀ ਐਂ,
ਇੱਕ ਤਾਂ ਕਮਲੀਏ ਤੂੰ ਨੀ ਨਿਕਲਦੀ, ਦੂਜਾ ਅੱਖੀਆਂ ਤੋਂ ਪਹਿਰੇ ਲਵਾਉਣੀ ਐਂ,
ਨਾਂ ਚੰਦ੍ਰੇ ਤੇਰੇ ਸਾਹ ਹੀ ਰੁਕਦੇ, ਤੇ ਕਾਤੋਂ ਜਿਉਂਦੇਆਂ-ਜੀ ਮਰਾਉਣੀ ਐਂ,
ਚਿੱਤ ਸ਼ਾਂਤ ਕਰਕੇ ਮੈਂ ਪਲਕਾਂ ਜੋੜਾਂ, ਫੇਰ ਯਾਦਾਂ ਦੀ ਟਿੱਕ-ਟਿੱਕੀ ਲਗਾਉਣੀ ਐਂ,
ਯਾਦੇ ਮਹਿਰਮ ਕੋਲ ਤੂੰ ਰਹੀ ਕੇ ਖੁਸ਼ ਨਹੀਂ, ਖੁਧ ਦੇ ਮਾਲਿਕ ਤੋਂ ਵੱਧ ਮੈਨੂ ਚੌਹ੍ਣੀ ਐਂ,
ਸੰਧੂ ਸਧਰਾਂ ਨੂੰ ਰੋਜ਼ ਤਲਾਕ ਹੈ ਦਿੰਦਾ, ਕਿਓਂ ਜਿੰਦੇ ਹਰ ਰਾਤ ਤੂੰ ਨਵੀਂ ਵਿਆਹਉਣੀ ਐਂ .....
 
Top