JANT SINGH
Elite
ਲੱਖਾਂ ਲੋਕ -ਦਵਾਰੇ ਮੈਂ ਪਰਖ ਛੱਡੇ,
ਬਾਝੋਂ ਯਾਰ ਦੇ ਭਲਾ ਮੇਰੇ ਵੱਲ ਕੀ ਐ,
ਜੇ ਅੱਜ ਤੱਕ ਮੈਨੂੰ ਮਿਲਿਆ ਏਥੋਂ ਕੁੱਜ ਵੀ ਨਹੀਂ,
ਤੇ ਹੋਣਾ ਮੇਰੇ ਕੋਲ ਦੱਸੋ ਭਲਾ ਕਲ੍ਹ ਕੀ ਐ......
ਕਰ-ਕਰ ਕੇ ਪੜ੍ਹਾਈਆਂ, ਬੱਸ ਡਿਗਰੀਆਂ ਕਮਾਈਆਂ,
ਕੰਮ ਆਉਣੀਆਂ ਸੀ ਗੱਲਾਂ, ਨਾਂ ਓਹ ਕਿਸੇ ਸਮਝਾਈਆਂ,
ਦੁਨੀਆਂ ਤੇ ਨਵੀਂ ਖੋਜ਼, ਬਾਰੇ ਜਾਣਦਾ ਸੀ ਰੋਜ਼,
ਕੀਦੇ ਚਲਦੀ ਸਹਾਰੇ, ਨਾਂ ਹੀ ਓਹੋ ਮਨ ਆਈਆਂ,
ਕੁੱਜ ਖੱਟਿਆ ਨੀ ਪੜ੍ਹ ਕੇ, ਵੇਖਾਂ ਖਾਲੀ ਹੱਥ ਖੜ੍ਹਕੇ,
ਦਿਲ ਉੱਚੀ-ਉੱਚੀ ਧੜ੍ਹਕੇ, ਪੱਲੇ ਯਾਰ ਹੁਣ ਫੜ੍ਹਕੇ,
ਪੜ੍ਹਾਇਆ ਜਿਓਣ ਵਾਲਾ ਅਸਲੀ ਮੈਨੂੰ ਹੱਲ੍ਹ ਕੀ ਐ,
ਲੱਖਾਂ -ਲੋਕ ਦਵਾਰੇ ..........
ਰਿਸ਼ਤੇ-ਨਾਤੇ ਤਮਾਸ਼ਿਆਂ ਚ' ਡਿੱਗਦੇ ਢਾਂਹਦੇ
ਆਪਣੇ ਹੀ ਵਾਂਗ ਆਪਣਿਆਂ ਨੂੰ ਘੁਣ ਦੇ ਖਾਂਦੇ,
ਇੱਕ ਵਾਰੀ ਹਰ ਕੇ ਹੀ ਹਾਰ ਮੰਨਣੀ ਨਹੀਂ
ਸੱਚੀ ਮੰਜਿਲ ਨੂੰ ਵਾਧੂ ਯਾਰੋ ਰਾਹ ਨੇਂ ਜਾਂਦੇ
ਕੋਈ ਪੀ ਕੇ ਝੱਲਾ, ਕੋਈ ਖਾ ਕੇ ਝੱਲਾ,
ਕੋਈ ਮਜਾਜਾਂ ਦਾ ਇਸ਼ਕ਼ ਲਵਾ ਕੇ ਝੱਲਾ,
ਮੈਂ ਤਾ ਕੱਲ੍ਹ ਸੀ ਕੱਲ੍ਹਾ, ਅੱਜ ਮੇਰਾ ਕੋਲ ਅੱਲਾ
ਓਹਨੂੰ ਵੇਖਣੇ ਤੋਂ ਵੱਡਾ ਹੋਰ ਝੱਲ ਕੀ ਐ
ਲੱਖਾਂ -ਲੋਕ ਦਵਾਰੇ ..........
ਆਸਿਕ਼ ਹੁੰਦੇ ਨਿਮਾਣੇ, ਮੰਨਣ ਯਾਰ ਦੇ ਹੀ ਭਾਣੇ
ਕਿਤੇ ਕੱਲ੍ਹੇ ਜੇ ਗਵਾਚ, ਲਿਖਦੇ-ਗਾਉਂਦੇ ਰਹਿੰਦੇ ਗਾਣੇ
ਦੁਨੀਆਂ ਆਖਦੀ ਇਹ ਕਮਲੇ ਭਲਾ ਲੱਖ ਆਖੀ ਜਾਵੇ
ਨਿਗਾਹ ਮਹਿਰਮ ਦੀ ਚ' ਰਹਿੰਦੇ ਏਹੇ ਸਦਾ ਹੀ ਸਿਆਣੇ
ਕਾਤੋਂ ਹੁੰਦੇ ਨੇਂ ਨਿਰਾਸ਼, ਜਿੰਦਗੀ ਤੋਂ ਹਤਾਸ਼
ਬਾਕੀ ਦੁਨੀਆਂ ਤੋਂ ਦੂਰ ਸੱਚੇ ਯਾਰ ਦੀ ਤਲਾਸ਼
ਕਿਓੰਕੇ ਏਹੀ ਜਾਣਦੇ ਕੇ ਮਿਲਣਾ ਪਿੱਛੋਂ ਫਲ ਕੀ ਐ
ਲੱਖਾਂ -ਲੋਕ ਦਵਾਰੇ ..........
ਮਿਨਤਾਂ ਪਾਉਂਦਾ ਰਿਹਾ, ਮੈਂ ਮਨਾਉਂਦਾ ਰਿਹਾ
ਸੱਚੀਂ ਕਾਫਿਰਾਂ ਨਾਲ ਮੇਲ ਬਣਾਉਂਦਾ ਰਿਹਾ
ਦਯਾ ਜਾਗੀ ਨਹੀਂ ਵੱਡੇ ਦਿਲ ਵਾਲਿਆਂ ਦੀ
ਕੌੜੇ ਹੰਝੂਆਂ ਦੀ ਹੱਟੀ ਚਲਾਉਂਦਾ ਰਿਹਾ
ਹੁਣ ਅੱਖ ਵਿੱਚੋਂ ਇੱਕ ਵਾਰੀ ਪਾਣੀ ਤਰ ਜਾਵੇ
ਜਾਂ ਕੋਈ ਭਰਮ-ਉਦਾਸੀ ਮੱਥੇ ਉੱਤੇ ਖੜ੍ਹ ਜਾਵੇ
ਯਾਰ ਪੁੱਛੇ ਵਾਰ-ਵਾਰ ਗੁਰਜੰਟ ਗੱਲ ਕੀ ਐ
ਲੱਖਾਂ -ਲੋਕ ਦਵਾਰੇ ਮੈਂ ਪਰਖ ਛੱਡੇ
ਬਾਝੋਂ ਯਾਰ ਦੇ ਭਲਾ ਮੇਰੇ ਵੱਲ ਕੀ ਐ