ਲਿਖ ਲੈਣਾ ਚਾਹੀਦਾ

ਜੋ ਮੇਰੇ ਦੋਸਤਾਂ ਨੂੰ ਲਿਖਣਾ-ਗਾਉਨਾਂ ਚੰਗਾ ਲੱਗਦਾ ਹੈ, ਓਹਨਾ ਵਾਸਤੇ ਕੁੱਜ ਲਾਇਨਾਂ,
ਮੇਰੇ ਨਾਲ ਕਈ ਵਾਰੀ ਇੰਝ ਹੋਇਆ ਤੇ ਬਾਅਦ ਚ ਪਛਤਾਇਆ ਵੀ ਬਹੁਤ ! ਸੋ ਇਸੇ ਕਰਕੇ
ਲਿਖਿਆ ਕਿ ਕਦੇ ਏਹੋ ਜੇਹੀ ਚੀਜ ਨੂੰ ਅਣਗੌਲਿਆਂ ਨਹੀਂ ਕਰਨਾਂ ਚਾਹੀਦਾ, ਕਈ ਵਾਰ ਕੋਈ ਗੱਲ
ਚੰਗੀ ਲੱਗੇ ਤਾਂ ਆਪਾਂ ਕਹਿ ਦਿੰਨੇ ਆ ਕੇ ਇਹ ਚੀਜ ਜਰੂਰ ਲਿਖਾਂਗੇ, ਪਰ ਬਾਅਦ ਚ, ਭੁੱਲ ਜਾਨੇ ਆ,
ਸੋ ਅੱਗੇ ਤੁਸੀਂ ਖੁਦ ਪੜ੍ਹ ਲਵੋ ਆਸ ਕਰਦਾਂ ਕੇ ਪਸੰਦ ਆਏਗੀ, ਫਿਰ ਵੀ ਜੇ ਨਾ ਚੰਗੀ ਲੱਗੀ ਤਾਂ

ਮਾਫ਼ੀ ਦਾ ਹੱਕਦਾਰ ਆਂ

ਕੁੱਜ ਵੀ ਦਿਮਾਗ ਚ' ਅੜਕੇ, ਓਦੋਂ ਹੀ ਲਿਖ ਲੈਣਾ ਚਾਹੀਦਾ,
ਫੜ੍ਹ ਕਲਮ ਦਵਾਤ ਸਾਫ਼ ਪੰਨੇ ਦਵਾਲੇ ਝੱਟ ਬਹਿਣਾ ਚਾਹੀਦਾ,
ਛੱਡ ਕੰਮ, ਭਰੋਸਾ ਅਗਲੇ ਸਮੇਂ ਤੇ ਨਹੀਂ ਰਹਿਣਾ ਚਾਹੀਦਾ,
ਕਲ੍ਹ ਕਰਨਾ ਸੋ ਅੱਜ ਕਰ, ਬੱਸ ਇਹੀ ਕਹਿਣਾ ਚਾਹੀਦਾ ....


ਤੁੱਕ ਇੱਕ ਵਾਰ ਜੋ ਭੁੱਲਜੇ, ਸੌਖੀ ਮੁੜ੍ਹ ਚੇਤੇ ਆਉਂਦੀ ਨਹੀਂ,
ਹਰ ਵਾਰ ਖੁਧ ਦੀ ਗੱਲ ਬਣਾਈ, ਲੇਖ ਜਾਂ ਗੀਤ ਬਣਾਉਂਦੀ ਨਹੀਂ,
ਖੁਧ ਦੇ ਮੰਨ ਵਿਚੋਂ ਉੱਪਜੀ ਕਦੇ-ਕਦੇ ਸਭ ਨੂੰ ਭਾਉਂਦੀ ਨਹੀਂ,
ਜੋ ਦੇਵੇ ਆਪ ਖੁਦਾ, ਦੋਵੇਂ ਹੱਥੀਂ ਫੜ੍ਹਨਾ ਓਹ ਗਹਿਣਾ ਚਾਹੀਦਾ,
ਫੜ੍ਹ ਕਲਮ ਦਵਾਤ ਸਾਫ਼ ਪੰਨੇ ਦਵਾਲੇ ਝੱਟ ਬਹਿਣਾ ਚਾਹੀਦਾ....


ਓਹਦੇ ਦਿੱਤੇ ਹੋਏ ਸ਼ਬਦ, ਹਮੇਸ਼ਾ ਸੁਰਖ-ਰੂਬਾਈ ਬਣਾਉਂਦੇ ਨੇਂ, (ਰੂਬਾਈ- ਰੱਬੀ ਲਿਖਤ ਜਾਂ ਸੂਫੀਆਨਾ ਕਲਮ)
ਜਿਓਂ ਸੂਫ਼ੀ ਮੰਨ ਖੁਦਾ ਨੂ ਯਾਰ, ਸੱਚਾ ਓਹ ਆਸ਼ਿਕ਼ ਧਿਆਉਂਦੇ ਨੇਂ,
ਰੁੱਸਿਆ-ਵਿਛੜਿਆ ਯਾਰ, ਬਕਸ਼ੇ ਓਹਦੇ ਲਫਜ਼ ਮਨਾਉਂਦੇ ਨੇਂ,
ਰਜ਼ਾ ਓਹਦੀ ਵਿੱਚ ਰਹਿ ਗੁਰਜੰਟ ਨੀਵੇਂ ਪੈਣਾ ਚਾਹੀਦਾ,
ਕੁੱਜ ਵੀ ਦਿਮਾਗ ਚ' ਅੜਕੇ, ਓਦੋਂ ਹੀ ਲਿਖ ਲੈਣਾ ਚਾਹੀਦਾ......
 

JUGGY D

BACK TO BASIC
ਛੱਡ ਕੰਮ, ਭਰੋਸਾ ਅਗਲੇ ਸਮੇਂ ਤੇ ਨਹੀਂ ਰਹਿਣਾ ਚਾਹੀਦਾ,
ਕਲ੍ਹ ਕਰਨਾ ਸੋ ਅੱਜ ਕਰ, ਬੱਸ ਇਹੀ ਕਹਿਣਾ ਚਾਹੀਦਾ ....
:wah :wah
 
Top